ਅੱਜ ਹੈ ਬੌਬੀ ਦਿਓਲ ਦਾ ਬਰਥਡੇਅ, ਵੱਡੇ ਭਰਾ ਸੰਨੀ ਦਿਓਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ

Written by  Lajwinder kaur   |  January 27th 2023 05:46 PM  |  Updated: January 27th 2023 05:51 PM

ਅੱਜ ਹੈ ਬੌਬੀ ਦਿਓਲ ਦਾ ਬਰਥਡੇਅ, ਵੱਡੇ ਭਰਾ ਸੰਨੀ ਦਿਓਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ

Happy Birthday Bobby Deol: ਅੱਜ ਬਾਲੀਵੁੱਡ ਦੇ ਹੀ-ਮੈਨ ਯਾਨੀਕਿ ਧਰਮਿੰਦਰ ਦੇ ਛੋਟੇ ਪੁੱਤਰ ਬੌਬੀ ਦਿਓਲ ਦਾ ਜਨਮਦਿਨ ਹੈ। ਬੌਬੀ ਦਿਓਲ ਦਾ ਜਨਮ 27 ਜਨਵਰੀ 1969 ਨੂੰ ਮੁੰਬਈ ਵਿੱਚ ਹੋਇਆ ਸੀ। ਇਹ ਅੱਜ ਆਪਣਾ 54ਵਾਂ ਬਰਥਡੇਅ ਸੈਲੀਬ੍ਰੇਟ ਕਰ ਰਹੇ ਹਨ। ਇਸ ਦੌਰਾਨ ਬੌਬੀ ਦਿਓਲ ਦੇ ਵੱਡੇ ਭਰਾ ਸੰਨੀ ਦਿਓਲ ਨੇ ਵੀ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ।

inside image of bobby and sunny Image source: Instagram

ਹੋਰ ਪੜ੍ਹੋ : ਵਾਹਘਾ ਬਾਰਡਰ ਦੀ 'ਰੀਟ੍ਰੀਟ ਸੈਰੇਮਨੀ' ‘ਚ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਨੇ ਆਪਣੇ ਗੀਤਾਂ ਅਤੇ ਭੰਗੜੇ ਨਾਲ ਬੰਨੇ ਰੰਗ; ਦੇਖੋ ਵੀਡੀਓ

ਸੰਨੀ ਦਿਓਲ ਜੋ ਕਿ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਗਦਰ-2 ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਅੱਜ ਉਨ੍ਹਾਂ ਨੇ ਆਪਣੇ ਛੋਟੇ ਭਰਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਇੱਕ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਹੈਪੀ ਬਰਥਡੇਅ ਮੇਰੇ ਛੋਟੇ ਭਰਾ.... Best of health. Tons of love’ ਨਾਲ ਹੀ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਸ਼ੇਅਰ ਕੀਤੇ ਹਨ। ਇਸ ਪੋਸਟ ਉੱਤੇ ਬੌਬੀ ਦਿਓਲ ਨੇ ਪ੍ਰਤੀਕਿਰਿਆ ਦਿੰਦੇ ਹੋਏ ਲਵ ਯੂ ਲਿਖਿਆ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਫੈਨਜ਼ ਕਮੈਂਟ ਕਰਕੇ ਬੌਬੀ ਦਿਓਲ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

Image source: Instagram

ਉੱਧਰ ਪਿਤਾ ਧਰਮਿੰਦਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਬੌਬੀ ਦਿਓਲ ਦੇ ਨਾਲ ਦਿਖਾਈ ਦੇ ਰਹੇ ਹਨ ਤੇ ਨਾਲ ਹੀ ਜਨਮਦਿਨ ਵਾਲਾ ਗੀਤ ਵੀ ਵੱਜ ਰਿਹਾ ਹੈ।

Aashram Season 3 Trailer, Release Date: Witness major turn of events in Bobby Deol's 'Aashram' Image Source: YouTubeਗੱਲ ਕਰੀਏ ਤਾਂ ਬੌਬੀ ਦਿਓਲ ਦੀ ਪਹਿਲੀ ਫ਼ਿਲਮ ਬਰਸਾਤ ਜੋ ਕਿ 1995 'ਚ ਰਿਲੀਜ਼ ਹੋਈ  ਸੀ। ਇਸਦੇ ਲਈ, ਉਸਨੂੰ ਫਿਲਮਫੇਅਰ ਬੈਸਟ ਮੇਲ ਡੈਬਿਊ ਅਵਾਰਡ ਮਿਲਿਆ ਸੀ। ਬੌਬੀ ਦਿਓਲ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਬਰਸਾਤ', 'ਸਿਪਾਹੀ', 'ਬਾਦਲ', 'ਸਕਾਰਪੀਅਨ', 'ਅਜਨਬੀ' ਅਤੇ 'ਹਮਰਾਜ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਫ਼ਿਲਮ ਤੋਂ ਇਲਾਵਾ ਉਹ ਵੈੱਬ ਸੀਰੀਜ਼ ਵਿੱਚ ਕਮਾਲ ਦੀ ਅਦਾਕਾਰੀ ਕਰ ਚੁੱਕੇ ਹਨ। ਵੈੱਬ ਸੀਰੀਜ਼ ਆਸ਼ਰਮ 'ਚ ਬੌਬੀ ਦਿਓਲ ਵੱਲੋਂ ਨਿਰਾਲਾ ਬਾਬਾ ਦੀ ਅਹਿਮ ਭੂਮਿਕਾ ਨਿਭਾਈ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਹੁਣ ਤੱਕ ਇਸ ਸੀਰੀਜ਼ ਦੇ ਤਿੰਨ ਭਾਗ ਆ ਚੁੱਕੇ ਹਨ ਤੇ ਦਰਸ਼ਕ ਚੌਥੇ ਭਾਗ ਦਾ ਇੰਤਜ਼ਾਰ ਕਰ ਰਹੇ ਹਨ।

 

 

View this post on Instagram

 

A post shared by Sunny Deol (@iamsunnydeol)

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network