
Happy Birthday Kiara Advani: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਕਿਆਰਾ ਇਸ ਸਮੇਂ ਦੁਬਈ 'ਚ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਭਿਨੇਤਰੀ ਦੇ ਨਾਲ ਉਸ ਦਾ ਕਥਿਤ ਬੁਆਏਫ੍ਰੈਂਡ ਸਿਧਾਰਥ ਮਲਹੋਤਰਾ ਵੀ ਹੈ ਅਤੇ ਇਸ ਗੱਲ ਦਾ ਖੁਲਾਸਾ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪ੍ਰਸ਼ੰਸਕ ਨੇ ਕੀਤਾ ਹੈ। 31 ਜੁਲਾਈ ਨੂੰ ਕਿਆਰਾ ਆਪਣਾ ਜਨਮਦਿਨ ਮਨਾ ਰਹੀ ਹੈ ਅਤੇ ਇਸ ਵਾਰ ਉਹ ਆਪਣਾ ਖਾਸ ਦਿਨ ਵਿਦੇਸ਼ ਜਾ ਕੇ ਮਨਾਉਣਾ ਚਾਹੁੰਦੀ ਹੈ, ਉਦੋਂ ਹੀ ਉਹ ਦੁਬਈ ਪਹੁੰਚੀ ਹੈ।
ਹੋਰ ਪੜ੍ਹੋ : ਟੀਵੀ ਅਦਾਕਾਰਾ ਵਿੰਨੀ ਅਰੋੜਾ ਨੇ ਪਤੀ ਧੀਰਜ ਧੂਪਰ ਨਾਲ ਸਾਂਝਾ ਕੀਤਾ ਪ੍ਰੈਗਨੈਂਸੀ ਫੋਟੋਸ਼ੂਟ, ਕੈਪਸ਼ਨ ‘ਚ ਲਿਖੀ ਦਿਲ ਦੀ ਗੱਲ
ਪਰ ਇਸ ਸਮੇਂ ਉਹ ਸਿਧਾਰਥ ਦੇ ਨਾਲ ਆਪਣਾ ਖਾਸ ਦਿਨ ਮਨਾ ਰਹੀ ਹੈ, ਇੱਕ ਪ੍ਰਸ਼ੰਸਕ ਨੇ ਇਸ ਤੱਥ ਦਾ ਖੁਲਾਸਾ ਕੀਤਾ ਹੈ। ਇਸ ਫੈਨ ਨੇ ਦੋਵਾਂ ਦੀਆਂ ਵੱਖ-ਵੱਖ ਤਸਵੀਰਾਂ ਪੋਸਟ ਕੀਤੀਆਂ ਹਨ ਪਰ ਇਨ੍ਹਾਂ ਦੋਵਾਂ ਸਿਤਾਰਿਆਂ ਦੀ ਲੋਕੇਸ਼ਨ ਇੱਕੋ ਹੈ।
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ ਪਰ ਦੋਵੇਂ ਖੁੱਲ੍ਹ ਕੇ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕਰਦੇ ਹਨ। ਇਹ ਵੀ ਕਿਹਾ ਜਾ ਰਿਹਾ ਸੀ ਕਿ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ ਪਰ ਕੁਝ ਸਮੇਂ ਬਾਅਦ ਦੋਹਾਂ ਦੀ ਨੇੜਤਾ ਨੇ ਸਾਰੀਆਂ ਅਫਵਾਹਾਂ 'ਤੇ ਪਾਣੀ ਫੇਰ ਦਿੱਤਾ। ਪਾਰਟੀਆਂ ਤੋਂ ਲੈ ਕੇ ਫਿਲਮ ਸਕ੍ਰੀਨਿੰਗ ਤੱਕ, ਸਿਧਾਰਥ ਅਤੇ ਕਿਆਰਾ ਦੇ ਵੀਡੀਓ ਵਾਇਰਲ ਹੋਏ। ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦੋਵਾਂ ਨੇ ਫਿਲਮ 'ਸ਼ੇਰਸ਼ਾਹ' 'ਚ ਇਕੱਠੇ ਕੰਮ ਕੀਤਾ ਸੀ। ਫਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ‘ਚ ਕਾਫੀ ਚੰਗੀ ਦੋਸਤੀ ਬਣ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ 'ਕੌਫੀ ਵਿਦ ਕਰਨ' ਦੇ ਇੱਕ ਐਪੀਸੋਡ 'ਚ ਅਦਾਕਾਰਾ ਅਨੰਨਿਆ ਪਾਂਡੇ ਨੇ ਕਿਆਰਾ ਅਤੇ ਸਿਧਾਰਥ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਰੈਪਿਡ ਫਾਇਰ ਰਾਊਂਡ ਦੇ ਦੌਰਾਨ, ਕਰਨ ਨੇ ਮਸ਼ਹੂਰ ਹਸਤੀਆਂ ਦੇ ਰਿਸ਼ਤੇ ਦੀ ਸਥਿਤੀ 'ਤੇ ਟਿੱਪਣੀ ਕਰਨ ਲਈ ਕਿਹਾ। ਜਦੋਂ ਉਸਨੇ ਕਿਆਰਾ ਦਾ ਨਾਮ ਲਿਆ ਤਾਂ ਅਨੰਨਿਆ ਨੇ ਜਵਾਬ ਦਿੱਤਾ, ਉਸਦੀ ਰਾਤਾਂ ਬਹੁਤ ਲੰਬੀਆਂ ਹਨ। ਅੱਗੇ ਕਰਨ ਜੌਹਰ ਕਿਹਾ-ਵੇਕਅੱਪ ਸਿਦ ।
ਤੁਹਾਨੂੰ ਦੱਸ ਦੇਈਏ ਕਿ ਕਿਆਰਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦੀ ਸਫਲਤਾ ਦਾ ਪੂਰਾ ਲੁਤਫ ਲੈ ਰਹੇ ਹਨ।। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਜੁਗ ਜੁਗ ਜੀਓ' ਰਿਲੀਜ਼ ਹੋਈ ਸੀ, ਜਿਸ ਨੇ ਪਰਦੇ 'ਤੇ ਕਾਫੀ ਚੰਗਾ ਕਾਰੋਬਾਰ ਕੀਤਾ ਸੀ। ਇਸ ਤੋਂ ਪਹਿਲਾਂ ਕਿਆਰਾ ਦੀ 'ਭੂਲ ਭੁੱਲਈਆ 2' ਨੇ ਵੀ ਧਮਾਲ ਮਚਾ ਦਿੱਤੀ ਸੀ। ਅਦਾਕਾਰਾ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ 'ਗੋਵਿੰਦਾ ਨਾਮ ਮੇਰਾ' 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਸਿਧਾਰਥ 'ਮਿਸ਼ਨ ਮਜਨੂੰ', 'ਥੈਂਕ ਗੌਡ' ਅਤੇ 'ਯੋਧਾ' ਫਿਲਮਾਂ 'ਚ ਨਜ਼ਰ ਆਉਣਗੇ।
View this post on Instagram