ਅੱਜ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਦਾ ਜਨਮਦਿਨ, ਸੋਸ਼ਲ ਮੀਡੀਆ ਉੱਤੇ ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

written by Lajwinder kaur | November 02, 2021

Happy Birthday SRK: ਅੱਜ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦਾ ਬਰਥਡੇਅ। ਉਹ ਲਗਾਤਾਰ ਤੀਹ ਸਾਲਾਂ ਤੋਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਸ਼ਾਹਰੁਖ ਖਾਨ, ਜੋ ਕਿ 56 ਸਾਲ (Happy Birthday Shah Rukh Khan) ਦੇ ਹੋ ਗਏ ਹਨ, ਦਾ ਜਨਮ 2 ਨਵੰਬਰ 1965 ਨੂੰ ਦਿੱਲੀ ਵਿੱਚ ਹੋਇਆ ਸੀ। ਸੋਸ਼ਲ਼ ਮੀਡੀਆ ਉੱਤੇ ਪ੍ਰਸ਼ੰਸਕ ਸ਼ਾਹਰੁਖ ਖ਼ਾਨ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਹਰ ਕੋਈ ਸ਼ਾਹਰੁਖ ਖ਼ਾਨ ਦੀ ਇੱਕ ਝਲਕ ਦੇਖਣ ਲਈ ਬੇਤਾਬ ਹੈ। ਸ਼ਾਹਰੁਖ ਖ਼ਾਨ ਦੇ ਜਨਮਦਿਨ ਮੌਕੇ ਉੱਤੇ ਉਨ੍ਹਾਂ ਦੇ ਘਰ ਮੰਨਤ ਨੂੰ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ।

ਹੋਰ ਪੜ੍ਹੋ : ‘Phull Gende Da’ ਗੀਤ ਪੰਜਾਬੀ ਗਾਇਕ ਅਮਰਿੰਦਰ ਗਿੱਲ ਅਤੇ ਪਾਕਿਸਤਾਨੀ ਸੂਫ਼ੀ ਗਾਇਕਾ ਸਨਮ ਮਾਰਵੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਦੱਸ ਦਈਏ ਪਿਛਲੇ ਸਾਲ ਸ਼ਾਹਰੁਖ ਖ਼ਾਨ ਦੇ ਜਨਮ ਦਿਨ ਦੇ ਮੌਕੇ ‘ਤੇ ਬੁਰਜ ਖਲੀਫਾ ਵੱਲੋਂ ਉਨਾਂ ਨੂੰ ਅਨੋਖੇ ਅੰਦਾਜ਼ ‘ਚ ਜਨਮਦਿਨ ਦੀ ਵਧਾਈ ਦਿੱਤੀ ਗਈ ਸੀ, ਉਨ੍ਹਾਂ ਦੇ 55ਵੇਂ ਜਨਮ ਦਿਨ ‘ਤੇ ਦੁਬਈ ਵਿੱਚ ਇੱਕ ਖਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ ਗਿਆ ਸੀ। ਸ਼ਾਹਰੁਖ ਦੇ ਫ਼ਿਲਮੀ ਕਿਰਦਾਰਾਂ ਦੀ ਦੁਬਈ ਦੇ ਬੁਰਜ ਖਲੀਫਾ ‘ਤੇ ਸਕਰੀਨਿੰਗ ਕੀਤੀ ਗਈ ਤੇ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ ਸੀ। ਦੱਸ ਦਈਏ ਸ਼ਾਹਰੁਖ ਖ਼ਾਨ ਦੀ ਫੈਨ ਫਾਲਵਿੰਗ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਹੈ। ਜਿਸ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਆਪੋ ਆਪਣੇ ਢੰਗ ਦੇ ਨਾਲ ਸ਼ਾਹਰੁਖ ਖ਼ਾਨ ਲਈ ਆਪਣਾ ਪਿਆਰ ਪੇਸ਼ ਕਰਦੇ ਹਨ।

Shahrukh khan

ਹੋਰ ਪੜ੍ਹੋ : ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਨੇ ਸ਼ੇਅਰ ਕੀਤੀ ਪਤਨੀ ਦੀ ਵੀਡੀਓ, ਫਿਰ ਗੁੱਸੇ ‘ਚ ਆਈ ਮੀਰਾ ਰਾਜਪੂਤ ਨੇ ਧਮਕੀ ਦਿੰਦੇ ਹੋਏ ਕਿਹਾ- ਹੁਣ ਤੁਸੀਂ ਵੀ ਦੇਖੋ..

ਦੱਸ ਦਈਏ ਸ਼ਾਹਰੁਖ ਖਾਨ (Shah Rukh Khan) ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲਜ਼ ਤੋਂ ਕੀਤੀ ਸੀ। ਸਭ ਤੋਂ ਪਹਿਲਾਂ ਸ਼ਾਹਰੁਖ ਨੂੰ ਟੀਵੀ ਸੀਰੀਅਲ ਸਰਕਸ ਅਤੇ ਫਿਰ ਫੌਜੀ ਵਿੱਚ ਵੇਖਿਆ ਗਿਆ ਸੀ।ਸਾਲ 1992 ‘ਚ ਸ਼ਾਹਰੁਖ ਦੀ ਪਹਿਲੀ ਫ਼ਿਲਮ ‘ਦੀਵਾਨਾ’ ਰਿਲੀਜ਼ ਹੋਈ ਸੀ।ਇਸ ਫ਼ਿਲਮ ਤੋਂ ਬਾਅਦ ਸ਼ਾਹਰੁਖ ਦਾ ਸਿੱਕਾ ਚੱਲ ਪਿਆ ਅਤੇ ਇੱਕ ਤੋਂ ਬਾਅਦ ਇੱਕ ਫਿਲਮਾਂ ਦੇ ਆਫਰ ਆਉਣ ਲੱਗੇ। ਸ਼ਾਹਰੁਖ ਖਾਨ ਨੂੰ ਫ਼ਿਲਮ ‘ਡਰ’ ਤੋਂ ਇੱਕ ਖ਼ਾਸ ਪਛਾਣ ਮਿਲੀ। ਇਸ ਫ਼ਿਲਮ ਵਿੱਚ ਸ਼ਾਹਰੁਖ ਵਿਲੇਨ ਦੇ ਰੂਪ ਵਿੱਚ ਨਜ਼ਰ ਆਏ ਸੀ। ਉਨ੍ਹਾਂ ਦੇ ਇਸ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਹੌਲੀ-ਹੌਲੀ ਸ਼ਾਹਰੁਖ ਫ਼ਿਲਮ ਇੰਡਸਟਰੀ ਦੇ ਸਭ ਤੋਂ ਮਹਿੰਗੇ ਹੀਰੋ ਬਣ ਗਏ।

 

 

 

You may also like