ਫਾਦਰਸ ਡੇਅ ਮੌਕੇ ‘ਤੇ ਬੌਬੀ ਦਿਓਲ ਨੇ ਸਾਂਝੀ ਕੀਤੀ ਅਣਦੇਖੀ ਖ਼ਾਸ ਤਸਵੀਰ, ਪਿਤਾ ਧਰਮਿੰਦਰ ਨੇ ਵੀ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ

written by Lajwinder kaur | June 20, 2021

ਪਿਤਾ ਦੀ ਅਹਿਮੀਅਤ ਹਰ ਕਿਸੇ ਲਈ ਹੁੰਦੀ ਹੈ ਤੇ ਪਿਤਾ ਲਈ ਦਿਲ ਵਿਚ ਖਾਸ ਜਗ੍ਹਾ ਹੁੰਦੀ ਹੈ। ਜਿਸ ਤਰ੍ਹਾਂ ਮਾਂ ਨੂੰ ਸਨਮਾਨ ਦੇਣ ਲਈ ‘ਮਦਰਜ਼ ਡੇਅ’ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ ਪਿਤਾ ਨੂੰ ਸਨਮਾਨਿਤ ਕਰਨ ਲਈ ਫਾਦਰਸ ਡੇਅ ਮਨਾਇਆ ਜਾਂਦਾ ਹੈ। ਇਸ ਲਈ ਅੱਜ ਹਰ ਕੋਈ ਆਪੋ-ਆਪਣੇ ਢੰਗ ਦੇ ਨਾਲ ਫਾਦਰਸ ਡੇਅ ਮਨਾ ਰਹੇ ਨੇ।

bobby deol shared his childhood image and wished his father happy father's day Image Source: Instagram
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦਾ ਨਵਾਂ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਮਾਈਕਲ ਜੈਕਸਨ ਦੇ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ
ਗਾਇਕ ਬਲਰਾਜ ਲੈ ਕੇ ਆ ਰਹੇ ਨੇ ਨਵਾਂ ਗੀਤ ‘Always For You’, ਜਗਜੀਤ ਸੰਧੂ ਤੇ ਪ੍ਰਭ ਗਰੇਵਾਲ ਲਗਾਉਣਗੇ ਆਪਣੀ ਅਦਾਕਾਰੀ ਦਾ ਤੜਕਾ
actor bobby deol comments Image Source: Instagram
ਐਕਟਰ ਬੌਬੀ ਦਿਓਲ ਨੇ ਵੀ ਆਪਣੇ ਪਿਤਾ ਧਰਮਿੰਦਰ ਨੂੰ ਫਾਦਰਸ ਡੇਅ ਵਿਸ਼ ਕਰਦੇ ਹੋਏ ਬਹੁਤ ਹੀ ਪਿਆਰੀ ਜਿਹੀ ਅਣਦੇਖੀ ਤਸਵੀਰ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਮੈਂ ਹਮੇਸ਼ਾ ਤੁਹਾਡਾ ਛੋਟਾ ਮੁੰਡਾ ਰਹੇਗਾ! ਲੲ ਯੂ ਪਾਪਾ Happy Father’s Day!! #FathersDay #FatherAndSon’ । ਇਸ ਪੋਸਟ ਉੱਤੇ ਪਾਪਾ ਧਰਮਿੰਦਰ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਮੈਂਟ ‘ਚ ਕਿਹਾ ਹੈ- ਲਵ ਯੂ ਬੌਬ’ । ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਖ਼ਾਸ ਦਿਨ ਦੀਆਂ ਮੁਬਾਰਕਾਂ ਦੇ ਰਹੇ ਨੇ।
Bobby with family Image Source: Instagram
ਦੱਸ ਦਈਏ ਬੌਬੀ ਦਿਓਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਪਿੱਛੇ ਜਿਹੇ ਉਨ੍ਹਾਂ ਨੇ ਆਪਣੇ ਬੇਟੇ ਆਰਿਆਮਾਨ ਨੂੰ ਬਰਥਡੇਅ ਵਿਸ਼ ਕਰਦੇ ਹੋਏ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਸੀ। ਬੌਬੀ ਦਿਓਲ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ।  
 
View this post on Instagram
 

A post shared by Bobby Deol (@iambobbydeol)

0 Comments
0

You may also like