ਅੱਜ ਹੈ ਪੰਜਾਬੀ ਐਕਟਰੈੱਸ ਸਿੰਮੀ ਚਾਹਲ ਦਾ ਬਰਥਡੇਅ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ
ਪੰਜਾਬੀ ਇੰਡਸਟਰੀ ਦੀ ਖੂਬਸੂਰਤ ਤੇ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਿੰਮੀ ਚਾਹਲ ਜੋ ਕਿ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਸਿੰਮੀ ਚਾਹਲ ਦਾ ਜਨਮ 9 ਮਈ 1992 ਨੂੰ ਅੰਬਾਲਾ ਕੈਂਟ, ਹਰਿਆਣਾ ਵਿਖੇ ਹੋਇਆ ਸੀ। ਸਿੰਮੀ ਚਾਹਲ ਜਿੰਨ੍ਹਾਂ ਦਾ ਪੂਰਾ ਨਾਂਅ ਸਿਮਰਪ੍ਰੀਤ ਕੌਰ ਹੈ । ਉਨ੍ਹਾਂ ਨੇ ਚੰਡੀਗੜ੍ਹ ਵਿਖੇ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਹੈ। ਜਿੱਥੋਂ ਉਹਨਾਂ ਨੇ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ।
Image Source: instagram
ਹੋਰ ਪੜ੍ਹੋ : ਪੰਜਾਬੀ ਕਲਾਕਾਰਾਂ ਨੇ ਆਪੋ-ਆਪਣੀ ਮਾਂਵਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ‘Happy Mother’s Day’ ਦੀ ਦਿੱਤੀ ਵਧਾਈ
Image Source: instagram
ਚੰਡੀਗੜ੍ਹ ਪੜ੍ਹਦਿਆਂ ਮਨੋਰੰਜਨ ਦੀ ਦੁਨੀਆ ਵੱਲ ਉਸਨੇ ਆਪਣਾ ਪਹਿਲਾ ਕਦਮ ਮਾਡਲਿੰਗ ਨਾਲ ਵਧਾਇਆ ਸੀ। ਉਸਨੇ ਆਪਣੀ ਸ਼ੁਰੂਆਤ ਮਿਊਜ਼ਿਕ ਵੀਡੀਓਜ਼ ਤੋਂ ਕੀਤੀ ਸੀ। ਹੀਰੋਇਨ ਬਣਨ ਦਾ ਸੁਫ਼ਨਾ ਪੂਰਾ ਹੋਇਆ ਫ਼ਿਲਮ ‘ਬੰਬੂਕਾਟ’ ਦੇ ਨਾਲ । ਪੰਜਾਬੀ ਫ਼ਿਲਮ ‘ਬੰਬੂਕਾਟ’ ਨਾਲ ਦਰਸ਼ਕਾਂ ‘ਚ ਆਪਣੀ ਪਹਿਚਾਣ ਦਰਜ ਕਰਵਾਉਣ ਵਾਲੀ ਸਿੰਮੀ ਚਾਹਲ ਇਸ ਵੇਲੇ ਦੀ ਚਰਚਿਤ ਅਦਾਕਾਰਾ ਹੈ।
Image Source: instagram
ਸਿੰਮੀ ਚਾਹਲ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਪੋਸਟਾਂ ਪਾ ਕੇ ਜਨਮਦਿਨ ਵਿਸ਼ ਕਰ ਰਹੇ ਨੇ। ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਸਰਵਣ, ਰੱਬ ਦਾ ਰੇਡੀਓ, ‘ਗੋਲਕ, ਬੁਗਨੀ ਬੈਂਕ ‘ਤੇ ਬਟੂਆ’, ‘ਦਾਣਾ-ਪਾਣੀ’, ‘ਭੱਜੋ ਵੀਰੋ ਵੇ’, ‘ਮੰਜੇ ਬਿਸਤਰੇ 2’, ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ-2’ ਵਰਗੀ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।
Image Source: instagram
View this post on Instagram