ਹਰਭਜਨ ਮਾਨ ਵਿਦੇਸ਼ ‘ਚ ਪਤਨੀ ਨਾਲ ਮਨਾ ਰਹੇ ਵੈਕੇਸ਼ਨ, ਪਤਨੀ ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਖੁਬਸੂਰਤ ਤਸਵੀਰਾਂ

written by Shaminder | June 15, 2022

ਹਰਭਜਨ ਮਾਨ (Harbhajan Mann) ਅਕਸਰ ਪਤਨੀ (Wife) ਦੇ ਨਾਲ ਤਸਵੀਰਾਂ (Pics) ਸ਼ੇਅਰ ਕਰਦੇ ਰਹਿੰਦੇ ਹਨ ।ਹੁਣ ਹਰਭਜਨ ਮਾਨ ਦੀ ਪਤਨੀ ਨੇ ਹਰਭਜਨ ਮਾਨ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ । ਜਿਸ ‘ਚ ਦੋਵੇਂ ਵਿਦੇਸ਼ ‘ਚ ਗਰਮੀਆਂ ਦੀਆਂ ਛੁੱਟੀਆਂ ਦਾ ਅਨੰਦ ਮਾਣ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਹਰਭਜਨ ਮਾਨ ਦੀ ਪਤਨੀ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

harbhajan Mann,- image From instagram

ਹੋਰ ਪੜ੍ਹੋ : ਹਰਭਜਨ ਮਾਨ ਬੇਟੇ ਅਵਕਾਸ਼ ਮਾਨ ਦੇ ਨਾਲ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਹੁੰਚੇ ਦਰਸ਼ਨ ਕਰਨ, ਵੇਖੋ ਤਸਵੀਰਾਂ

ਦੋਵੇਂ ਕਿਸੇ ਝੀਲ ਦੇ ਕਿਨਾਰੇ ‘ਤੇ ਦਿਖਾਈ ਦੇ ਰਹੇ ਹਨ । ਦੂਜੀ ਤਸਵੀਰ ‘ਚ ਹਰਭਜਨ ਮਾਨ ਅਤੇ ਹਰਮਨ ਮਾਨ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਅਜਿਹੇ ਸਿਤਾਰੇ ਹਨ । ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।

harman mann image From instagram

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਨੇ ਆਪਣੀ 83 ਸਾਲ ਦੀ ਬੀਜੀ ਦਾ ਵੀਡੀਓ ਕੀਤਾ ਸਾਂਝਾ

ਉਨ੍ਹਾਂ ਦੀ ਗਾਇਕੀ ਨੂੰ ਹਰ ਉਮਰ ਅਤੇ ਵਰਗ ਦੇ ਲੋਕ ਪਸੰਦ ਕਰਦੇ ਹਨ । ਸਾਫ਼ ਸੁਥਰੀ ਗਾਇਕੀ ਲਈ ਮਸ਼ਹੂਰ ਹਰਭਜਨ ਮਾਨ ਨੇ ਗਾਇਕੀ ਦੇ ਖੇਤਰ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ । ਹਾਲ ਹੀ ‘ਚ ਉਨ੍ਹਾਂ ਦੀ ਆਈ ਫ਼ਿਲਮ ਪੀ.ਆਰ. ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜਿਆਦਾ ਪਸੰਦ ਕੀਤਾ ਗਿਆ ਸੀ ।

harbhajan Mann With his wife image From instagram

ਇਸ ਤੋਂ ਇਲਾਵਾ ਅਨੇਕਾਂ ਹੀ ਹਿੱਟ ਫ਼ਿਲਮਾਂ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੀਆਂ ਹਨ । ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੇ ਨਾਲ ਉਹ ਅਕਸਰ ਰੁਬਰੂ ਹੁੰਦੇ ਰਹਿੰਦੇ ਹਨ ਅਤੇ ਅਕਸਰ ਦਿਲ ਦੀਆਂ ਗੱਲਾਂ ਫੈਨਸ ਦੇ ਨਾਲ ਸਾਂਝੀਆਂ ਕਰਦੇ ਹਨ । ਉਨ੍ਹਾਂ ਦੀ ਨਿੱਜੀ ਜਿੰਦਗੀ ਦੀ ਗੱਲ ਕਰੀਏ ਤਾਂ ਹਰਮਨ ਮਾਨ ਉਨ੍ਹਾਂ ਦੀ ਪਤਨੀ ਦਾ ਨਾਂਅ ਹੈ ਅਤੇ ਤਿੰਨ ਬੱਚਿਆਂ ਦੇ ਉਹ ਪਿਤਾ ਹਨ । ਵੱਡਾ ਪੁੱਤਰ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹੈ ।

You may also like