Jackie Shroff B'Day: ਦਿੱਗਜ਼ ਅਦਾਕਾਰ ਜੈਕੀ ਸ਼ਰੌਫ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

Written by  Pushp Raj   |  February 01st 2023 04:00 PM  |  Updated: February 01st 2023 04:28 PM

Jackie Shroff B'Day: ਦਿੱਗਜ਼ ਅਦਾਕਾਰ ਜੈਕੀ ਸ਼ਰੌਫ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

Happy Birthday Jackie Shroff : ਅੱਜ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਜੈਕੀ ਸ਼ਰੌਫ ਦਾ ਜਨਮਦਿਨ ਹੈ। ਅਦਾਕਾਰ ਦੇ ਜਨਮਦਿਨ 'ਤੇ ਉਨ੍ਹਾਂ ਦੇ ਫੈਨਜ਼ ਤੇ ਕਰੀਬੀ ਦੋਸਤ ਸੋਸ਼ਲ ਮੀਡੀਆ ਰਾਹੀਂ ਸ਼ੁਭਕਾਮਨਾਵਾਂ ਭੇਜ ਰਹੇ ਹਨ। ਅੱਜ ਜੈਕੀ ਸ਼ਰੌਫ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ।

image Source : Instagram

ਜੈਕੀ ਸ਼ਰੌਫ ਬਾਲੀਵੁੱਡ ਦੇ ਇੱਕ ਅਜਿਹੇ ਹੀਰੋ ਹਨ, ਜੋ ਬਿਨਾਂ ਕਿਸੇ ਬ੍ਰੇਕ ਦੇ ਲਗਾਤਾਰ ਫਿਲਮਾਂ ਕਰ ਰਹੇ ਹਨ। ਇੱਕ ਸਧਾਰਨ ਪਰਿਵਾਰ ਤੋਂ ਸਬੰਧ ਰੱਖਣ ਵਾਲੇ ਅਦਾਕਾਰ ਜੈਕੀ ਸ਼ਰੌਫ ਦਾ ਸੁਪਰਸਟਾਰ ਬਣਨ ਦਾ ਸਫ਼ਰ ਆਸਾਨ ਨਹੀਂ ਰਿਹਾ, ਪਰ ਉਨ੍ਹਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਬਾਲੀਵੁੱਡ ਵਿੱਚ ਸੁਫਨੇ ਕਿਵੇਂ ਪੂਰੇ ਕੀਤੇ ਜਾ ਸਕਦੇ ਹਨ।

ਜੈਕੀ ਸ਼ਰੌਫ ਮੁੰਬਈ ਦੇ ਚੌਅਲ 'ਚ ਰਹਿੰਦੇ ਸਨ। ਉਨ੍ਹਾਂ ਦੇ ਇਲਾਕੇ ਦੇ ਲੋਕ ਜੈਕੀ ਸ਼ਰੌਫ ਨੂੰ 'ਜੱਗੂ ਦਾਦਾ' ਕਹਿ ਕੇ ਬੁਲਾਉਂਦੇ ਸਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ, ਇਸ ਲਈ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਸੀ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਹੋਰ ਖੇਤਰਾਂ 'ਚ ਵੀ ਹੱਥ ਅਜ਼ਮਾਇਆ ਪਰ ਕਿਸਮਤ ਨੂੰ ਕੁਝ ਹੋਰ ਹੀ ਸੀ। ਜੈਕੀ ਸ਼ਰੌਫ ਨੇ ਫਲਾਈਟ ਅਟੈਂਡੈਂਟ ਤੋਂ ਲੈ ਕੇ ਕੁੱਕ ਬਨਣ ਤੱਕ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾਂ ਹੋ ਸਕੇ।

