ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਦਾ ਅੱਜ ਹੈ ਜਨਮਦਿਨ, ਜਾਣੋ ਗੌਰੀ ਖ਼ਾਨ ਦੀ ਕਿੰਨੀ ਹੈ ਕਮਾਈ

written by Pushp Raj | October 08, 2022 03:38pm

Gauri Khan's Birthday: ਬਾਲੀਵੁੱਡ ਦੇ 'ਕਿੰਗ ਖ਼ਾਨ' ਯਾਨੀ ਕਿ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੀ ਹੈ। ਗੌਰੀ ਖ਼ਾਨ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਸਬੰਧਤ ਦਿਲਚਸਪ ਗੱਲਾਂ ਅਤੇ ਉਨ੍ਹਾਂ ਦੀ ਕਮਾਈ ਬਾਰੇ ਜਾਣਕਾਰੀ ਦਵਾਂਗੇ।

Image Source : Instagram

ਗੌਰੀ ਦਾ ਜਨਮ ਹਿੰਦੂ-ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਗੌਰੀ ਨੇ ਆਪਣੀ ਸਕੂਲ ਦੀ ਪੜ੍ਹਾਈ ਤੇ ਕਾਲੇਜ ਦਿੱਲੀ ਤੋਂ ਹੀ ਕੀਤੇ ਹਨ। ਉਨ੍ਹਾਂ ਨੇ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਤੋਂ ਫੈਸ਼ਨ ਡਿਜ਼ਾਈਨਿੰਗ ਦਾ ਛੇ ਮਹੀਨੇ ਦਾ ਕੋਰਸ ਵੀ ਕੀਤਾ। ਇਹ ਕੋਰਸ ਕਰਨ ਤੋਂ ਬਾਅਦ ਗੌਰੀ ਆਪਣੇ ਪਿਤਾ ਦੇ ਕੱਪੜਿਆਂ ਦੇ ਕਾਰੋਬਾਰ ਨਾਲ ਜੁੜ ਗਈ ਅਤੇ ਇੱਥੇ ਉਨ੍ਹਾਂ ਨੇ ਟੇਲਰਿੰਗ ਵੀ ਸਿੱਖੀ।

ਗੌਰੀ ਬੇਸ਼ੱਕ ਇੱਕ ਬਾਲੀਵੁੱਡ ਸੁਪਰਸਟਾਰ ਦੀ ਪਤਨੀ ਹੈ ਪਰ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਗੌਰੀ ਖਾਨ ਨੇ ਬਤੌਰ ਇੰਟੀਰੀਅਰ ਡਿਜ਼ਾਈਨਰ ਆਪਣਾ ਵੱਖਰਾ ਰੁਤਬਾ ਹਾਸਿਲ ਕੀਤਾ ਹੈ। ਗੌਰੀ ਖ਼ਾਨ ਨੇ ਹੁਣ ਤੱਕ ਕਈ ਬਾਲੀਵੁੱਡ ਸੈਲੇਬਸ ਦੇ ਸੁਪਨਿਆਂ ਦੇ ਘਰ ਨੂੰ ਡਿਜ਼ਾਈਨ ਕੀਤਾ ਹੈ। ਗੌਰੀ ਇੱਕ ਬਹੁ ਪ੍ਰਤੀਭਾਸ਼ਾਲੀ ਵਿਅਕਤੀ ਹੈ।

Image Source : Instagram

ਗੌਰੀ ਨੇ 2002 'ਚ ਆਪਣੇ ਪਤੀ ਸ਼ਾਹਰੁਖ ਨਾਲ 'ਰੈੱਡ ਚਿਲੀਜ਼' ਨਾਂ ਦੀ ਫਿਲਮ ਪ੍ਰੋਡਕਸ਼ਨ ਕੰਪਨੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਮੈਂ ਹੂੰ ਨਾ' ਬਣਾਈ। ਉਨ੍ਹਾਂ ਨੇ 'ਓਮ ਸ਼ਾਂਤੀ ਓਮ' ਅਤੇ 'ਹੈਪੀ ਨਿਊ ਈਅਰ' ਫਿਲਮਾਂ ਵੀ ਬਣਾਈਆਂ ਹਨ।

