Hansika Motwani Wedding: ਸਾਲ ਦੇ ਅੰਤ 'ਚ ਵਿਆਹ ਕਰਵਾਉਣ ਜਾ ਰਹੀ ਹੈ ਹੰਸਿਕਾ ਮੋਟਵਾਨੀ! ਜਾਣੋ ਕਿਹੜੀ ਜਗ੍ਹਾ ਲਵੇਗੀ ਸੱਤ ਫੇਰੇ!

written by Lajwinder kaur | October 17, 2022 02:08pm

Hansika Motwani Wedding: ਇੰਡਸਟਰੀ 'ਚ ਕਰੀਬ ਇਕ ਦਹਾਕੇ ਤੋਂ ਕੰਮ ਕਰ ਰਹੀ ਖੂਬਸੂਰਤ ਅਦਾਕਾਰਾ ਹੰਸਿਕਾ ਮੋਟਵਾਨੀ ਜੋ ਕਿ ਏਨੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਖਬਰਾਂ ਮੁਤਾਬਕ ਹੰਸਿਕਾ ਮੋਟਵਾਨੀ ਇਸ ਸਾਲ ਦਸੰਬਰ 'ਚ ਵਿਆਹ ਦੇ ਬੰਧਨ 'ਚ ਬੱਝ ਸਕਦੀ ਹੈ। ਹੰਸਿਕਾ ਦੇ ਵਿਆਹ ਲਈ ਵਿਸ਼ੇਸ਼ ਸਥਾਨ ਬੁੱਕ ਕੀਤਾ ਗਿਆ ਹੈ ਅਤੇ ਇਹ ਬਾਲੀਵੁੱਡ ਦਾ ਅਗਲਾ ਸ਼ਾਨਦਾਰ ਵਿਆਹ ਹੋ ਸਕਦਾ ਹੈ।

ਹੋਰ ਪੜ੍ਹੋ : ਕਰਮਜੀਤ ਅਨਮੋਲ ਨੇ ਪੋਸਟ ਪਾ ਕੇ ਸੀ.ਐੱਮ ਭਗਵੰਤ ਮਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ

actress hansika image source: Instagram

ਫ਼ਿਲਮ 'ਕੋਈ ਮਿਲ ਗਿਆ' ਨਾਲ ਮਸ਼ਹੂਰ ਹੋਈ ਹੰਸਿਕਾ ਵਿਆਹ ਕਰਨ ਜਾ ਰਹੀ ਹੈ, ਇਹ ਜਾਣਕਾਰੀ ਇੰਡੀਆ ਟੀਵੀ ਦੀ ਇਕ ਰਿਪੋਰਟ 'ਚ ਦਿੱਤੀ ਗਈ ਹੈ। ਖਬਰਾਂ ਮੁਤਾਬਕ ਹੰਸਿਕਾ ਰਾਜਸਥਾਨ ਸਥਿਤ ਮਸ਼ਹੂਰ 450 ਪੁਰਾਣੇ ਫੋਰਟ ਐਂਡ ਪੈਲੇਸ 'ਚ ਵਿਆਹ ਕਰੇਗੀ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਵਿਆਹ ਲਈ ਇਹ ਕਿਲ੍ਹਾ ਬੁੱਕ ਹੋ ਗਿਆ ਹੈ।

hansika bollywood actress image source: Instagram

ਫਿਲਹਾਲ ਹੰਸਿਕਾ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਚਰਚਾ ਹੈ ਕਿ ਹੰਸਿਕਾ ਦਾ ਇਹ ਵਿਆਹ ਕਾਫੀ ਸ਼ਾਹੀ ਹੋਣ ਵਾਲਾ ਹੈ। ਰਾਜਸਥਾਨ ਦੇ ਜੈਪੁਰ ਵਿੱਚ ਸਥਿਤ ਇਸ ਮਹਿਲ ਦਾ ਨਾਮ ਮੁੰਡੋਟਾ ਫੋਰਟ ਐਂਡ ਪੈਲੇਸ ਹੈ। ਇਹ ਜੈਪੁਰ ਦੇ ਲਗਜ਼ਰੀ ਸਥਾਨਾਂ ਵਿੱਚੋਂ ਇੱਕ ਹੈ।

ਹੰਸਿਕਾ ਦੇ ਵਿਆਹ ਦੀ ਖਬਰ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਹਰ ਕੋਈ ਅਦਾਕਾਰਾ ਦੇ ਵਿਆਹ ਦੀ ਤਰੀਕ ਅਤੇ ਲਾੜੇ ਬਾਰੇ ਜਾਣਨ ਲਈ ਉਤਸੁਕ ਹੈ। ਚਰਚਾ ਹੈ ਕਿ ਹੰਸਿਕਾ ਦਸੰਬਰ ਮਹੀਨੇ 'ਚ ਵਿਆਹ ਕਰ ਸਕਦੀ ਹੈ। ਉਨ੍ਹਾਂ ਦੇ ਵਿਆਹ ਦੀ ਤਰੀਕ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਲਾੜੇ ਨੂੰ ਲੈ ਕੇ ਵੀ ਸਸਪੈਂਸ ਬਰਕਰਾਰ ਹੈ। ਕੁਝ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਹੰਸਿਕਾ ਦਾ ਲਾੜਾ ਇੱਕ ਰਾਜਨੇਤਾ ਦਾ ਪੁੱਤਰ ਹੈ ਅਤੇ ਇੱਕ ਕਾਰੋਬਾਰੀ ਹੈ।

hansika image image source: Instagram

ਫਿਲਮ ਇੰਡਸਟਰੀ 'ਚ ਬਾਲ ਕਲਾਕਾਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹੰਸਿਕਾ ਅਜੇ ਵੀ ਇੰਡਸਟਰੀ 'ਚ ਪੂਰੀ ਤਰ੍ਹਾਂ ਸਰਗਰਮ ਹੈ। ਹੰਸਿਕਾ ਨੇ ਆਪਣੀ ਪਹਿਚਾਣ ਬਾਲੀਵੁੱਡ ਵਿੱਚ ਨਹੀਂ ਸਗੋਂ ਸਾਊਥ ਅਦਾਕਾਰਾ ਵਜੋਂ ਬਣਾਈ ਹੈ। ਸਾਊਥ 'ਚ ਕਈ ਹਿੱਟ ਫਿਲਮਾਂ ਦੇਣ ਵਾਲੀ ਹੰਸਿਕਾ ਦੀ ਅਗਲੀ ਫਿਲਮ ਵੀ ਰਿਲੀਜ਼ ਹੋਣ ਵਾਲੀ ਹੈ। ਉਹ ਤਾਮਿਲ ਫਿਲਮ 'ਰਾਊਡੀ ਬੇਬੀ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

 

You may also like