ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ਰੇਦਾਨ ਹੰਸ ਦੀਆਂ ਆਪਣੀ ਮੰਮੀ-ਪਾਪਾ ਦੇ ਨਾਲ ਇਹ ਖ਼ਾਸ ਤਸਵੀਰਾਂ

written by Lajwinder kaur | June 25, 2021

ਪੰਜਾਬੀ ਮਨੋਰੰਜਨ ਜਗਤ ਦੀ ਕਿਊਟ ਜੋੜੀ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਪਿਛਲੇ ਸਾਲ ਹੀ ਦੋਵੇਂ ਮੰਮੀ-ਪਾਪਾ ਬਣੇ ਸੀ। ਮਾਨਸੀ ਸ਼ਰਮਾ ਨੇ ਬੇਟੇ ਨੇ ਜਨਮ ਦਿੱਤਾ, ਜਿਸ ਦਾ ਨਾਂਅ ਉਨ੍ਹਾਂ ਨੇ ਰੇਦਾਨ ਹੰਸ ਰੱਖਿਆ ਹੈ। ਦੋਵਾਂ ਕਲਾਕਾਰ ਅਕਸਰ ਹੀ ਆਪਣੇ ਬੇਟੇ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ।

hredaan and yuvraaj hans cute video on social media image source-instagram

ਹੋਰ ਪੜ੍ਹੋ : ਭਾਵੁਕ ਹੋ ਕੇ ਗੈਰੀ ਸੰਧੂ ਨੇ ਸਾਂਝਾ ਕੀਤਾ ਆਪਣੀ ਮਰਹੂਮ ਮਾਂ ਦੇ ਨਾਲ ਇਹ ਖ਼ਾਸ ਵੀਡੀਓ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

inside image of hredaan hans with his mother and father

ਸੋਸ਼ਲ ਮੀਡੀਆ ਉੱਤੇ ਰੇਦਾਨ ਦੀਆਂ ਨਵੀਆਂ ਤਸਵੀਰਾਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ। ਇਹ ਤਸਵੀਰਾਂ ਰੇਦਾਨ ਦੇ ਮੰਮੀ-ਪਾਪਾ ਨੇ ਉਸਦੇ ਨਾਂਅ ਤੇ ਬਣਾਏ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਨੇ। ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ‘ਅਸੀਂ ਇਕੱਠੇ ਬਹੁਤ ਖੁਸ਼ ਹਾਂ’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

Mansi Sharma and Yuvraj Hans Celebrates His son Hredaan First Birthday image source-instagram

ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮਾਂ ਚ ਕਈ ਸਰਗਰਮ ਨੇ। ਉਨ੍ਹਾਂ ਦੀਆਂ ਕਈ ਫ਼ਿਲਮਾਂ ਜਿਵੇਂ ਯਾਰ ਅਣਮੁੱਲੇ ਰਿਟਰਨਜ਼, ਪਰਿੰਦੇ ਤੇ ਕਈ ਹੋਰ ਫ਼ਿਲਮਾਂ ਰਿਲੀਜ਼ ਲਈ ਤਿਆਰ ਨੇ। ਪਰ ਕੋਰੋਨਾ ਕਾਲ ਹੋਣ ਕਰਕੇ ਇਹ ਫ਼ਿਲਮ ਰਿਲੀਜ਼ ਨਹੀਂ ਹੋ ਪਾਈਆਂ। ਪਰ ਆਉਣ ਵਾਲੇ ਸਮੇਂ ਚ ਇਹ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ । ਦੱਸ ਦੇਈਏ ਮਾਨਸੀ ਸ਼ਰਮਾ ਨੇ ਟੀਵੀ ਜਗਤ ‘ਚ ਕਈ ਨਾਮੀ ਸੀਰੀਅਲਾਂ ‘ਚ ਕੰਮ ਕੀਤਾ ਹੈ। ਮਾਂ ਬਣਨ ਕਰਕੇ ਉਨ੍ਹਾਂ ਨੇ ਅਜੇ ਕੰਮ ਤੋਂ ਕੁਝ ਸਮੇਂ ਲਈ ਬ੍ਰੇਕ ਲਈ ਹੋਈ ਹੈ।

 

You may also like