Happy Birthday Deepika Padukone: ਦੀਪਿਕਾ ਪਾਦੂਕੋਣ ਦੇ ਜਨਮਦਿਨ 'ਤੇ ਫੈਨਜ਼ ਨੂੰ ਮਿਲਿਆ ਸਰਪ੍ਰਾਈਜ਼, ' ਗਹਿਰਾਈਆਂ' ਦਾ ਪੋਸਟਰ ਹੋਇਆ ਰਿਲੀਜ਼

written by Lajwinder kaur | January 05, 2022

Happy Birthday Deepika Padukone: ਅੱਜ ਬਾਲੀਵੁੱਡ ਜਗਤ ਦੀ ਖ਼ੂਬਸੂਰਤ ਤੇ ਬਕਮਾਲ ਦੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਬਰਥਡੇਅ ਹੈ। ਸੋਸ਼ਲ਼ ਮੀਡੀਆ ਉੱਤੇ ਉਨ੍ਹਾਂ ਫੈਨਜ਼ ਅਤੇ ਸਾਥੀ ਕਲਾਕਾਰ ਪੋਸਟਾਂ ਪਾ ਕੇ ਦੀਪਿਕਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਅਜਿਹੇ ‘ਚ ਐਮਾਜ਼ਾਨ ਪ੍ਰਾਈਮ ਵੀਡੀਓ ਨੇ ਅੱਜ ਐਮਾਜ਼ਾਨ ਓਰੀਜਨਲ ਫ਼ਿਲਮ 'ਗਹਿਰਾਈਆਂ' Gehraiyaan ਦੇ 6 ਨਵੇਂ ਪੋਸਟਰ ਜਾਰੀ ਕੀਤੇ, ਜਿਸਦਾ ਦਰਸ਼ਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਫ਼ਿਲਮ ਦੀ ਮੁੱਖ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਇਨ੍ਹਾਂ ਪੋਸਟਰਾਂ ਨੂੰ ਰਿਲੀਜ਼ ਕੀਤਾ ਗਿਆ ਹੈ। ਇਨ੍ਹਾਂ ਨਵੇਂ ਪੋਸਟਰਾਂ ਵਿੱਚ ਵੱਖ-ਵੱਖ ਕਿਰਦਾਰਾਂ ਨੂੰ ਪੇਸ਼ ਕਰਨ ਵਾਲੇ ਬਹੁਤ ਹੀ ਮਨਮੋਹਕ ਪੋਸਟਰ ਸ਼ੇਅਰ ਕੀਤੇ ਹਨ। ਜਿਸ ਤੋਂ ਬਾਅਦ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਵੱਧ ਗਈ ਹੈ।

Ranveer-Deepika image source- instagram

ਹੋਰ ਪੜ੍ਹੋ : ਕਭੀ ਖੁਸ਼ੀ ਕਭੀ ਗਮ 'ਚ ਨਜ਼ਰ ਆਈ 'ਛੋਟੀ ਕਰੀਨਾ' ਹੁਣ ਕੁਝ ਇਸ ਤਰ੍ਹਾਂ ਆਉਂਦੀ ਹੈ ਨਜ਼ਰ, ਮਾਲਵਿਕਾ ਰਾਜ 'ਬੇਬੋ' ਤੋਂ ਵੀ ਜ਼ਿਆਦਾ ਗਲੈਮਰਸ ਆ ਰਹੀ ਹੈ ਨਜ਼ਰ

ਬਹੁਤ ਹੀ ਪ੍ਰਤਿਭਾਸ਼ਾਲੀ ਨਿਰਦੇਸ਼ਕ ਸ਼ਕੁਨ ਬੱਤਰਾ ਦੁਆਰਾ ਇਸ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਅੱਜ ਦੇ ਸਮੇਂ ਦੇ ਰਿਸ਼ਤਿਆਂ ਦੀਆਂ ਜਟਿਲਤਾਵਾਂ ਅਤੇ ਅੰਦਰੂਨੀ ਪਰਤਾਂ, ਨੌਜਵਾਨਾਂ ਦੀ ਜ਼ਿੰਦਗੀ ਦੇ ਵਿਸ਼ੇਸ਼ ਪਹਿਲੂਆਂ ਅਤੇ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਣ ਦੀ ਇੱਛਾ ਨੂੰ ਖੂਬਸੂਰਤੀ ਨਾਲ ਬਿਆਨ ਕਰਨ ਦੀ ਕੋਸ਼ਿਸ ਕੀਤੀ ਗਈ ਹੈ।

inside image of gehraiyaan new poster image source- instagram

ਦੀਪਿਕਾ ਪਾਦੂਕੋਣ ਨੇ ਸਭ ਤੋਂ ਪਹਿਲਾਂ ਇਹ ਪੋਸਟਰ ਆਪਣੇ ਸਾਰੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੇ ਸਨ। ਉਨ੍ਹਾਂ ਨੇ ਲਿਖਿਆ, 'ਤੁਹਾਡੇ ਸਬਰ ਅਤੇ ਪੂਰੇ ਪਿਆਰ ਲਈ, ਇਸ ਖਾਸ ਦਿਨ 'ਤੇ ਤੁਹਾਡੇ ਸਾਰਿਆਂ ਲਈ ਇਹ ਖਾਸ ਤੋਹਫਾ ਹੈ।'

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

ਫ਼ਿਲਮ ਵਿੱਚ ਦੀਪਿਕਾ ਪਾਦੂਕੋਣ, ਸਿਧਾਂਤ ਚਤੁਰਵੇਦੀ ਅਤੇ ਅਨੰਨਿਆ ਪਾਂਡੇ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ ਅਤੇ ਕਈ ਹੋਰ ਕਲਾਕਾਰ ਵੀ ਇਸ ਫ਼ਿਲਮ 'ਚ ਨਜ਼ਰ ਆਉਣਗੇ। ਧਰਮਾ ਪ੍ਰੋਡਕਸ਼ਨ ਅਤੇ Viacom18 ਸਟੂਡੀਓਜ਼ ਦੁਆਰਾ ਸ਼ਕੁਨ ਬੱਤਰਾ ਦੀ ਜਵਸਕਾ ਫਿਲਮਜ਼ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਇਸ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ। ਗਹਿਰਾਈਆਂ ਫ਼ਿਲਮ 11 ਫਰਵਰੀ, 2022 ਨੂੰ ਇਸਦਾ ਨਿਵੇਕਲਾ ਵਿਸ਼ਵ ਪ੍ਰੀਮੀਅਰ ਹੋਵੇਗਾ, ਅਤੇ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਭਾਰਤ ਦੇ ਨਾਲ-ਨਾਲ ਦੁਨੀਆ ਭਰ ਦੇ 240 ਦੇਸ਼ਾਂ ਵਿੱਚ ਸਟ੍ਰੀਮ ਕੀਤਾ ਜਾਵੇਗਾ।

 

 

View this post on Instagram

 

A post shared by Deepika Padukone (@deepikapadukone)

 

You may also like