
Hansika Motwani Sohael Khaturiya Wedding: ਸਾਊਥ ਦੀ ਮਸ਼ਹੂਰ ਅਦਾਕਾਰਾ ਹੰਸਿਕਾ ਮੋਟਵਾਨੀ 4 ਦਸੰਬਰ ਨੂੰ ਸੋਹੇਲ ਕਥੂਰੀਆ ਨਾਲ ਵਿਆਹ ਬੰਧਨ 'ਚ ਬੱਝਣ ਜਾ ਰਹੀ ਹੈ। ਇਸ ਖ਼ਬਰ ਨਾਲ ਅਦਾਕਾਰਾ ਦੇ ਫੈਨਜ਼ ਕਾਫੀ ਖੁਸ਼ ਹਨ। ਅਦਾਕਾਰਾ ਦੇ ਵਿਆਹ ਦੀ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ, ਹਾਲ ਹੀ ਵਿੱਚ ਹੰਸਿਕਾ ਤੇ ਸੋਹੇਲ ਦੀ ਮਹਿੰਦੀ ਦੀ ਰਸਮ ਤੋਂ ਬਾਅਦ ਸੰਗੀਤ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ।

ਹੰਸਿਕਾ ਨੇ ਇਸ ਸਾਲ ਨਵੰਬਰ 'ਚ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜਿਸ 'ਚ ਸੋਹੇਲ ਕਥੂਰੀਆ ਪੈਰਿਸ ਦੇ ਆਈਫਲ ਟਾਵਰ ਦੇ ਸਾਹਮਣੇ ਅਭਿਨੇਤਰੀ ਨੂੰ ਪ੍ਰਪੋਜ਼ ਕਰਨ ਲਈ ਗੋਡੇ 'ਤੇ ਬੈਠੇ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਹੰਸਿਕਾ ਨੇ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ ਸੀ। ਇਸ ਜੋੜੀ ਦੇ ਵਿਆਹ ਦੀ ਵੀ ਕਾਫੀ ਚਰਚਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੇ ਫੰਕਸ਼ਨ ਬਾਰੇ ਸਭ ਕੁਝ ਜਾਣਨ ਲਈ ਉਤਸੁਕ ਹਨ।
ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਦੇ ਵਿਆਹ ਦਾ ਜਸ਼ਨ ਆਧਿਕਾਰਿਕ ਤੌਰ 'ਤੇ ਰਾਜਸਥਾਨ ਦੇ ਜੈਪੁਰ ਦੇ ਮੁੰਡੋਟਾ ਫੋਰਟ ਐਂਡ ਪੈਲੇਸ ਵਿਖੇ ਵੀਰਵਾਰ, 1 ਦਸੰਬਰ ਨੂੰ ਮਹਿੰਦੀ ਦੀ ਰਸਮ ਨਾਲ ਸ਼ੁਰੂ ਹੋਇਆ। ਜੋੜੇ ਦੇ ਪ੍ਰੀ-ਵੈਡਿੰਗ ਦਾ ਦੂਜਾ ਜਸ਼ਨ ਸ਼ੁੱਕਰਵਾਰ ਰਾਤ ਨੂੰ ਇੱਕ ਸੰਗੀਤ ਸਮਾਰੋਹ ਨਾਲ ਹੋਇਆ।

ਹੰਸਿਕਾ ਅਤੇ ਉਸ ਦੇ ਹੋਣ ਵਾਲੇ ਪਤੀ ਨੇ ਇੱਕ ਖ਼ਾਸ ਸੂਫੀ ਨਾਈਟ ਦਾ ਆਯੋਜਨ ਕੀਤਾ। ਈਵੈਂਟ 'ਚ ਜੋੜੇ ਦੀ ਗ੍ਰੈਂਡ ਐਂਟਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੂਫੀ ਨਾਈਟ ਫੰਕਸ਼ਨ ਵਿੱਚ ਹੰਸਿਕਾ ਅਤੇ ਸੋਹੇਲ ਆਈਵਰੀ ਸਿਲਵਰ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ।
ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹੰਸਿਕਾ ਨੇ ਮਿਰਰ ਤੇ ਕਢਾਈ ਵਾਲਾ ਸ਼ਰਾਰਾ ਪਹਿਨਿਆ ਹੋਇਆ ਸੀ। ਇਸ ਆਊਟਫਿਟ 'ਚ ਹੰਸਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਮੈਚਿੰਗ ਹਾਰ, ਮੈਚਿੰਗ ਜਿਊਲਰੀ ਪਹਿਨੀ ਹੋਈ ਸੀ।

ਹੋਰ ਪੜ੍ਹੋ: ਹੰਸਿਕਾ ਮੋਟਵਾਨੀ ਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਆਈਆਂ ਸਾਹਮਣੇ, ਫੈਨਜ਼ ਦੇ ਰਹੇ ਵਧਾਈ
ਦੂਜੇ ਪਾਸੇ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਸ਼ਨੀਵਾਰ ਨੂੰ ਆਪਣੇ ਵਿਆਹ ਤੋਂ ਪਹਿਲਾਂ ਗ੍ਰੈਂਡ ਕਾਕਟੇਲ ਪਾਰਟੀ ਦੇ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਹੰਸਿਕਾ ਦੇ ਵਿਆਹ ਦਾ ਫੰਕਸ਼ਨ ਸ਼ਾਨਦਾਰ ਅਤੇ ਬੇਹੱਦ ਨਿੱਜੀ ਹੋਵੇਗਾ। ਜਿਸ 'ਚ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਤਾਮਿਲ ਅਤੇ ਤੇਲਗੂ ਫਿਲਮ ਇੰਡਸਟਰੀ ਦੇ ਕਰੀਬੀ ਦੋਸਤ ਵੀ ਵਿਆਹ ਵਿੱਚ ਸ਼ਾਮਲ ਹੋ ਸਕਦੇ ਹਨ।
View this post on Instagram