ਹਰਭਜਨ ਮਾਨ ਨੇ ਆਪਣੇ ਪਿੰਡ ਖੇਮੂਆਣਾ ਤੋਂ ਸਾਂਝੀ ਕੀਤੀ ਖ਼ਾਸ ਵੀਡੀਓ, ਪੁੱਤਰ ਅਵਕਾਸ਼ ਮਾਨ ਦੇ ਨਾਲ ਪਿੰਡ ਦੇ ਬਣੇ ਪਕੌੜਿਆਂ ਤੇ ਜਲੇਬੀਆਂ ਦਾ ਲੁਤਫ ਲੈਂਦੇ ਆਏ ਨਜ਼ਰ, ਦੇਖੋ ਵੀਡੀਓ

written by Lajwinder kaur | May 31, 2021

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਨੇ । ਵਿਦੇਸ਼ ‘ਚ ਰਹਿੰਦੇ ਹੋਏ ਵੀ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਦੇ ਨਾਲ ਜੋੜਿਆ ਹੈ। ਗਾਇਕ ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਹਰਮਨ ਮਾਨ ਅਕਸਰ ਹੀ ਆਪਣੇ ਜੱਦੀ ਪਿੰਡ ਖੇਮੂਆਣੇ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ।

Harbhajan Mann Image Source: instagram

ਹੋਰ ਪੜ੍ਹੋ : ਨੀਤੂ ਸਿੰਘ ਨੇ ਸਾਂਝੀ ਕੀਤੀ ਦਿੱਗਜ ਐਕਟਰ ਰਾਜ ਕਪੂਰ ਦੀ ਆਪਣੀ ਪੋਤੀ ਰਿਧਿਮਾ ਦੇ ਨਾਲ ਇੱਕ ਖ਼ਾਸ ਯਾਦ, ਦੇਖੋ ਤਸਵੀਰ

harbhajan maan shared his video from khemuaane Image Source: instagram

ਗਾਇਕ ਤੇ ਐਕਟਰ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਹ ਆਪਣੇ ਪੁੱਤਰ ਅਵਕਾਸ਼ ਮਾਨ ਦੇ ਨਾਲ ਪਿੰਡ ਦੇ ਕਿਸੇ ਪ੍ਰੋਗਰਾਮ 'ਚ ਨਜ਼ਰ ਆ ਰਹੇ ਨੇ। ਜਿੱਥੇ ਉਹ ਪਕੌੜੇ ਤੇ ਜਲੇਬੀਆਂ ਦਾ ਲੁਤਫ ਲੈਂਦੇ ਹੋਏ ਨਜ਼ਰ ਆ ਰਹੇ ਨੇ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Harbhajan Mann's Next Movie PR Will Be Release Date 15th May 2020 Image Source: instagram

ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵਾਹ ਵਾਹੀ ਖੱਟ ਚੁੱਕੇ ਨੇ । ਉਨ੍ਹਾਂ ਦੀ ਫ਼ਿਲਮ ਪੀ.ਆਰ ਰਿਲੀਜ਼ ਤਿਆਰ ਹੈ। ਪਰ ਕੋਰੋਨਾ ਦੇ ਕਾਰਨ ਫ਼ਿਲਮਾਂ ਦੀ ਰਿਲੀਜ਼ ਉੱਤੇ ਰੋਕ ਲੱਗੀ ਹੋਈ ਹੈ।

You may also like