ਸੂਫ਼ੀ ਗਾਇਕ ਹੰਸ ਰਾਜ ਹੰਸ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਨੇ ਦਿੱਤੀ ਸੀ ਹੰਸ ਰਾਜ ਹੰਸ ਨੂੰ ‘ਹੰਸ’ ਦੀ ਉਪਾਧੀ

Written by  Rupinder Kaler   |  April 09th 2020 11:06 AM  |  Updated: April 09th 2020 11:06 AM

ਸੂਫ਼ੀ ਗਾਇਕ ਹੰਸ ਰਾਜ ਹੰਸ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਨੇ ਦਿੱਤੀ ਸੀ ਹੰਸ ਰਾਜ ਹੰਸ ਨੂੰ ‘ਹੰਸ’ ਦੀ ਉਪਾਧੀ

ਸੂਫ਼ੀ ਗਾਇਕ ਹੰਸ ਰਾਜ ਹੰਸ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਬੇਟੇ ਨਵਰਾਜ ਹੰਸ ਤੇ ਯੁਵਰਾਜ ਹੰਸ ਨੇ ਆਪਣੇ ਆਪਣੇ ਇੰਸਟਾਗ੍ਰਾਮ ਤੇ ਤਸਵੀਰ ਸਾਂਝੀ ਕਰਕੇ ਹੰਸ ਰਾਜ ਹੰਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇੱਥੇ ਹੀ ਬਸ ਨਹੀਂ ਹੰਸ ਰਾਜ ਹੰਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ । ਹੰਸ ਰਾਜ ਹੰਸ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 9 ਅਪ੍ਰੈਲ 1964 ਨੂੰ ਜਲੰਧਰ ਨੇੜਲੇ ਪਿੰਡ ਸਫੀਪੁਰ ਦੇ ਰਹਿਣ ਵਾਲੇ ਰਛਪਾਲ ਸਿੰਘ ਤੇ ਮਾਂ ਸੁਰਜਨ ਕੌਰ ਦੇ ਘਰ ਹੋਇਆ ।

https://www.instagram.com/p/B-uw_YdDN66/

ਉਨ੍ਹਾਂ ਦੀ ਪਰਿਵਾਰ ਦੀ ਪਹਿਲੀ ਪੀੜ੍ਹੀ 'ਚ ਕੋਈ ਵੀ ਮਿਊਜ਼ਿਕ ਇੰਡਸਟਰੀ 'ਚ ਨਹੀਂ ਸੀ।ਹੰਸ ਰਾਜ ਹੰਸ ਨੂੰ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ ਉਹ ਬਚਪਨ ਵਿੱਚ ਸਿਤਾਰਾ ਸਿੰਘ ਨਾਂ ਦੇ ਵਿਆਕਤੀ ਨਾਲ ਧਾਰਮਿਕ ਗੀਤ ਗਾਉਂਦੇ ਸਨ । ਬਾਅਦ ਵਿੱਚ ਉਹਨਾਂ ਨੇ ਪੂਰਨ ਸ਼ਾਹ ਕੋਟੀ ਨੂੰ ਆਪਣਾ ਗੁਰੂ ਧਾਰਿਆ ਤੇ ਚਰਨਜੀਤ ਅਹੁਜਾ ਤੋਂ ਉਹਨਾਂ ਨੇ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।

https://www.instagram.com/p/B9tJPU4D5Yk/

ਪੂਰਨ ਸ਼ਾਹ ਕੋਟੀ ਹੰਸ ਰਾਜ ਹੰਸ ਤੋਂ ਏਨੇ ਪ੍ਰਭਾਵਿਤ ਸਨ ਕਿ ਉਹਨਾਂ ਨੇ ਹੀ ਹੰਸ ਰਾਜ ਹੰਸ ਨੂੰ ਹੰਸ ਦੀ ਉਪਾਧੀ ਦਿੱਤੀ ਸੀ ।ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਦੀ ਤਾਰ ਨੂੰ ਛੇੜਨ ਵਾਲੇ ਹੰਸ ਰਾਜ ਹੰਸ ਨੂੰ ਸੰਗੀਤ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਕਰਕੇ ਅਸੈਨਿਕ ਅਧਿਕਾਰੀ ਵਜੋਂ ਪਦਮਸ਼੍ਰੀ ਸਨਮਾਨ ਵੀ ਮਿਲ ਚੁੱਕਿਆ ਹੈ। ਸੂਫ਼ੀ ਸੰਗੀਤ ਨੂੰ ਨਵੀਂ ਦਿਸ਼ਾ ਦੇਣ ਵਾਲੇ ਹੰਸ ਨੂੰ ਪੰਜਾਬ ਸਰਕਾਰ ਨੇ ਰਾਜ ਗਾਇਕ ਦੀ ਵੀ ਉਪਾਧੀ ਦਿੱਤੀ ਹੈ।

ਉਹ ਲੋਕ ਗੀਤ ਤੇ ਸੂਫ਼ੀ ਗੀਤ ਗਾਉਂਦੇ ਹਨ ਪਰ ਨਾਲ ਨਾਲ ਉਹਨਾਂ ਨੇ ਫ਼ਿਲਮਾਂ ਵਿੱਚ ਵੀ ਗਾਉਣਾ ਸ਼ੁਰੂ ਕੀਤਾ। ਨੁਸਰਤ ਫਤਿਹ ਅਲੀ ਖਾਨ ਨਾਲ 'ਕੱਚੇ ਧਾਗੇ' ਫਿਲਮ ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੇ ਹੰਸ ਨੇ 'ਨਾਇਕ', 'ਬਲੈਕ', 'ਬਿੱਛੂ' ਸਮੇਤ ਦਰਜਨ ਫਿਲਮਾਂ ਲਈ ਗੀਤ ਗਾਏ। ਹੰਸ ਨੇ 2009 'ਚ ਪੰਜਾਬ ਦੀ ਸਿਆਸਤ 'ਚ ਕਦਮ ਰੱਖਿਆ ਤੇ ਜਲੰਧਰ ਤੋਂ ਲੋਕ ਸਭਾ ਚੋਣਾਂ ਹਾਰਨ ਮਗਰੋਂ ਸੰਗੀਤ ਦੀ ਦੁਨੀਆ ਹੰਸ ਨੂੰ ਮੁੰਬਈ ਖਿੱਚ ਕੇ ਲੈ ਗਈ। ਹੰਸ ਰਾਜ ਹੰਸ ਮੌਜੂਦਾ ਸਮੇਂ ਵਿੱਚ ਦਿੱਲੀ ਤੋਂ ਭਾਜਪਾ ਦੇ ਸਾਂਸਦ ਹਨ ਤੇ ਸਿਆਸਤ ਵਿੱਚ ਸਰਗਰਮ ਹਨ ਤੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network