
Sharry Maan news: ਹਰ ਕੋਈ ਅੱਜ ਨਵੇਂ ਸਾਲ ਯਾਨੀਕਿ 2023 ਦਾ ਸਵਾਗਤ ਕਰ ਰਿਹਾ ਹੈ। ਸੋਸ਼ਲ ਮੀਡੀਆ ਜੋ ਕਿ ਨਵੇਂ ਸਾਲ ਦੀਆਂ ਮੁਬਾਰਕਬਾਦ ਵਾਲੇ ਸੁਨੇਹਾਂ ਦੇ ਨਾਲ ਭਰਿਆ ਪਿਆ ਹੈ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਕਲਾਕਾਰ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਆਪਣੇ ਫੈਨਜ਼ ਨੂੰ ਵਧਾਈਆਂ ਦੇ ਰਹੇ ਹਨ। ਅਜਿਹੇ ਵਿੱਚ ਪੰਜਾਬੀ ਗਾਇਕ ਸ਼ੈਰੀ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ, ਉਨ੍ਹਾਂ ਨੇ ਵੀ ਇੱਕ ਪਿਆਰੀ ਜਿਹੀ ਤਸਵੀਰ ਦੇ ਨਾਲ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਹੋਰ ਪੜ੍ਹੋ : ਨਵੇਂ ਸਾਲ ਮੌਕੇ ‘ਤੇ ਸਾਹਮਣੇ ਆਇਆ ਫ਼ਿਲਮ 'ਐਨੀਮਲ' ਦਾ ਫਰਸਟ ਲੁੱਕ, ਖੂੰਖਾਰ ਅੰਦਾਜ਼ 'ਚ ਨਜ਼ਰ ਆਏ ਰਣਬੀਰ ਕਪੂਰ
ਗਾਇਕ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਲੇਡੀ ਲਵ ਪਰੀਜ਼ਾਦ ਮਾਨ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘Happy new year ਸਭ ਨੂੰ ਮਾਨ ਫੈਮਿਲੀ ਵੱਲੋਂ ❤️❤️...ਇਸ ਸਾਲ ਕੋਈ resolution ਨਹੀਂ ਬਸ resolution ਕੰਮ ਵਿੱਚ ਆਪੇ ਦਿਖਣਗੇ... ਠੀਕ ਰਹੋ ਅਤੇ ਹੈਪੀ ਨਿਊ ਈਅਰ 2023 ਸਾਰਿਆਂ ਨੂੰ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਦੱਸ ਦਈਏ ਸਾਲ 2021 ਵਿੱਚ ਗਾਇਕ ਸ਼ੈਰੀ ਮਾਨ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਆਪਣੀ ਹੋਣ ਵਾਲੀ ਪਤਨੀ ਦੀ ਤਸਵੀਰ ਸ਼ੇਅਰ ਕੀਤੀ ਸੀ। ਦੱਸ ਦਈਏ ਪਰੀਜ਼ਾਦ ਮਾਨ, ਜਿਨ੍ਹਾਂ ਦਾ ਸਬੰਧ ਪਾਕਿਸਤਾਨ ਦੇ ਨਾਲ ਹੈ।

ਦੱਸ ਦਈਏ ਸ਼ੈਰੀ ਮਾਨ ਚੰਗਾ ਗਾਇਕ, ਗੀਤਕਾਰ ਤੇ ਬਹੁਤ ਵਧੀਆ ਅਦਾਕਾਰ ਹੈ। ਇਸ ਮੁਕਾਮ 'ਤੇ ਪਹੁੰਚਣ ਲਈ ਸੁਰਿੰਦਰ ਸਿੰਘ ਮਾਨ ਉਰਫ ਸ਼ੈਰੀ ਮਾਨ ਨੂੰ ਬਹੁਤ ਸੰਘਰਸ਼ ਕਰਨਾ ਪਿਆ ਹੈ। ਅੱਜ ਸ਼ੈਰੀ ਮਾਨ ਦਾ ਨਾਂ ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕਾਂ ‘ਚ ਆਉਂਦਾ ਹੈ। 'ਯਾਰ ਅਣਮੁੱਲੇ' ਸ਼ੈਰੀ ਮਾਨ ਦਾ ਅਜਿਹਾ ਗੀਤ ਹੈ, ਜਿਸ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।
View this post on Instagram