6 ਸਾਲ ਤੋਂ ਨਹੀਂ ਮਿਲੀ ਕੋਈ ਫ਼ਿਲਮ, ਫਿਰ ਵੀ ਪਤੀ ਤੋਂ ਇੰਨੀ ਅਮੀਰ ਹੈ ਬਿਪਾਸ਼ਾ, ਇਸ ਤਰ੍ਹਾਂ ਕਰਦੀ ਹੈ ਕਮਾਈ

written by Lajwinder kaur | January 07, 2022

ਅੱਜ ਬਾਲੀਵੁੱਡ ਦੀ ਖ਼ੂਬਸੂਰਤ ਤੇ ਬਾਕਮਾਲ ਦੀ ਅਦਾਕਾਰਾ ਬਿਪਾਸ਼ਾ ਬਾਸੂ Happy Birthday Bipasha Basuਆਪਣਾ 43ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। 7 ਜਨਵਰੀ 1979 ਨੂੰ ਨਵੀਂ ਦਿੱਲੀ 'ਚ ਜਨਮੀ ਬਿਪਾਸ਼ਾ ਬਾਸੂ 6 ਸਾਲਾਂ ਤੋਂ ਫਿਲਮਾਂ 'ਚ ਨਜ਼ਰ ਨਹੀਂ ਆਈ ਹੈ। ਬਿਪਾਸ਼ਾ ਆਖਰੀ ਵਾਰ 2015 'ਚ ਹਿੰਦੀ ਫ਼ਿਲਮ ਅਲੋਨ 'ਚ ਨਜ਼ਰ ਆਈ ਸੀ। ਇਸ ਵਿੱਚ ਉਸ ਦੇ ਨਾਲ ਕਰਨ ਸਿੰਘ ਗਰੋਵਰ ਨੇ ਵੀ ਕੰਮ ਕੀਤਾ, ਜੋ ਕਿ ਬਾਅਦ ਵਿੱਚ ਉਸ ਦੇ ਪਤੀ ਬਣੇ। ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦਾ ਵਿਆਹ ਸਾਲ 2016 ਵਿੱਚ ਹੋਇਆ ਸੀ। ਦੋਹਾਂ ਦਾ ਵਿਆਹ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਬਿਪਾਸ਼ਾ ਕੋਲ ਭਾਵੇਂ ਕਈ ਸਾਲਾਂ ਤੋਂ ਕੰਮ ਨਾ ਹੋਵੇ ਪਰ ਖੂਬਸੂਰਤੀ ਦੇ ਮਾਮਲੇ 'ਚ ਉਹ ਕਿਸੇ ਤੋਂ ਘੱਟ ਨਹੀਂ ਹੈ। ਬਿਪਾਸ਼ਾ ਜਾਇਦਾਦ ਦੇ ਮਾਮਲੇ 'ਚ ਆਪਣੇ ਪਤੀ ਕਰਨ ਸਿੰਘ ਗਰੋਵਰ ਤੋਂ ਕਾਫੀ ਅੱਗੇ ਹੈ। ਖਬਰਾਂ ਮੁਤਾਬਕ ਬਿਪਾਸ਼ਾ ਪਤੀ ਕਰਨ ਗਰੋਵਰ ਨਾਲ 7 ਗੁਣਾ ਜ਼ਿਆਦਾ ਅਮੀਰ ਹੈ।

bipasha basu photo

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

ਸੈਲੀਬ੍ਰਿਟੀ ਨੈੱਟਵਰਥ ਦੀ ਰਿਪੋਰਟ ਦੇ ਅਨੁਸਾਰ, ਬਿਪਾਸ਼ਾ ਬਾਸੂ ਦੀ ਕੁੱਲ ਜਾਇਦਾਦ ਲਗਭਗ 111 ਕਰੋੜ ਰੁਪਏ ਹੈ, ਜਦੋਂ ਕਿ ਪਤੀ ਕਰਨ ਸਿੰਘ ਗਰੋਵਰ ਦੀ ਸਿਰਫ 15 ਕਰੋੜ ਰੁਪਏ ਹੈ। ਫਿਲਹਾਲ ਬਿਪਾਸ਼ਾ ਕੋਲ ਫਿਲਮਾਂ ਨਹੀਂ ਹਨ ਪਰ ਉਸ ਕੋਲ ਕਈ ਕੰਪਨੀਆਂ ਦੇ ਇਸ਼ਤਿਹਾਰ ਹਨ। ਬਿਪਾਸ਼ਾ ਬਾਸੂ ਕਈ ਸਟੇਜ ਸ਼ੋਅ ਵੀ ਕਰਦੀ ਹੈ, ਜਿਸ ਲਈ ਉਹ ਪ੍ਰਤੀ ਸ਼ੋਅ ਲਗਭਗ 2 ਕਰੋੜ ਰੁਪਏ ਚਾਰਜ ਕਰਦੀ ਹੈ। ਬਿਪਾਸ਼ਾ 40 ਤੋਂ ਵੱਧ ਮੈਗਜ਼ੀਨਾਂ ਦੇ ਕਵਰ ਪੇਜ 'ਤੇ ਵੀ ਨਜ਼ਰ ਆ ਚੁੱਕੀ ਹੈ।

inside image of bipash basu and karan singh grover

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਤਿੰਨ ਸਾਲਾਂ ਬਾਅਦ ਅਦਾਕਾਰੀ ਦੇ ਖੇਤਰ 'ਚ ਕੀਤੀ ਐਂਟਰੀ, ਆਉਣ ਵਾਲੀ ਫ਼ਿਲਮ Chakda ‘Xpress ਦੀ ਪਹਿਲੀ ਝਲਕ ਕੀਤੀ ਸਾਂਝੀ, ਦੇਖੋ ਵੀਡੀਓ

ਦੱਸ ਦਈਏ ਮੁੰਬਈ ਦੇ ਪੋਸ਼ ਇਲਾਕੇ 'ਚ ਬਿਪਾਸ਼ਾ ਬਾਸੂ ਦੇ ਦੋ ਘਰ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ 'ਚ ਹੈ। ਇਸ ਤੋਂ ਇਲਾਵਾ ਕੋਲਕਾਤਾ 'ਚ ਵੀ ਉਨ੍ਹਾਂ ਦਾ ਘਰ ਹੈ। ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਬਿਪਾਸ਼ਾ ਕੋਲ ਔਡੀ 7, ਪੋਰਸ਼ ਵਰਗੀਆਂ ਲਗਜ਼ਰੀ ਕਾਰਾਂ ਹਨ।  ਬਿਪਾਸ਼ਾ ਫਿੱਟਨੈਸ ਨੂੰ ਲੈ ਕੇ ਕਾਫੀ ਸੁਚੇਤ ਹੈ। ਉਹ ਅਕਸਰ ਪ੍ਰਸ਼ੰਸਕਾਂ ਦੇ ਨਾਲ ਆਪਣੀ ਫਿੱਟਨੈੱਸ ਵਾਲੀਆਂ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ।

You may also like