ਗਾਇਕ ਹੈਪੀ ਰਾਏਕੋਟੀ ਲੈ ਆ ਰਹੇ ਨੇ ਨਵਾਂ ਗੀਤ ‘Kamaal Kari Jane O’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

written by Lajwinder kaur | January 22, 2021

ਪੰਜਾਬੀ ਗਾਇਕ ਹੈਪੀ ਰਾਏਕੋਟੀ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ । happy raikoti pic ਹੋਰ ਪੜ੍ਹੋ - ਦੇਖੋ ਵੀਡੀਓ: ਅਮਰ ਸੈਂਬੀ ਦਾ ਨਵਾਂ ਕਿਸਾਨੀ ਗੀਤ ‘ਗੱਲਾਂ ਹੁਣ ਦੇ ਵਕਤ ਦੀਆਂ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਲਓ ਜੀ ਪਹਿਲਾ ਗਾਣਾ2021 ਦਾ ‘ਕਮਾਲ ਕਰੀ ਜਾਣੇ ਓ’ (Kamaal Kari Jane O) ਉਮੀਦ ਆ ਤੁਹਾਨੂੰ ਪਸੰਦ ਆਓ ਗਾ..ਪੋਸਟਰ ਸ਼ੇਅਰ ਕਰ ਦਿਓ’ । ਪੋਸਟਰ ਉੱਤੇ ਹੈਪੀ ਰਾਏਕੋਟੀ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ । happy raikoti poster new song ਜੇ ਗੱਲ ਕਰੀਏ ਹੈਪੀ ਰਾਏਕੋਟੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਰੌਸ਼ਨ ਪ੍ਰਿੰਸ, ਐਮੀ ਵਿਰਕ, ਗਿੱਪੀ ਗਰੇਵਾਲ ਸਣੇ ਕਈ ਹੋਰ ਨਾਮੀ ਗਾਇਕ ਵੀ ਗਾ ਚੁੱਕੇ ਨੇ । ਵਧੀਆ ਗੀਤਕਾਰ ਹੋਣ ਦੇ ਨਾਲ ਬਾਕਮਾਲ ਦੇ ਗਾਇਕ ਵੀ ਨੇ ਜਿਸ ਕਰਕੇ ਉਹ ਉਹ ਆਪਣੀ ਆਵਾਜ਼ ‘ਚ ਸਿੰਗਲ ਟਰੈਕ ਜਿਵੇਂ ਜ਼ਿੰਦਾ, ਪਿਆਰ ਨਹੀਂ ਕਰਨਾ, ਜਾਨ, ਬਾਈ ਹੁੱਡ, ਮੁਟਿਆਰ, ਕੁੜੀ ਮਰਦੀ ਆ ਤੇਰੇ ਤੇ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । happy raikoti inside pic  

 

0 Comments
0

You may also like