
Happy Birthday Karan Aujla: ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਕਰਨ ਔਜਲਾ ਦਾ ਅੱਜ ਬਰਥਡੇਅ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਫੈਨਜ਼ ਤੇ ਸਾਥੀ ਕਲਾਕਾਰ ਪੋਸਟਾਂ ਪਾ ਕੇ ਕਰਨ ਔਜਲਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਜੇਕਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਭਾਵੁਕ ਵਿਅਕਤੀ ਹੈ, ਤੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਬਹੁਤ ਪਿਆਰ ਕਰਨ ਵਾਲੇ ਇਨਸਾਨ ਨੇ । ਉਹ ਆਪਣੀ ਮਿੱਟੀ ਤੇ ਪਿੰਡ ਨਾਲ ਬਹੁਤ ਜੁੜੇ ਹੋਏ ਨੇ, ਇਸ ਲਈ ਉਹ ਅਕਸਰ ਹੀ ਆਪਣੇ ਗੀਤਾਂ ਚ ਆਪਣੇ ਪਿੰਡ ਦਾ ਜ਼ਿਕਰ ਕਰਦੇ ਨੇ। ਆਓ ਜਾਣਦੇ ਹਾਂ ਕਰਨ ਔਜਲਾ ਦੇ ਟੈਟੂਆਂ ਪਿੱਛੇ ਛਿਪੀ ਕਹਾਣੀ ਬਾਰੇ।
ਹੋਰ ਪੜ੍ਹੋ : ਰੌਸ਼ਨ ਪ੍ਰਿੰਸ ਨੇ ਸਾਂਝਾ ਕੀਤਾ ਪਹਿਲਾ ਯੂਟਿਊਬ ਬਲੌਗ, ਪਤਨੀ ਦੇ ਨਾਲ ਘਰ ਦੇ ਕੰਮ ਕਰਾਉਂਦੇ ਆਏ ਨਜ਼ਰ,ਦੇਖੋ ਵੀਡੀਓ

ਗੱਲ ਕਰਦੇ ਹਾਂ ਉਨ੍ਹਾਂ ਦੀ ਦੋਵਾਂ ਬਾਹਾਂ ‘ਤੇ ਬਣੇ ਟੈਟੂਆਂ ਬਾਰੇ । ਜਿਵੇਂ ਕਿ ਸਭ ਜਾਣਦੇ ਹੀ ਨੇ ਕਰਨ ਔਜਲਾ ਬਹੁਤ ਛੋਟਾ ਸੀ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ । ਆਪਣੇ ਮਾਪਿਆਂ ਨੂੰ ਹਰ ਵਕਤ ਆਪਣੀ ਅੱਖਾਂ ਅੱਗੇ ਰੱਖਣ ਅਤੇ ਆਪਣਾ ਪਿਆਰ ਜ਼ਾਹਿਰ ਕਰਨ ਦੇ ਲਈ ਕਰਨ ਔਜਲਾ ਨੇ ਆਪਣੇ ਮਾਪਿਆਂ ਦੀ ਤਸਵੀਰ ਵਾਲਾ ਟੈਟੂ ਗੁੰਦਵਾਇਆ ਹੋਇਆ ਹੈ । ਇਸ ਦੇ ਨਾਲ ਹੀ ਟਾਈਮ ਸ਼ੋਅ ਕਰ ਰਿਹਾ ਟੈਟੂ ਵੀ ਹੈ ਜੋ ਉਸ ਸਮੇਂ ਨੂੰ ਦੱਸਦਾ ਹੈ ਜਿਸ ਟਾਈਮ ਉਨ੍ਹਾਂ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ । ਇਸ ਤੋਂ ਇਲਾਵਾ ਕਰਨ ਨੇ ਆਪਣੇ ਮੋਢੇ ‘ਤੇ ਬਘਿਆੜ (Wolves Tattoo)ਦਾ ਟੈਟੂ ਵੀ ਗੁੰਦਵਾਇਆ ਹੈ ।
ਇਸ ਟੈਟੂ ਦਾ ਮਤਲਬ ਇਹ ਹੈ ਕਿ ਜੋ ਵੱਡਾ ਵੂਲਫ ਹੈ ਉਹ ਖ਼ੁਦ ਕਰਨ ਔਜਲਾ ਨੇ ਤੇ ਦੋ ਬਾਕੀ ਦੇ ਉਨ੍ਹਾਂ ਦੀਆਂ ਭੈਣਾਂ ਨੂੰ ਦਰਸਾਉਂਦੇ ਨੇ । ਕਿਉਂਕਿ ਜਿਹੜੇ ਵੂਲਫ ਹੁੰਦੇ ਨੇ ਉਹ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹੇ ਰਹਿੰਦੇ ਨੇ ਭਾਵੇ ਕਿੰਨੀ ਵੀ ਔਖੀ ਘੜ੍ਹੀ ਕਿਉਂ ਨਾ ਹੋਵੇ, ਉਹ ਆਪਣੇ ਪਰਿਵਾਰ ਦਾ ਸਾਥ ਨਹੀਂ ਛੱਡਦੇ । ਇਸ ਤੋਂ ਇਲਾਵਾ ਉਨ੍ਹਾਂ ਨੇ ਦੂਜੀ ਬਾਂਹ ‘ਤੇ ਆਪਣੇ ਦੇਸ਼ ਦੇ ਮਹਾਨ ਯੋਧਿਆਂ ਦੇ ਟੈਟੂ ਗੁੰਦਵਾਏ ਨੇ । ਜਿਸ ‘ਚ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਦੇ ਟੈਟੂ ਨੇ । ਇਸ ਤਰ੍ਹਾਂ ਉਨ੍ਹਾਂ ਨੇ ਸ਼ਹੀਦਾਂ ਨੂੰ ਪ੍ਰਣਾਮ ਤੇ ਸਤਿਕਾਰ ਦੇਣ ਦੀ ਕੋਸ਼ਿਸ ਕੀਤੀ ਹੈ ।
View this post on Instagram