ਅੱਜ ਹੈ ਰਿਤਿਕ ਰੌਸ਼ਨ ਦਾ ਬਰਥਡੇਅ, ਮਾਂ ਪਿੰਕੀ ਰੌਸ਼ਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਪੁੱਤ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Lajwinder kaur | January 10, 2022

ਬਾਲੀਵੁੱਡ ਦੇ ਖੂਬਸੂਰਤ ਹੀਰੋ ਰਿਤਿਕ ਰੌਸ਼ਨ ਦਾ ਅੱਜ ਜਨਮਦਿਨ ਹੈ (Happy Birthday Hrithik Roshan)। ਅੱਜ ਰਿਤਿਕ ਆਪਣਾ 48ਵਾਂ ਜਨਮਦਿਨ ਮਨਾ ਰਹੇ ਨੇ। ਰਿਤਿਕ ਦੇ ਪਿਤਾ ਰਾਕੇਸ਼ ਰੌਸ਼ਨ ਇੱਕ ਅਦਾਕਾਰ ਅਤੇ ਨਿਰਦੇਸ਼ਕ ਹਨ। ਰਿਤਿਕ ਦੀ ਮਾਂ ਪਿੰਕੀ ਰੌਸ਼ਨ ਨਿਰਮਾਤਾ-ਨਿਰਦੇਸ਼ਕ ਜੇ. ਓਮ ਪ੍ਰਕਾਸ਼ ਦੀ ਬੇਟੀ ਹੈ। ਰਿਤਿਕ ਨੇ ਸਾਲ 2000 'ਚ ਫ਼ਿਲਮ 'ਕਹੋ ਨਾ ਪਿਆਰ ਹੈ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਭਾਵੇਂ ਰਿਤਿਕ ਨੂੰ ਅਦਾਕਾਰੀ ਵਿਰਾਸਤ ਵਿੱਚ ਮਿਲੀ ਹੈ ਪਰ ਇਸ ਦੇ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਅੱਜ ਰਿਤਿਕ ਰੌਸ਼ਨ ਦੇ ਜਨਮਦਿਨ ਤੇ ਸਾਥੀ ਕਲਾਕਾਰ ਪੋਸਟ ਪਾ ਕੇ ਉਨ੍ਹਾਂ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਆਪਣੇ ਪਰਿਵਾਰ ਦੇ ਨਾਲ ਨਵੀਆਂ ਤਸਵੀਰਾਂ, ਗੁਰਬਾਜ਼ ਦੀ ਕਿਊਟਨੈੱਸ ਨੇ ਲੁੱਟਿਆ ਮੇਲਾ

Hrithik Roshan turns 47: He announces new film 'Fighter'

ਉਨ੍ਹਾਂ ਦੀ ਮਾਂ ਪਿੰਕੀ ਰੌਸ਼ਨ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪੁੱਤਰ ਰਿਤਿਕ ਰੌਸ਼ਨ ਨੂੰ ਬਰਥਡੇਅ ਵਿਸ਼ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- ਮਾਂ ਦਾ ਚੰਨ ਪੁੱਤ...ਜਨਮਦਿਨ ਮੁਬਾਰਾਕ ਡੁੱਗੂ... ਤੁਹਾਡਾ ਜਨਮ ਦੂਸਰਿਆਂ ਨੂੰ ਜ਼ਿੰਦਗੀ ਦੇਣ ਲਈ ਹੋਇਆ ਹੈ, ਤੁਸੀਂ ਲੋਕਾਂ ਨੂੰ ਬਿਹਤਰ ਜਿਉਣ ਲਈ ਜੀਉਂਦੇ ਹੋ, your eyes can bring out emotions in everyone... ਤੁਹਾਡਾ ਦਿਲ ਹੈ ਇੰਨਾ ਸ਼ੁੱਧ ਜੋ ਲੋਕਾਂ ਨੂੰ ਸੱਚ ਦੇ ਮਾਰਗ 'ਤੇ ਚੱਲਣ ਲਈ ਅਗਵਾਈ ਕਰਦਾ ਹੈ... ਤੁਹਾਡੀ ਬੋਲਣ ਦੀ ਸਮੱਸਿਆ ਨੂੰ ਦੂਰ ਕਰਨਾ ਇੱਕ ਚੁਣੌਤੀ ਸੀ.. ਤੁਸੀਂ ਆਪਣੇ ਆਪ ਵਿੱਚ ਇੱਕ ਸੰਸਥਾ ਹੋ...’

ਹੋਰ ਪੜ੍ਹੋ :ਕਰਮਜੀਤ ਅਨਮੋਲ ਪਰਮਾਤਮਾ ਦਾ ਸ਼ੁਕਰਾਨਾ ਸ਼ੇਅਰ ਕਰਦੇ ਹੋਏ ਆਪਣੀ ਨਵੀਂ ਫ਼ਿਲਮ ‘ਮਾਂ ਦਾ ਸੋਹਣਾ’ ਦਾ ਫਰਸਟ ਲੁੱਕ

happy birthday hritik roshan

ਉਨ੍ਹਾਂ ਨੇ ਅੱਗੇ ਲਿਖਿਆ ਹੈ-‘ਤੁਸੀਂ ਲੱਖਾਂ ਲਈ ਪ੍ਰੇਰਣਾ ਸਰੋਤ ਹੋ ਤੇ ਤਾਂ ਹੀ ਲੱਖਾਂ ਲੋਕ ਤੁਹਾਨੂੰ ਪਿਆਰ ਕਰਦੇ ਨੇ।... ਤੁਸੀਂ ਹਮੇਸ਼ਾ ਖੁਸ਼ ਰਹੋ ਮੇਰੀ ਪ੍ਰਾਰਥਨਾ ਹੈ ਬ੍ਰਹਿਮੰਡ ਨੂੰ ਜਨਮਦਿਨ ਮੁਬਾਰਕ ਹੋਵੇ।❤️    🌹🌼🌼🌺🌺    ਇੱਕ ਤਾਰੇ ਦਾ ਜਨਮ 10-1-74 ਨੂੰ ਹੋਇਆ ਸੀ’। ਪਿੰਕੀ ਰੌਸ਼ਨ ਨੇ ਨਾਲ ਹੀ ਧੁੰਦਲੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਰਿਤਿਕ ਨੂੰ ਬਰਥਡੇਅ ਵਿਸ਼ ਕਰ ਰਹੇ ਨੇ। ਜੇ ਗੱਲ ਕਰੀਏ ਰਿਤਿਕ ਰੌਸ਼ਨ ਦੇ ਵਰਕ ਫਰੰਟ ਦੀ ਤਾਂ ਉਹ ਪਹਿਲੀ ਵਾਰ ਦੀਪਿਕਾ ਪਾਦੂਕੋਣ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਸਿਧਾਰਥ ਆਨੰਦ ਨਿਰਦੇਸ਼ਿਤ ਦੀ ਫਾਈਟਰ ਫ਼ਿਲਮ ਵਿੱਚ ਦੀਪਿਕਾ ਤੇ ਰਿਤਿਕ ਦੀ ਜੋੜੀ ਦਿਖਾਈ ਦੇਵੇਗੀ।

 

 

View this post on Instagram

 

A post shared by Pinkie Roshan (@pinkieroshan)

You may also like