ਅੱਜ ਹੈ ਹਿੰਦੀ ਤੇ ਪੰਜਾਬੀ ਗੀਤਾਂ ‘ਤੇ ਧਮਾਲ ਮਚਾਉਣ ਵਾਲੇ ਕਿਲੀ ਪਾਲ ਦਾ ਜਨਮਦਿਨ, ਕਲਾਕਾਰ ਤੇ ਪ੍ਰਸ਼ੰਸਕ ਕਰ ਰਹੇ ਨੇ ਵਿਸ਼

written by Lajwinder kaur | October 09, 2022 07:03pm

Happy Birthday Kili Paul: ਤਨਜ਼ਾਨੀਆ ਦੇ Internet sensation ਕਿਲੀ ਪਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਸ਼ਾਨਦਾਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਅੱਜ ਕਿਲੀ ਪਾਲ ਆਪਣਾ ਜਨਮਦਿਨ ਮਨਾ ਰਹੇ ਹਨ। ਫੈਨਜ਼ ਦੇ ਨਾਲ ਉਨ੍ਹਾਂ ਨੇ ਆਪਣੀ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਜਨਮਦਿਨ ਬਾਰੇ ਦੱਸਿਆ ਹੈ।

ਹੋਰ ਪੜ੍ਹੋ : T20 World Cup: ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੀ ਉਰਵਸ਼ੀ ਰੌਤੇਲਾ, ਰਿਸ਼ਭ ਪੰਤ ਨਾਲ ਨਾਮ ਜੋੜ ਕੇ ਯੂਜ਼ਰਸ ਕਰ ਰਹੇ ਨੇ ਟ੍ਰੋਲ

Tanzanian star Kili Paul to 'enter' Bigg Boss 16, details inside image source instagram

ਕਿਲੀ ਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਸੈਲਫੀ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੈਪਸ਼ਨ ਦੇ ਵਿੱਚ ਉਨ੍ਹਾਂ ਨੇ ਲਿਖਿਆ ਹੈ- ‘Been through a lot that i forget today its my birthday,happy birthday to me’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਿਲੀ ਪਾਲ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

image source instagram

ਜ਼ਿਕਰਯੋਗ ਹੈ ਕਿ ਕਿਲੀ ਪਾਲ ਹਾਲ ਹੀ ‘ਚ ਭਾਰਤ ਦਾ ਦੌਰਾ ਕਰਕੇ ਗਏ ਹਨ। ਜਿੱਥੇ ਉਨ੍ਹਾਂ ਨੇ ਕਈ ਇਵੈਂਟਸ ਤੇ ਟੀਵੀ ਦੇ ਰਿਆਲਟੀ ਸ਼ੋਅਜ਼ 'ਚ ਸ਼ਿਰਕਤ ਕੀਤੀ। ਭਾਰਤ 'ਚ ਉਨ੍ਹਾਂ ਨੂੰ ਖੂਬ ਪਿਆਰ ਤੇ ਸਤਿਕਾਰ ਹਾਸਿਲ ਹੋਇਆ। ਕਈ ਨਾਮੀ ਕਲਾਕਾਰਾਂ ਨੇ ਕਿਲੀ ਦੇ ਨਾਲ ਟਰੈਂਡਿੰਗ ਗੀਤਾਂ ਉੱਤੇ ਵੀਡੀਓਜ਼ ਵੀ ਬਣਾਈਆਂ। ਉਹ ‘ਬਿੱਗ ਬੌਸ 16’ ਤੇ ‘ਝਲਕ ਦਿਖਲਾ ਜਾ 10’ ‘ਚ ਵੀ ਨਜ਼ਰ ਆਏ ਸਨ।

Diljit Dosanjh And Kili Paul-min image source instagram

ਦੱਸ ਦਈਏ ਕਿਲੀ ਪਾਲ ਜੋ ਕਿ ਆਪਣੀ ਭੈਣ ਨੀਮਾ ਪਾਲ ਦੇ ਹਿੰਦੀ ਤੇ ਪੰਜਾਬੀ ਗੀਤਾਂ ਉੱਤੇ ਵੀਡੀਓਜ਼ ਬਣਾਉਂਦੇ ਹਨ। ਇਨ੍ਹਾਂ ਵੀਡੀਓਜ਼ ਨੂੰ ਭਾਰਤ ’ਚ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਜਿਸ ਕਰਕੇ ਦੋਵਾਂ ਨੇ ਭਾਰਤੀਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਹੈ। ਦੋਵੇਂ ਭੈਣ-ਭਰਾ ਬਾਲੀਵੁੱਡ ਦੇ ਕਈ ਕਲਾਕਾਰਾਂ ਤੋਂ ਤਾਰੀਫ ਵੀ ਬਟੋਰ ਚੁੱਕੇ ਹਨ। ਦੱਸ ਦਈਏ ਕਿਲੀ ਨੂੰ ਪਿੱਛੇ ਜਿਹੇ ਭਾਰਤੀ ਹਾਈ ਕਮਿਸ਼ਨ ਵਲੋਂ ਸਨਮਾਨਿਤ ਵੀ ਕੀਤਾ ਗਿਆ ਸੀ।

 

View this post on Instagram

 

A post shared by Kili Paul (@kili_paul)

You may also like