ਹਰਭਜਨ ਮਾਨ ਦਾ ਨਵਾਂ ਗੀਤ 'ਯਾਰੀ ਦਾਦੇ ਪੋਤੇ ਦੀ' ਛਾਇਆ ਟਰੈਂਡਿੰਗ ‘ਚ, ਦਰਸ਼ਕ ਵੀ ਗੀਤ ਦੀ ਤਾਰੀਫ਼ਾਂ ਕਰਦੇ ਨਹੀਂ ਥੱਕ ਰਹੇ, ਦੇਖੋ ਵੀਡੀਓ

written by Lajwinder kaur | January 19, 2022

ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਹਰਭਜਨ ਮਾਨ Harbhajan Mann ਜੋ ਕਿ ਇੱਕ ਲੰਬੇ ਸਮੇਂ ਤੋਂ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਜਿਸ ਕਰਕੇ ਹਰ ਉਮਰ ਦੇ ਲੋਕ ਉਨ੍ਹਾਂ ਦੇ ਪ੍ਰਸ਼ੰਸਕ ਹਨ। ਗਾਇਕੀ ਹੋਣ ਦੇ ਨਾਲ ਉਹ ਬਹੁਤ ਹੀ ਵਧੀਆ ਦਿਲ ਦੇ ਮਾਲਕ ਨੇ। ਜਿਸ ਕਰਕੇ ਉਹ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਮਿਲਦੇ ਨੇ। ਹਰਭਜਨ ਮਾਨ ਜੋ ਕਿ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ  ਦੇ ਨਾਲ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੇ ਉੱਤਰੇ ਨੇ। ਉਹ 'ਯਾਰੀ ਦਾਦੇ ਪੋਤੇ ਦੀ' Yaari Daade Potte Di ਟਾਈਟਲ ਹੇਠ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਏ ਨੇ।

ਹੋਰ ਪੜ੍ਹੋ : ਐਮੀ ਵਿਰਕ ਦੇ ਪ੍ਰਸ਼ੰਸਕ ਹੋਏ ਨਿਰਾਸ਼, ਨਵਾਂ ਗੀਤ ‘ਤੇਰੀ ਜੱਟੀ’ ਯੂਟਿਊਬ ਚੈਨਲ ਤੋਂ ਹੋਇਆ ਗਾਇਬ

singer harbhajan mann

ਦਾਦੇ ਤੇ ਪੋਤੇ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦਾ ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ਚ ਚੱਲ ਰਿਹਾ ਹੈ। ਕਮੈਂਟ ਬਾਕਸ ਚ ਦਰਸ਼ਕ ਕਮੈਂਟ ਕਰਕੇ ਇਸ ਗੀਤ ਦੀ ਤਾਰੀਫ ਕਰ ਰਹੇ ਨੇ । ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ Dalvir Bhullar ਦੀ ਕਲਮ ਚੋਂ ਨਿਕਲੇ ਨੇ। ਜਿਸ ਨੇ ਦੋ ਪੀੜੀਆਂ ਦੇ ਪਿਆਰ ਨੂੰ ਪੇਸ਼ ਕੀਤਾ ਹੈ। Music Empire ਨੇ ਇਸ ਗੀਤ ਨੂੰ ਆਪਣੇ ਸ਼ਾਨਦਾਰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ। ਐੱਚ ਐੱਮ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਟਰੈਂਡਿੰਗ ਚ ਚੱਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ 'ਚ ਦੇ ਸਕਦੇ ਹੋ।

inside image of harbhajan mann

ਹੋਰ ਪੜ੍ਹੋ : ਰੌਸ਼ਨ ਪ੍ਰਿੰਸ ਨੇ ਸਾਂਝਾ ਕੀਤਾ ਪਹਿਲਾ ਯੂਟਿਊਬ ਬਲੌਗ, ਪਤਨੀ ਦੇ ਨਾਲ ਘਰ ਦੇ ਕੰਮ ਕਰਾਉਂਦੇ ਆਏ ਨਜ਼ਰ,ਦੇਖੋ ਵੀਡੀਓ

ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਗਾਇਕ ਨੇ। ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਵੀ ਬਹੁਤ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਗੀਤਾਂ ਦੀ ਉਡੀਕ ਕਰਦੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ  ਕਾਫੀ ਐਕਟਿਵ ਨੇ। ਬਹੁਤ ਜਲਦ ਉਹ ਆਪਣੀ ਫ਼ਿਲਮ ਪੀ.ਆਰ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ।

You may also like