Happy Birthday Kareena Kapoor: ਬੰਗਲੇ ਤੋਂ ਲੈ ਕੇ ਮਹਿੰਗੀਆਂ ਗੱਡੀਆਂ ਤੇ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਹੈ ਬੇਬੋ
Happy Birthday Kareena Kapoor: ਬੰਗਲੇ ਤੋਂ ਲੈ ਕੇ ਮਹਿੰਗੀਆਂ ਗੱਡੀਆਂ ਤੇ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਹੈ ਬੇਬੋ
Kareena Kapoor net worth : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਰੱਖਦੀ ਹੈ। ਅੱਜ ਅਦਾਕਾਰਾ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਨੇ ਪ੍ਰਸਿੱਧੀ ਦੇ ਨਾਲ-ਨਾਲ ਬਹੁਤ ਸਾਰੀ ਦੌਲਤ ਵੀ ਕਮਾ ਲਈ ਹੈ। ਕਈ ਸੁਪਰਹਿੱਟ ਫ਼ਿਲਮਾਂ ਦੇਣ ਵਾਲੀ ਇਹ ਅਦਾਕਾਰਾ ਕਰੋੜਾਂ ਦਿਲਾਂ 'ਤੇ ਰਾਜ ਕਰਦੀ ਹੈ। ਇੰਨਾ ਹੀ ਨਹੀਂ ਕਮਾਈ ਨੂੰ ਲੈ ਕੇ ਉਹ ਆਪਣੇ ਪਤੀ ਸੈਫ ਅਲੀ ਖ਼ਾਨ ਨਾਲ ਵੀ ਮੁਕਾਬਲਾ ਕਰਦੀ ਹੈ। ਫ਼ਿਲਮਾਂ ਤੋਂ ਇਲਾਵਾ ਉਹ ਸਟੇਜ ਸ਼ੋਅ ਅਤੇ ਇਸ਼ਤਿਹਾਰਾਂ ਤੋਂ ਵੀ ਜੰਮ ਕੇ ਕਮਾਈ ਕਰਦੀ ਹੈ। ਤਾਂ ਆਓ ਜਾਣੇ ਹਾਂ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੀ ਨੈੱਟਵਰਥ ਬਾਰੇ।
image source instagram
ਕਰੀਨਾ ਕਪੂਰ ਦੀ ਕਮਾਈ ਅਤੇ ਜਾਇਦਾਦ ਕਿਸੇ ਵੀ ਮਾਮਲੇ 'ਚ ਉਨ੍ਹਾਂ ਦੇ ਪਤੀ ਸੈਫ ਤੋਂ ਘੱਟ ਨਹੀਂ ਹੈ। ਫ਼ਿਲਮ ਰਿਫਿਊਜੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਰੀਨਾ 413 ਕਰੋੜ ਰੁਪਏ ਦੀ ਜਾਇਦਾਦ ਦੀ ਇਕਲੌਤੀ ਮਾਲਕ ਹੈ। ਕਰੀਨਾ ਕਪੂਰ ਫ਼ਿਲਮਾਂ ਲਈ ਮੋਟੀ ਫੀਸ ਲੈਂਦੀ ਹੈ ਅਤੇ ਉਹ ਕਈ ਉਤਪਾਦਾਂ ਦੀ ਮਸ਼ਹੂਰੀ ਕਰਦੀ ਹੈ। ਮਸ਼ਹੂਰੀ ਲਈ ਵੀ ਕਰੀਨਾ ਕਈ ਕਰੋੜ ਰੁਪਏ ਚਾਰਜ ਕਰਦੀ ਹੈ।
image source instagram
ਸੈਫ ਅਲੀ ਖ਼ਾਨ ਦੀ ਪਤਨੀ ਵੀ ਮਹਿੰਗੀਆਂ ਗੱਡੀਆਂ ਦੀ ਸ਼ੌਕੀਨ ਹੈ। ਉਸ ਕੋਲ 93 ਲੱਖ ਰੁਪਏ ਦੀ ਔਡੀ Q7 ਕਾਰ ਅਤੇ 1.40 ਕਰੋੜ ਰੁਪਏ ਦੀ ਮਰਸੀਡੀਜ਼ ਬੈਂਜ਼ ਐਸ ਕਲਾਸ ਹੈ। ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕੋਲ ਰੇਂਜ ਰੋਵਰ ਸਪੋਰਟ SUV ਅਤੇ Lexus LX 470 ਹੈ, ਜਿਸ ਦੀ ਕੀਮਤ 2.32 ਕਰੋੜ ਰੁਪਏ ਹੈ।
image source instagram
ਮੀਡੀਆ ਰਿਪੋਰਟਾਂ ਮੁਤਾਬਕ ਕਰੀਨਾ ਕਪੂਰ ਜੋ ਕਿ ਲੱਗਭਗ 73 ਕਰੋੜ ਰੁਪਏ ਸਾਲਾਨਾ ਕਮਾ ਰਹੀ ਹੈ। ਉਹ ਮੁੰਬਈ 'ਚ ਆਪਣੇ ਪਤੀ ਸੈਫ ਅਲੀ ਖ਼ਾਨ ਦੇ ਆਲੀਸ਼ਾਨ ਘਰ ‘ਚ ਰਹਿੰਦੀ ਹੈ ਪਰ ਮੁੰਬਈ 'ਚ ਅਦਾਕਾਰਾ ਦੇ ਕਈ ਫਲੈਟ ਵੀ ਹਨ, ਜਿਨ੍ਹਾਂ ਦੀ ਕੀਮਤ 4.2 ਕਰੋੜ ਰੁਪਏ ਹੈ ਅਤੇ ਦੋ ਹੋਰ ਬੰਗਲੇ ਹਨ ਜਿਨ੍ਹਾਂ ਦੀ ਕੀਮਤ ਕਰੀਬ 6 ਕਰੋੜ ਰੁਪਏ ਹੈ ਨਾਲ ਹੀ ਉਸ ਦਾ ਸਵਿਟਜ਼ਰਲੈਂਡ ਵਿੱਚ ਛੁੱਟੀਆਂ ਮਨਾਉਣ ਵਾਲਾ ਘਰ ਵੀ ਹੈ। ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ਚ ਆਮਿਰ ਖ਼ਾਨ ਦੇ ਨਾਲ ਲਾਲ ਸਿੰਘ ਚੱਢਾ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਅਦਾਕਾਰੀ ਦੀ ਝੋਲੀ ਕਈ ਹੋਰ ਫ਼ਿਲਮਾਂ ਵੀ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
