
Hansika Motwani gets trolled : ਸਾਊਥ ਅਤੇ ਬਾਲੀਵੁੱਡ ਫਿਲਮਾਂ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਹੰਸਿਕਾ ਮੋਟਵਾਨੀ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਅਦਾਕਾਰਾ ਨੇ 4 ਦਸੰਬਰ ਨੂੰ ਬੁਆਏਫ੍ਰੈਂਡ ਅਤੇ ਕਾਰੋਬਾਰੀ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ ਹੈ। ਵਿਆਹ ਤੋਂ 4 ਦਿਨ ਬਾਅਦ ਜਿਵੇਂ ਹੀ ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆ, ਲੋਕ ਹੰਸਿਕਾ ਨੂੰ ਟ੍ਰੋਲ ਕਰਨ ਲੱਗ ਗਏ, ਆਓ ਜਾਣਦੇ ਹਾਂ ਕਿਉਂ।

ਹੰਸਿਕਾ ਮੋਟਵਾਨੀ ਨੇ ਆਪਣੇ ਵਿਆਹ ਦੇ 4 ਦਿਨਾਂ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਅਦਾਕਾਰਾ ਪੂਰੀ ਤਰ੍ਹਾਂ ਲਾਲ ਜੋੜੇ ਵਿੱਚ ਸਜੀ ਹੋਈ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹੰਸਿਕਾ ਨੇ ਕੈਪਸ਼ਨ ਵਿੱਚ ਇੱਕ ਸਟਾਰ ਈਮੋਜੀ ਸ਼ੇਅਰ ਕੀਤਾ ਹੈ। ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਹੰਸਿਕਾ ਨੂੰ ਚਮਕਦਾਰ ਲਾਲ ਰੰਗ ਦੀ ਸਾੜ੍ਹੀ ਪਹਿਨੇ ਹੋਏ ਦੇਖਿਆ ਜਾ ਸਕਦਾ ਹੈ। ਇਸ ਫੋਟੋ 'ਚ ਉਸ ਨੇ ਸਾੜ੍ਹੀ ਦੇ ਨਾਲ ਚੁੰਨੀ ਵੀ ਲਈ ਹੈ, ਜੋ ਉਸ ਨੂੰ ਇੱਕ ਅਨੋਖਾ ਗੈਟਅੱਪ ਦੇ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਸਿੰਪਲ ਨਿਊਡ ਮੇਅਕਪ ਕੀਤਾ ਹੋਇਆ ਹੈ। ਆਪਣੀ ਇਨ੍ਹਾਂ ਤਸਵੀਰਾਂ ਦੇ ਵਿੱਚ ਹੰਸਿਕਾ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ।

