ਗਾਇਕ ਹਰਭਜਨ ਮਾਨ ਤੇ ਗਾਇਕ ਨਿੰਜਾ ਨੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਮਨਾਇਆ ਵੈਲੇਨਟਾਈਨ ਡੇ

written by Rupinder Kaler | February 15, 2021

ਪ੍ਰੇਮੀ ਅਤੇ ਵਿਆਹੁਤਾ ਜੋੜਿਆ ਲਈ ਬੀਤਿਆ ਦਿਨ ਬਹੁਤ ਹੀ ਖ਼ਾਸ ਰਿਹਾ ਕਿਉਂਕਿ ਕੱਲ੍ਹ ਵੈਲੇਨਟਾਈਨ ਡੇਅ ਸੀ । ਇਸ ਦਿਨ ਨੂੰ ਖ਼ਾਸ ਬਨਾਉਣ ਲਈ ਲੋਕ ਬਾਜ਼ਾਰ ਤੋਂ ਤੋਹਫ਼ੇ ਖਰੀਦਦੇ ਨਜ਼ਰ ਆਏ । ਵੈਲੇਨਟਾਈਨ ਡੇਅ 'ਤੇ ਹਰ ਜੋੜੇ ਦੀ ਇਹੀ ਕਾਮਨਾ ਹੁੰਦੀ ਹੈ ਕਿ ਉਨ੍ਹਾਂ ਦਾ ਰਿਸ਼ਤਾ ਹਰ ਦਿਨ ਹੋਰ ਮਜ਼ਬੂਤ ਹੋਵੇ ।

Valentine Day

ਹੋਰ ਪੜ੍ਹੋ :

ਗੁਰਲੇਜ ਅਖਤਰ ਸਣੇ ਕਈ ਪੰਜਾਬੀ ਹਸਤੀਆਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਤਰ੍ਹਾਂ ਮਨਾਇਆ ਵੈਲੇਂਨਟਾਈਨ ਡੇ

ਪੰਜਾਬੀ ਐਕਟਰ ਹਾਰਬੀ ਸੰਘਾ ਨੇ ਪੋਸਟ ਪਾ ਕੇ ਪੁਲਵਾਮਾ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਦੇ ਹੋਏ ਕੀਤਾ ਕੋਟਿ ਕੋਟਿ ਪ੍ਰਣਾਮ

ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਖ਼ਾਸ ਦਿਨ ’ਤੇ ਵੱਖ ਵੱਖ ਕਲਾਕਾਰਾਂ ਨੇ ਆਪਣੀਆਂ ਪਤਨੀਆਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ । ਗਾਇਕ ਹਰਭਜਨ ਮਾਨ ਨੇ ਵੀ ਆਪਣੀ ਪਤਨੀ ਦੀ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ ।

ਹਰਭਜਨ ਮਾਨ ਨੇ ਆਪਣੀ ਪਤਨੀ ਦੀ ਤਸਵੀਰ ਸਾਂਝੀ ਕਰਕੇ ਲਿਖਿਆ ‘Happy Valentine’s Day to the most beautiful & greatest star of our family and of my life.’

ਗਾਇਕ ਨਿੰਜਾ ਦੀ ਗੱਲ ਕੀਤੀ ਜਾਵੇ ਤਾਂ ਹਰਭਜਨ ਮਾਨ ਵਾਂਗ ਨਿੰਜਾ ਨੇ ਵੀ ਆਪਣੀ ਪਤਨੀ ਦੀ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ।

You may also like