ਹੈਪੀ ਰਾਏਕੋਟੀ ਬਣੇ ਪਿਤਾ, ਘਰ ਆਇਆ ਨੰਨ੍ਹਾ ਮਹਿਮਾਨ, ਪੰਜਾਬੀ ਕਲਾਕਾਰ ਦੇ ਰਹੇ ਨੇ ਵਧਾਈਆਂ

written by Lajwinder kaur | March 05, 2020

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਜੋ ਕਿ ਪਿਤਾ ਬਣ ਗਏ ਨੇ । ਜੀ ਹਾਂ ਪਰਮਾਤਮਾ ਦੀ ਮੇਹਰ ਦੇ ਨਾਲ ਉਨ੍ਹਾਂ ਦੇ ਘਰ ਨੰਨ੍ਹੇ ਬੱਚੇ ਦੀ ਕਿਲਕਾਰੀਆਂ ਦੇ ਨਾਲ ਗੂੰਜ ਉਠਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਨੰਨ੍ਹੇ ਮਹਿਮਾਨ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੇਰੀ ਜਾਨ ਤੂੰ ਏ’ ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਸ਼ੇਅਰ ਕੀਤਾ ਹੈ । ਜੀ ਹਾਂ ਉਹ ਇੱਕ ਪੁੱਤਰ ਦੇ ਪਿਤਾ ਬਣ ਗਏ ਨੇ ।

View this post on Instagram

 

Meri Jaan Tu E❤️

A post shared by Happy Raikoti (ਲਿਖਾਰੀ) (@urshappyraikoti) on

ਹੋਰ ਵੇਖੋ:ਵੱਡੀ ਭੈਣ ਨੀਰੂ ਬਾਜਵਾ ਤੇ ਬੁਆਏ ਫ੍ਰੈਂਡ ਗੁਰਬਖ਼ਸ਼ ਸਿੰਘ ਚਾਹਲ ਨੇ ਕੁਝ ਇਸ ਤਰ੍ਹਾਂ ਕੀਤਾ ਰੁਬੀਨਾ ਬਾਜਵਾ ਨੂੰ ਬਰਥਡੇਅ ਵਿਸ਼

ਇਸ ਪੋਸਟ ਉੱਤੇ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਕਲਾਕਾਰ ਕਮੈਂਟ ਕਰ ਰਹੇ ਨੇ । ਮਨਿੰਦਰ ਬੁੱਟਰ ਨੇ ਜੱਫੀ ਤੇ ਸਿਤਾਰੇ ਵਾਲੇ ਇਮੋਜ਼ੀ ਪੋਸਟ ਕਰਦੇ ਹੋਏ ਮੁਬਾਰਕਾਂ ਦਿੱਤੀਆਂ ਨੇ । ਪੰਜਾਬੀ ਅਦਾਕਾਰਾ ਦਿਲਜੋਤ ਨੇ ਲਿਖਿਆ ਹੈ -ਮੁਬਾਰਕਾਂ ਹੈਪੀ’

 

View this post on Instagram

 

Gud Nite❤️ #Amber

A post shared by Happy Raikoti (ਲਿਖਾਰੀ) (@urshappyraikoti) on

ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ, ਦੇਸੀ ਕਰਿਊ, ਸਾਰਾ ਗੁਰਪਾਲ, ਜ਼ੋਰਾ ਰੰਧਾਵਾ,ਧੀਰਜ ਕੁਮਾਰ, ਜਗਦੀਪ ਸਿੱਧੂ ਤੋਂ ਇਲਾਵਾ ਕਈ ਹੋਰ ਕਲਾਕਾਰ ਨੇ ਮੈਸੇਜਾਂ ਰਾਹੀਂ ਵਧਾਈ ਦਿੱਤੀਆਂ ਨੇ । ਉਧਰ ਫੈਨਜ਼ ਵੀ ਕਮੈਟਸ ਕਰਕੇ ਆਪਣੀ ਸ਼ੁੱਭਕਾਮਨਾਵਾਂ ਦੇ ਰਹੇ ਨੇ ।

ਦੱਸ ਦਈਏ ਸਾਲ 2018 ‘ਚ ਹੈਪੀ ਰਾਏਕੋਟੀ ਨੇ ਵਿਆਹ ਕਰਵਾ ਲਿਆ ਸੀ । ਉਨ੍ਹਾਂ ਦੀ ਪਤਨੀ ਦਾ ਨਾਂਅ ਖੁਸ਼ੀ ਹੈ ।

ਜੇ ਗੱਲ ਕਰੀਏ ਹੈਪੀ ਰਾਏਕੋਟੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਰੌਸ਼ਨ ਪ੍ਰਿੰਸ, ਐਮੀ ਵਿਰਕ ਤੇ ਕਈ ਹੋਰ ਗਾਇਕ ਵੀ ਗਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਸਿੰਗਲ ਟਰੈਕ ਜਿਵੇਂ ਜ਼ਿੰਦਾ, ਪਿਆਰ ਨਹੀਂ ਕਰਨਾ, ਜਾਨ, ਬਾਈ ਹੁੱਡ, ਮੁਟਿਆਰ, ਕੁੜੀ ਮਰਦੀ ਆ ਤੇਰੇ ਤੇ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਉਹ ਟਸ਼ਨ ਟਾਈਟਲ ਹੇਠ ਬਣੀ ਪੰਜਾਬੀ ਫ਼ਿਲਮ ‘ਚ ਅਦਾਕਾਰੀ ਵੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਅਰਦਾਸ ਕਰਾਂ, ਮੰਜੇ ਬਿਸਤਰੇ,ਨਿੱਕਾ ਜ਼ੈਲਦਾਰ, ਅਰਦਾਸ, ਅੰਗਰੇਜ਼, ਲਵ ਪੰਜਾਬ ਤੇ ਕਈ ਹੋਰ ਪੰਜਾਬੀ ਦਾ ਸ਼ਿੰਗਾਰ ਬਣ ਚੁੱਕੇ ਨੇ ।

You may also like