ਹਰਭਜਨ ਮਾਨ ਪਰਿਵਾਰ ਦੇ ਨਾਲ ਪਹੁੰਚੇ ਨਿਊਜ਼ੀਲੈਂਡ 'ਚ, ਜਾਣੋ ਕਿੱਥੇ ਤੇ ਕਿਹੜੇ ਦਿਨ ਲਗਾਉਣਗੇ ਆਪਣੇ ਗੀਤਾਂ ਨਾਲ ਰੌਣਕਾਂ

written by Lajwinder kaur | September 07, 2022

Punjabi Singer Harbhajan Mann Shares His New Video From New Zealand: ਐਕਟਰ ਤੇ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਏਨੀ ਦਿਨੀਂ ਉਹ ਆਪਣੇ ਮਿਊਜ਼ਿਕ ਸ਼ੋਅਜ਼ ਨੂੰ ਲੈ ਕੇ ਖੂਬ ਸੁਰਖੀਆਂ 'ਚ ਨੇ। ਆਸਟ੍ਰੇਲੀਆ 'ਚ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰਨ ਤੋਂ ਬਾਅਦ ਹੁਣ ਉਹ ਨਿਊਜ਼ੀਲੈਂਡ ਦੀ ਧਰਤੀ ਤੇ ਪਹੁੰਚ ਗਏ ਨੇ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ  ਜਿਸ 'ਚ ਉਹ ਨਿਊਜ਼ੀਲੈਂਡ ਦੀ ਖੂਬਸ਼ੂਰਤੀ ਦਿਖਾ ਰਹੇ ਨੇ ।

ਹੋਰ ਪੜ੍ਹੋ :  ਹਰਭਜਨ ਮਾਨ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ‘ਮੇਰੇ ‘ਤੇ ਹਰਮਨ ਲਈ ਸੁਭਾਗਾ ਸਮਾਂ’

Harbhajan Mann And Harman Mann , Image Source : instagram

ਇਸ ਵੀਡੀਓ 'ਚ ਦੇਖ ਸਕਦੇ ਹੋ ਹਰਭਜਨ ਮਾਨ ਆਪਣੇ ਪਰਿਵਾਰ ਦੇ ਨਾਲ ਏਅਰਪੋਰਟ ਤੇ ਨਜ਼ਰ ਆ ਰਹੇ ਨੇ । ਹਰਭਜਨ ਮਾਨ ਦੇ ਫੈਨਸ ਗੁਲਦਸਤੇ ਲੈ ਕੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਆਪਣੇ ਹੋਣਾ ਵਾਲੇ ਕੰਸਰਟ ਦੀਆਂ ਤਰੀਕਾਂ ਤੇ ਸਥਾਨ ਦੱਸੇ ਨੇ । ਉਨ੍ਹਾਂ ਦਾ ਪਹਿਲਾ ਸ਼ੋਅ 9 ਸਤੰਬਰ ਨੂੰ ਔਕਲੈਂਡ ਵਿਖੇ ਹੋਵੇਗਾ । ਬਾਕੀਆਂ ਦੀ ਜਾਣਕਾਰੀ ਤੁਸੀਂ ਇਸ ਆਰਟੀਕਲ ਤੇ ਆਖਿਰ 'ਚ ਦਿੱਤੀ ਵੀਡੀਓ 'ਚ ਲੈ ਸਕਦੇ ਹੋ।

Harbhajan Mann And Harman Mann Image Source : Instagram

ਜੇ ਗੱਲ ਕਰੀਏ ਗਾਇਕ ਹਰਭਜਨ ਮਾਨ ਦੀ ਤਾਂ ਉਹ ਲੰਬੇ ਅਰਸੇ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ ਵਧੀਆ ਗਾਇਕ ਹੋਣ ਦੇ ਨਾਲ ਉਹ ਕਮਲ ਦੇ ਐਕਟਰ ਵੀ ਨੇ । ਹਾਲ ਹੀ 'ਚ ਉਹ ਪੀ.ਆਰ ਫ਼ਿਲਮ 'ਚ ਨਜ਼ਰ ਆਏ ਸੀ ਇਸ ਫਿਲਮ ਨੂੰ ਦਰਸ਼ਕਾਂ ਵਲੋਂ ਚੰਗਾ ਹੁੰਗਾਰਾ ਮਿਲਿਆ।

harbhajan Mann Image Source : Instagram

You may also like