ਜਨਮ ਅਸ਼ਟਮੀ ਦੇ ਮੌਕੇ ‘ਤੇ ਸ਼ਿਲਪਾ ਸ਼ੈੱਟੀ ਨੇ ਆਪਣੇ ਪੁੱਤਰ ਦਾ ‘ਦਹੀਂ ਹਾਂਡੀ’ ਵਾਲਾ ਵੀਡੀਓ ਕੀਤਾ ਸਾਂਝਾ, ਦੇਖੋ ਵੀਡੀਓ

Written by  Lajwinder kaur   |  August 24th 2019 12:13 PM  |  Updated: August 24th 2019 12:14 PM

ਜਨਮ ਅਸ਼ਟਮੀ ਦੇ ਮੌਕੇ ‘ਤੇ ਸ਼ਿਲਪਾ ਸ਼ੈੱਟੀ ਨੇ ਆਪਣੇ ਪੁੱਤਰ ਦਾ ‘ਦਹੀਂ ਹਾਂਡੀ’ ਵਾਲਾ ਵੀਡੀਓ ਕੀਤਾ ਸਾਂਝਾ, ਦੇਖੋ ਵੀਡੀਓ

ਜਿੱਥੇ ਸਾਰੀ ਦੁਨੀਆ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾ ਰਹੇ , ਉੱਥੇ ਹੀ ਬਾਲੀਵੁੱਡ ਦੀ ਫਿੱਟ ਤੇ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਬੜੀ ਹੀ ਧੂਮ ਧਾਮ ਨਾਲ ਮਨਾ ਰਹੇ ਹਨ। ਉਨ੍ਹਾਂ ਕੁਝ ਸਮੇਂ ਪਹਿਲਾਂ ਹੀ ਆਪਣੇ ਬੇਟੇ ਵਿਆਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ, ਤੇ ਨਾਲ ਹੀ ਲਿਖਿਆ ਹੈ, ‘ਮੇਰਾ ਛੋਟਾ ਕ੍ਰਿਸ਼ਨਾ ਤੇ ਸਾਡੇ ਘਰ ਹਰ ਸਾਲ ਮਨਾਇਆ ਜਾਂਦਾ ਰੀਤੀ ਰਿਵਾਜ਼ ਜਨਮ ਅਸ਼ਟਮੀ...

ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ...’

ਹੋਰ ਵੇਖੋ:‘ਮੁੰਡੇ ਖੁੰਡੇ’ ਗਾਣੇ ਨਾਲ ਅੱਤ ਕਰਵਾਉਂਦੇ ‘ਸਾਰਥੀ ਕੇ’ ਦੇ ਨਵੇਂ ਗੀਤ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਦੇ ਪੁੱਤਰ ਵਿਆਨ ਦੀ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਦੇਖ ਸਕਦੇ ਹੋ ਵਿਆਨ ਦਹੀਂ ਹਾਂਡੀ ਦੇ ਉਤਸਵ ਨੂੰ ਬੜੀ ਹੀ ਗਰਮਜੋਸ਼ੀ ਦੇ ਨਾਲ ਮਨਾ ਰਿਹਾ ਹੈ। ਉਸ ਨੇ ਦਹੀਂ ਹਾਂਡੀ ਨੂੰ ਨਾਰੀਆਲ ਦੇ ਨਾਲ ਤੋੜਿਆ ਹੈ। ਇਸ ਵੀਡੀਓ ਨੂੰ ਇੱਕ ਘੰਟੇ ‘ਚ ਲਗਪਗ ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network