
ਹਰਭਜਨ ਮਾਨ(Harbhajan Mann) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video)ਸਾਂਝਾ ਕੀਤਾ ਹੈ ।ਜਿਸ ‘ਚ ਉਨ੍ਹਾਂ ਦਾ ਪਰਿਵਾਰ ਦੀ ਧੀ ਸਹਿਰ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਅਰਜੁਨ ਕਪੂਰ ਦੇ ਨਾਲ ਨਵੇਂ ਸਾਲ ਦੇ ਮੌਕੇ ‘ਤੇ ਮਲਾਇਕਾ ਅਰੋੜਾ ਹੋਈ ਰੋਮਾਂਟਿਕ
ਇਸ ਦੇ ਨਾਲ ਹੀ ਪਿੰਡ ਦਾ ਨਜ਼ਾਰਾ ਵੀ ਉਨ੍ਹਾਂ ਨੇ ਇਸ ਵੀਡੀਓ ‘ਚ ਦਿਖਾਇਆ ਹੈ । ਵੀਡੀਓ ‘ਚ ਗਾਇਕ ਆਪਣੀ ਧੀ ਨੂੰ ਆਪਣੇ ਖੇਤਾਂ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਪਿੰਡ ‘ਚ ਚੁੱਲ੍ਹੇ ‘ਤੇ ਸਾਗ ਬਨਾਉੁਂਦੇ ਹੋਏ ਪਰਿਵਾਰਕ ਮੈਂਬਰਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਸ਼ੀਜ਼ਾਨ ਖ਼ਾਨ ਦੇ ਪਰਿਵਾਰ ਨੇ ਰੱਖਿਆ ਆਪਣਾ ਪੱਖ, ਤੁਨੀਸ਼ਾ ਤੇ ਉਸ ਦੀ ਮਾਂ ਬਾਰੇ ਆਖੀਆਂ ਇਹ ਗੱਲਾਂ
ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਹਿੱਟ ਗੀਤਾਂ ਦੇ ਨਾਲ-ਨਾਲ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ । ਉਹ ਆਪਣੇ ਪਰਿਵਾਰ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

ਉਨ੍ਹਾਂ ਦਾ ਆਪਣੇ ਪਿੰਡ ਦੇ ਨਾਲ ਮੋਹ ਕਿਸੇ ਤੋਂ ਵੀ ਲੁਕਿਆ ਨਹੀਂ ਹੈ । ਉਹ ਬੇਸ਼ੱਕ ਵਿਦੇਸ਼ ‘ਚ ਵੱਸੇ ਹੋਏ ਹਨ , ਪਰ ਆਪਣੇ ਵਤਨ ਪ੍ਰਤੀ ਮੋਹ ਉਨ੍ਹਾਂ ਨੂੰ ਆਪਣੇ ਦੇਸ਼ ਖਿੱਚ ਲਿਆਉਂਦਾ ਹੈ। ਉਹ ਆਪਣੇ ਜੱਦੀ ਪਿੰਡ ‘ਚ ਸਥਿਤ ਘਰ ਦੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਦੇ ਨਾਲ ਸਾਂਝੇ ਕਰਦੇ ਰਹਿੰਦੇ ਹਨ ।