ਗੌਰੀ ਨਾਂ ਸਿਰਫ ਇੱਕ ਸਫ਼ਲ ਫ਼ਿਲਮ ਨਿਰਮਾਤਾ ਹੈ। ਬਲਕਿ ਉਹ ਇੰਟੀਰੀਅਰ ਡਿਜ਼ਾਈਨਿੰਗ ਦੀ ਦੁਨੀਆ ਵਿੱਚ ਵੀ ਇੱਕ ਵੱਡਾ ਨਾਮ ਹੈ। ਗੌਰੀ ਨੇ ਸੁਜ਼ੈਨ ਖ਼ਾਨ ਨਾਲ ਸਾਂਝੇਦਾਰੀ ਵਿੱਚ ਇੱਕ ਇੰਟੀਰੀਅਰ ਡਿਜ਼ਾਈਨਰ ਵਜੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ। ਅੱਜ ਗੌਰੀ ਖ਼ਾਨ ਆਪਣੇ ਦਮ 'ਤੇ ਕਰੋੜਾਂ ਦੀ ਜਾਇਦਾਦ ਦੀ ਮਾਲਕ ਹੈ।

Image Source : Instagram

ਹੋਰ ਪੜ੍ਹੋ: ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਕੀਤਾ ਐਲਾਨ, ਫ਼ਿਲਮ 'ਲੱਕੀ ਦੀ ਅਨਲੱਕੀ ਸਟੋਰੀ` ਦਾ ਬਣੇਗਾ ਸੀਕਵਲ

ਗੌਰੀ ਦੀ ਕੁੱਲ ਜਾਇਦਾਦ 1600 ਕਰੋੜ ਰੁਪਏ ਹੈ ਅਤੇ ਉਹ ਬ੍ਰਾਂਡ ਐਂਡੋਰਸਮੈਂਟਸ ਤੋਂ ਕਰੋੜਾਂ ਰੁਪਏ ਵੀ ਕਮਾਉਂਦੀ ਹੈ । ਗੌਰੀ ਦਾ ਪ੍ਰੋਡਕਸ਼ਨ ਹਾਊਸ 'ਰੈੱਡ ਚਿਲੀਜ਼ ਐਂਟਰਟੇਨਮੈਂਟ' 500 ਕਰੋੜ ਦਾ ਹੈ ਅਤੇ ਇਸ ਨੂੰ ਬਾਲੀਵੁੱਡ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਪ੍ਰੋਡਕਸ਼ਨ ਹਾਊਸ ਮੰਨਿਆ ਜਾਂਦਾ ਹੈ। ਮੰਨਤ ਲੈਂਡਸ ਐਂਡ, ਬੈਂਡਸਟੈਂਡ ਵਿਖੇ ਖਾਨ ਪਰਿਵਾਰ ਦਾ ਬੰਗਲਾ ਹੈ। ਇਸ ਆਲੀਸ਼ਾਨ ਘਰ ਦੀ ਕੀਮਤ ਕਰੀਬ 200 ਕਰੋੜ ਰੁਪਏ ਦੱਸੀ ਜਾਂਦੀ ਹੈ। ਉਹ ਇੱਕ ਆਲੀਸ਼ਾਨ ਬੈਂਟਲੇ ਕਾਂਟੀਨੈਂਟਲ ਰੈਸਟੋਰੈਂਟ ਦੀ ਮਾਲਕਿਨ ਵੀ ਹੈ ਤੇ ਇਹ ਲਗਭਗ 2.25 ਕਰੋੜ ਰੁਪਏ ਦਾ ਹੈ। ਇਸ ਤੋਂ ਇਲਾਵਾ ਗੌਰੀ ਦੀ ਮੁੰਬਈ 'ਚ ਆਪਣੀ ਲਗਜ਼ਰੀ ਦੁਕਾਨ ਵੀ ਹੈ ਜੋ ਸਾਂਤਾਕਰੂਜ਼ ਦੇ ਜੁਹੂ ਤਾਰਾ ਰੋਡ 'ਤੇ ਸਥਿਤ ਹੈ। ਉਨ੍ਹਾਂ ਦੀ ਇਸ ਸ਼ੌਪ ਦੀ ਕੀਮਤ ਕਰੀਬ 150 ਕਰੋੜ ਰੁਪਏ ਦੱਸੀ ਜਾਂਦੀ ਹੈ।

You may also like