‘ਗੁਰੀ’ ਨੇ ਆਪਣੇ ਬਰਥਡੇਅ ‘ਤੇ ਪ੍ਰਸ਼ੰਸਕਾਂ ਨੂੰ ਦਿੱਤਾ ਨਵੇਂ ਗੀਤ ‘Zalma’ ਦਾ ਤੋਹਫਾ, ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਗੁਰੀ ਨੂੰ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ
Happy Birthday Guri : ਨਿਰਾ ਇਸ਼ਕ, ਯਾਰ ਬੇਲੀ, ਬਿੱਲੀਆਂ ਬਿੱਲੀਆਂ ਅੱਖਾਂ, ਮਿਲ ਲੋ ਨਾ, ਜਿੰਮੀ ਚੂ ਚੂ, ਸੋਹਣਿਆ, ਦੂਰੀਆਂ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਗੁਰੀ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਖ਼ਾਸ ਮੌਕੇ ਉੱਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਉਹ Zalma ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ। ਕਾਫੀ ਮਹੀਨਿਆਂ ਦੇ ਗੇਪ ਤੋਂ ਬਾਅਦ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ।
ਇਸ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਗੁਰੀ ਨੇ ਲਿਖਿਆ ਹੈ- ‘ਹੈਪੀ ਬਰਥਡੇਅ ਮੈਨੂੰ...Zalma ਰਿਲੀਜ਼ ਹੋ ਰਿਹਾ ਹੈ 26 ਨਵੰਬਰ ਨੂੰ..ਸ਼ੇਅਰ ਸਪੋਰਟ ਲਵ’ । ਇਸ ਪੋਸਟ ਦੇ ਹੇਠ ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਗੁਰੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਵੱਡੇ ਗਰੇਵਾਲ, ਹਰਫ ਚੀਮਾ, ਕੇਵੀ ਢਿੱਲੋਂ ਅਤੇ ਕਈ ਕਲਾਕਾਰਾਂ ਨੇ ਪੋਸਟ ਪਾ ਕੇ ਗੁਰੀ ਨੂੰ ਬਰਥਡੇਅ ਵਿਸ਼ ਕੀਤਾ ਹੈ।
ਜੇ ਗੱਲ ਕਰੀਏ ਬਰਥਡੇਅ ਬੁਆਏ ਗੁਰੀ ਦੇ ਵਰਕ ਫਰੰਟ ਦੀ ਤਾਂ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕੰਮ ਕਰ ਰਹੇ ਹਨ। ਉਹ ਸਿਕੰਦਰ 2 ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਚ ਉਹ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
View this post on Instagram