ਇਸ ਦੇ ਨਾਲ ਹੀ ਹੰਸਿਕਾ ਨੇ ਆਪਣੇ ਪਤੀ ਸੋਹੇਲ ਅਤੇ ਮਾਂ ਅਤੇ ਭਰਾ ਦੇ ਨਾਲ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਥੇ ਉਹ ਆਪਣੇ ਪਤੀ ਸੋਹੇਲ ਕਥੂਰੀਆ ਨਾਲ ਖੁਸ਼ ਮੂਡ 'ਚ ਨਜ਼ਰ ਆ ਰਹੀ ਹੈ। ਤਸਵੀਰ ਨੂੰ ਦੇਖ ਕੇ ਅਦਾਕਾਰਾ ਦੇ ਫੈਨਜ਼ ਦੋਹਾਂ ਨੂੰ ਪਰਫੈਕਟ ਕਪਲ ਕਹਿ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਉਸ ਨੂੰ ਟ੍ਰੋਲ ਵੀ ਕੀਤਾ।
ਜਿਥੇ ਇੱਕ ਪਾਸੇ ਹੰਸਿਕਾ ਦੇ ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਉਸ ਦੀ ਤਾਰੀਫ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਕੁਝ ਲੋਕ ਅਦਾਕਾਰਾ ਨੂੰ ਸੋਹੇਲ ਕਥੂਰੀਆ ਨਾਲ ਵਿਆਹ ਕਰਵਾਉਣ 'ਤੇ ਟ੍ਰੋਲ ਕਰ ਰਹੇ ਹਨ। ਲੋਕ ਅਦਾਕਾਰਾ ਦੀ ਪੋਸਟ ਉੱਤੇ ਵੱਖ-ਵੱਖ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਇੱਕ ਯੂਜ਼ਰ ਨੇ ਲਿਖਿਆ, 'ਕਿਆ ਮੈਡਮ ਦੁਲਹੇ ਕੀ ਕਮੀ ਥੀ ਜੋ ਸੈਕਿੰਡ ਹੈਂਡ ਦੁਲਹਾ ਖੋਜਾ..' ਤੁਹਾਨੂੰ ਦੱਸ ਦੇਈਏ ਕਿ ਇਹ ਅਦਾਕਾਰਾ ਦਾ ਪਹਿਲਾ ਵਿਆਹ ਹੋ ਸਕਦਾ ਹੈ ਪਰ ਸੋਹੇਲ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਰਿੰਕੀ ਬਜਾਜ ਹੈ ਜਦੋਂ ਕਿ ਉਨ੍ਹਾਂ ਨੇ ਹੰਸਿਕਾ ਨਾਲ ਦੂਜੀ ਵਾਰ ਵਿਆਹ ਕੀਤਾ ਹੈ।
ਹੰਸਿਕਾ ਦੀਆਂ ਫੋਟੋਆਂ 'ਤੇ ਟ੍ਰੋਲ ਕਰਨ ਵਾਲਿਆਂ 'ਚੋਂ ਇਕ ਨੇ ਲਿਖਿਆ- 'ਕਰਮਾ ਸਭ ਕੁਝ ਦੇਖ ਰਿਹਾ ਹੈ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।' ਜਦੋਂ ਕਿ ਇੱਕ ਨੇ ਲਿਖਿਆ, 'ਤੁਹਾਨੂੰ ਆਪਣੇ ਸਭ ਤੋਂ ਚੰਗੇ ਦੋਸਤ ਦੇ ਪਤੀ ਨਾਲ ਵਿਆਹ ਕਰਨ 'ਤੇ ਬਹੁਤ-ਬਹੁਤ ਵਧਾਈਆਂ, ਉਮੀਦ ਹੈ ਕਿ ਤੁਹਾਡਾ ਸਭ ਤੋਂ ਵਧੀਆ ਦੋਸਤ ਵੀ ਤੁਹਾਡੇ ਨਾਲ ਉਹੀ ਕਰੇਗਾ ਜਿਵੇਂ ਤੁਸੀਂ ਆਪਣੇ ਸਭ ਤੋਂ ਚੰਗੇ ਦੋਸਤ ਨਾਲ ਕੀਤਾ ਹੈ।'

ਹੋਰ ਪੜ੍ਹੋ: ਅਕਸ਼ੈ ਕੁਮਾਰ ਦੀ ਨਕਲ ਕਰਦੇ ਨਜ਼ਰ ਆਏ ਕਾਰਤਿਕ ਆਰੀਅਨ, ਰੋਹਿਤ ਸ਼ੈੱਟੀ ਨੇ ਦਿੱਤਾ ਸਾਥ, ਵੇਖੋ ਵਾਇਰਲ ਵੀਡੀਓ
ਦੱਸ ਦੇਈਏ ਕਿ ਸੋਹੇਲ ਕਥੂਰੀਆ ਦੀ ਪਹਿਲੀ ਪਤਨੀ ਰਿੰਕੀ ਬਜਾਜ , ਹੰਸਿਕਾ ਦੀ ਬੈਸਟ ਫ੍ਰੈਂਡ ਹੈ। ਹਾਲਾਂਕਿ ਹੰਸਿਕਾ ਨਾਲ ਅਫੇਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੋਹੇਲ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ। ਪਰ ਇਸ ਦੇ ਬਾਵਜੂਦ ਕੁਝ ਸੋਸ਼ਲ ਮੀਡੀਆ ਯੂਜ਼ਰਸ ਅਦਾਕਾਰਾ ਨੂੰ ਟ੍ਰੋਲ ਕਰ ਰਹੇ ਹਨ।
View this post on Instagram