ਸਪਨਾ ਚੌਧਰੀ ਨੇ ਘਰਦਿਆਂ ਦੇ ਨਾਲ ਮਨਾਇਆ ਜਸ਼ਨ, ਜਨਮ ਦਿਨ ਦਾ ਵੀਡੀਓ ਆਇਆ ਸਾਹਮਣੇ

Written by  Lajwinder kaur   |  September 25th 2019 11:25 AM  |  Updated: September 25th 2019 11:27 AM

ਸਪਨਾ ਚੌਧਰੀ ਨੇ ਘਰਦਿਆਂ ਦੇ ਨਾਲ ਮਨਾਇਆ ਜਸ਼ਨ, ਜਨਮ ਦਿਨ ਦਾ ਵੀਡੀਓ ਆਇਆ ਸਾਹਮਣੇ

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ 25 ਸਤੰਬਰ ਯਾਨੀ ਕਿ ਅੱਜ ਆਪਣਾ 29ਵਾਂ ਜਨਮ ਦਿਨ ਮਨਾ ਰਹੇ ਨੇ। ਜੀ ਹਾਂ ਉਨ੍ਹਾਂ ਦਾ ਇੱਕ ਵਾਇਰਲ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਦੇ ਨਾਲ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

 

View this post on Instagram

 

Happy birthday @itssapnachoudhary ???????????❤️❤️❤️????

A post shared by SAPNA & KARAN (@itskaranchoudhary) on

ਹੋਰ ਵੇਖੋ:ਹੜ੍ਹ ਪੀੜਤਾਂ ਲਈ ਅੱਗੇ ਆਏ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ, ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਕੇ ਕੀਤੀ ਲੋਕਾਂ ਦੀ ਸੇਵਾ, ਦੇਖੋ ਵੀਡੀਓ

ਸਪਨਾ ਚੌਧਰੀ ਨੇ ਛੋਟੀ ਉਮਰ ‘ਚ ਕਲਾਕਾਰੀ ਦੇ ਖੇਤਰ ‘ਚ ਕਦਮ ਰੱਖ ਲਿਆ ਸੀ। ਆਪਣੀ ਮਿਹਨਤ ਸਦਕਾ ਅੱਜ ਉਨ੍ਹਾਂ ਨੇ ਮਿਊਜ਼ਿਕ ਤੇ ਫ਼ਿਲਮੀ ਜਗਤ ‘ਚ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਉਨ੍ਹਾਂ ਨੇ ਆਪਣੇ ਡਾਂਸ ਦੇ ਠੁਮਕਿਆਂ ਦੇ ਨਾਲ ਸਾਰੀ ਦੁਨੀਆ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਜੇ ਗੱਲ ਕਰੀਏ ਸਪਨਾ ਚੌਧਰੀ ਦੇ ਕੰਮ ਦੀ ਤਾਂ ਹਾਲ ਹੀ ‘ਚ ਉਹ ਪੰਜਾਬੀ ਗਾਇਕ ਆਰ ਨੇਤ ਦੇ ਨਵੇਂ ਗੀਤ ਲੁਟੇਰਾ ‘ਚ ਆਪਣੀ ਅਦਾਵਾਂ ਬਿਖੇਰਦੇ ਹੋਏ ਨਜ਼ਰ ਆ ਰਹੇ ਹਨ। ਲੁਟੇਰਾ ਗਾਣਾ 12 ਮਿਲੀਅਨ ਵਿਊਜ਼ ਦੇ ਨਾਲ ਟਰੈਂਡਿੰਗ ‘ਚ ਛਾਇਆ ਹੋਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network