ਗਾਇਕ ਹਰਭਜਨ ਮਾਨ ਨੇ ਆਪਣੇ ਮਰਹੂਮ ਪਿਤਾ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ, ਕਿਹਾ- ‘ਬਾਪ ਮਰੇ ਸਿਰ ਨੰਗਾ ਹੁੰਦਾ’

written by Lajwinder kaur | June 04, 2021

ਹਰ ਇਨਸਾਨ ਦਾ ਆਪਣੇ ਮਾਪਿਆਂ ਦੇ ਨਾਲ ਖਾਸ ਰਿਸ਼ਤਾ ਹੁੰਦਾ ਹੈ। ਬੱਚਾ ਵੱਡਾ ਹੋ ਕੇ ਜਿੰਨਾ ਮਰਜੀ ਵੱਡੀ ਸਖਸ਼ੀਅਤ ਕਿਉਂ ਨਾ ਬਣ ਜਾਵੇ, ਪਰ ਆਪਣੇ ਮਾਪਿਆਂ ਦੇ ਲਈ ਬੱਚਾ ਹੀ ਰਹਿੰਦਾ ਹੈ। ਅਜਿਹੀ ਮੋਹ ਦੀ ਤੰਦਾਂ ਨਾਲ ਜੁੜਿਆ ਰਿਸ਼ਤਾ ਸੀ ਗਾਇਕ ਹਰਭਜਨ ਮਾਨ ਦਾ ਆਪਣੇ ਪਿਤਾ ਦੇ ਨਾਲ।

Harbhajan Mann Shared His Video About Lok Qisse image source-instagram
ਹੋਰ ਪੜ੍ਹੋ : ਇੱਕੋ ਫਰੇਮ ‘ਚ ਨਜ਼ਰ ਆਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਜਸਬੀਰ ਜੱਸੀ, ਬੱਬੂ ਮਾਨ ਤੇ ਰਣਜੀਤ ਬਾਵਾ
singer habhajan mann emotional post about his late father image source-instagram
ਗਾਇਕ ਹਰਭਜਨ ਮਾਨ ਨੇ ਬਹੁਤ ਹੀ ਨਿੱਕੀ ਉਮਰ ਹੀ ਆਪਣੀ ਮਾਂ ਨੂੰ ਗੁਆ ਦਿੱਤਾ ਸੀ। ਜਿਸ ਕਰਕੇ ਉਨ੍ਹਾਂ ਦੇ ਪਿਤਾ ਨੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਆਪਣੇ ਪਿਤਾ ਦੇ ਨਾਲ ਹੀ ਬਿਤਾਇਆ ਹੈ । ਜਿਸ ਕਰਕੇ ਹਰਭਜਨ ਮਾਨ ਦੇ ਬੱਚੇ ਵੀ ਆਪਣੇ ਦਾਦੇ ਦੇ ਬਹੁਤ ਨੇੜੇ ਸਨ। ਹਰਭਜਨ ਮਾਨ ਜੋ ਕਿ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਜੁੜੀਆਂ ਯਾਦਾਂ ਨੂੰ ਪੋਸਟ ਕਰਦੇ ਰਹਿੰਦੇ ਨੇ। ਅੱਜ ਗਾਇਕ ਹਰਭਜਨ ਮਾਨ ਦੇ ਪਿਤਾ ਸਰਦਾਰ ਹਰਨੇਕ ਸਿੰਘ ਮਾਨ ਦੀ ਬਰਸੀ ਹੈ । ਜਿਸ ਕਰਕੇ ਗਾਇਕ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।
Harbhajan Maan image source-instagram
ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਬਾਪ ਮਰੇ ਸਿਰ ਨੰਗਾ ਹੁੰਦਾ..... ਮੇਰੇ ਸਵਰਗਵਾਸੀ ਪਿਤਾ ਸਰਦਾਰ ਹਰਨੇਕ ਸਿੰਘ ਮਾਨ, ਅੱਜ ਉਨ੍ਹਾਂ ਦੀ 5 ਵੀਂ ਬਰਸੀ ਮੌਕੇ ਯਾਦ ਕਰਦੇ ਹੋਏ। ਸਾਡੇ ਪਿਆਰੇ "ਬਾਈ ਜੀ" ਜਿਵੇਂ ਕਿ ਅਸੀਂ ਉਸਨੂੰ ਬੁਲਾਉਂਦੇ ਸੀ, ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਸਕਾਰਾਤਮਕ ਰੂਪ ਦੇਣ ਵਿਚ ਇਕ ਮਹੱਤਵਪੂਰਣ ਸਾਧਨ ਸਨ, ਅਤੇ ਅਸੀਂ ਹਰ ਰੋਜ਼ ਉਸ ਨੂੰ ਬਹੁਤ ਯਾਦ ਕਰਦੇ ਹਾਂ..’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਪ੍ਰਾਥਨਾ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਹਮਦਰਦੀ ਦੇ ਰਹੇ ਨੇ।

0 Comments
0

You may also like