image Source : Instagram

ਇੱਕ ਦਿਨ ਜੈਕੀ ਬੱਸ ਸਟੈਂਡ 'ਤੇ ਬੱਸ ਦੀ ਉਡੀਕ ਕਰ ਰਿਹਾ ਸੀ। ਉਦੋਂ ਇਕ ਆਦਮੀ ਉਸ ਕੋਲ ਆਇਆ ਅਤੇ ਬੋਲਿਆ, ‘ਤੁਸੀਂ ਮਾਡਲਿੰਗ ਕਰੋਗੇ?' ਤਾਂ ਉਸ ਸਮੇਂ ਜੈਕੀ ਕੋਲ ਕੰਮ ਨਹੀਂ ਸੀ। ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜੈਕੀ ਸ਼ਰੌਫ ਨੇ ਉਸ ਵਿਅਕਤੀ ਦੀ ਗੱਲ ਮੰਨ ਲਈ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਜੈਕੀ ਸ਼ਰੌਫ ਦੀ ਕਹਾਣੀ ਕਿਸੇ ਫ਼ਿਲਮ ਦੀ ਸਕ੍ਰਿਪਟ ਤੋਂ ਘੱਟ ਨਹੀਂ ਹੈ।

ਜੈਕੀ ਸ਼ਰੌਫ ਨੇ ਸਾਲ1973 ਵਿੱਚ ਆਈ ਫ਼ਿਲਮ ਹੀਰਾ ਪੰਨਾ ਵਿੱਚ ਇੱਕ ਖਲਨਾਇਕ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ, ਪਰ ਉਨ੍ਹਾਂ ਨੂੰ ਸੁਭਾਸ਼ ਘਈ ਦੀ ਫ਼ਿਲਮ ਹੀਰੋ (1983) ਨਾਲ ਆਪਣੀ ਪਛਾਣ ਤੇ ਕਾਮਯਾਬੀ ਮਿਲੀ ਸੀ। ਇਸ ਮਗਰੋਂ ਉਹ ਬਿਨਾਂ ਰੁਕੇ ਸਫਲਤਾ ਦੀ ਪੌੜੀ ਚੜ੍ਹਦੇ ਰਹੇ। ਹੁਣ ਤੱਕ ਜੈਕੀ ਸ਼ਰੌਫ ਨੇ 250 ਤੋਂ ਵੱਧ ਫ਼ਿਲਮਾਂ ਦੇ ਵਿੱਚ ਕੰਮ ਕੀਤਾ ਹੈ।

image Source : Instagram

ਹੋਰ ਪੜ੍ਹੋ: ਕਰਨ ਔਜਲਾ ਦੀ ਨਵੀਂ ਐਲਬਮ 'For you' EP ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

ਜੈਕੀ ਸ਼ਰੌਫ ਨੇ ਆਪਣੇ ਇੰਟਰਵਿਊ ਦੇ ਵਿੱਚ ਦੇ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ਵੀ ਗੱਲ ਕੀਤੀ ਸੀ ਤੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੇ ਪਿਤਾ ਨੂੰ ਬਿਜ਼ਨਸ ਦੇ ਵਿੱਚ ਘਾਟਾ ਪੈ ਗਿਆ ਸੀ। ਜਿਸ ਦੇ ਚੱਲਦੇ ਜੈਕੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਉਨ੍ਹਾਂ ਦੇ ਘਰ ਤੋਂ ਲੈ ਕੇ ਫਰਨੀਚਰ ਤੱਕ ਸਭ ਕੁਝ ਵਿੱਕ ਗਿਆ ਸੀ। ਕਾਮਯਾਬੀ ਹਾਸਿਲ ਕਰਨ ਮਗਰੋਂ ਜੈਕੀ ਸ਼ਰੌਫ ਨੇ ਆਪਣੇ ਮਾਤਾ-ਪਿਤਾ ਨੂੰ ਨਵਾਂ ਘਰ ਖਰੀਦ ਕੇ ਦਿੱਤਾ ਸੀ। ਜੈਕੀ ਸ਼ਰੌਫ ਕਹਿੰਦੇ ਹਨ ਕਿ ਉਹ ਅਕਸਰ ਆਪਣੇ ਬੱਚਿਆਂ ਨੂੰ ਇਨ੍ਹਾਂ ਸਭ ਮੁਸ਼ਕਿਲਾਂ ਤੋਂ ਦੂਰ ਰੱਖਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਆਪਣਾ 100% ਦਿੰਦੇ ਹਏ ਫ਼ਿਲਮਾਂ ਵਿੱਚ ਕੰਮ ਕੀਤਾ।

 

View this post on Instagram

 

A post shared by Jackie Shroff (@apnabhidu)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network