ਗਾਇਕ ਹਰਭਜਨ ਮਾਨ ਨੇ ਸਾਂਝਾ ਕੀਤਾ ਆਪਣੇ ਨਵੇਂ ਗੀਤ "ਇਹ ਦਿਲ ਕਮਲਾ ਝੱਲਾ" ਦਾ ਪੋਸਟਰ

written by Lajwinder kaur | June 16, 2021

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। "ਇਹ ਦਿਲ ਕਮਲਾ ਝੱਲਾ" ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ।

Harbhajan Mann Image Source: Instagram
ਹੋਰ ਪੜ੍ਹੋ : ਪਤੀ-ਪਤਨੀ ਦੀ ਖੱਟੀ-ਮਿੱਠੀ ਨੋਕ ਝੋਕ ਨੂੰ ਬਿਆਨ ਕਰ ਰਿਹਾ ਹੈ ਗਾਇਕਾ ਮਿਸ ਪੂਜਾ ਦਾ ਨਵਾਂ ਗੀਤ ‘ਜੁਰਾਬਾਂ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ
: ਐਕਟਰੈੱਸ ਸੰਨੀ ਲਿਓਨ ਨੇ ਸਾਂਝਾ ਕੀਤਾ ਆਪਣਾ ਅਣਦੇਖਿਆ ਵੀਡੀਓ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਕਿਊਟ ਵੀਡੀਓ
harbhhjan mann shared his new song poster eh dil kamla jhalla Image Source: Instagram
ਗਾਇਕ ਹਰਭਜਨ ਮਾਨ ਨੇ ਆਪਣੇ ਗੀਤ ਦਾ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕਰਦੇ ਹੋਏ ਲਿਖਿਆ ਹੈ- ‘'ਮਾਨ ਸਾਹਿਬ' ਦੀ ਦਿਲ ਟੁੰਬਵੀਂ ਗੀਤਕਾਰੀ, ਭਾਈ ਮੰਨਾ ਸਿੰਘ ਦੀਆਂ ਸੰਗੀਤਕ ਛੋਹਾਂ ਤੇ ਤੁਹਾਡੇ ਆਪਣੇ ਹਰਭਜਨ ਦੀ ਆਵਾਜ਼ 'ਚ ਕੁੱਝ ਤੁਹਾਡੇ, ਮੇਰੇ ਦਰਦ 💔’ । ਪ੍ਰਸ਼ੰਸਕਾਂ ਵੱਲੋਂ ਪੋਸਟਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
harbhjan Image Source: Instagram
ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਬਾਬੂ ਸਿੰਘ ਮਾਨ ਨੇ ਲਿਖੇ ਨੇ ਤੇ ਮਿਊਜ਼ਿਕ ਭਾਈ ਮੰਨਾ ਸਿੰਘ ਦਾ ਹੋਵੇਗਾ। ਇਸ ਗੀਤ ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ਫੀਮੇਲ ਮਾਡਲ ਪ੍ਰਭ ਗਰੇਵਾਲ । ਇਸ ਗਾਣੇ ਦਾ ਵੀਡੀਓ ਕੁਲਜੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਪੂਰਾ ਗੀਤ 18 ਜੂਨ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਇਹ ਗੀਤ HM ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ।
Harbhajan Mann's Next Movie PR Will Be Release Date 15th May 2020 Image Source: Instagram
ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਹੀ ਆਪਣੀ ਸਾਫ-ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਦੀ ਸੇਵਾ ਕਰ ਰਹੇ ਨੇ। ਆਪਣੀ ਗਾਇਕੀ ਤੇ ਮਿੱਠੇ ਸੁਭਾਅ ਕਰਕੇ ਸੋਸ਼ਲ ਮੀਡੀਆ ਉੱਤੇ ਹਰਭਜਨ ਮਾਨ ਦੀ ਚੰਗੀ ਫੈਨ ਫਾਲਵਿੰਗ ਹੈ। ਗਾਇਕ ਹਰਭਜਨ ਮਾਨ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਦੀ ਫ਼ਿਲਮ ਪੀ.ਆਰ ਰਿਲੀਜ਼ ਲਈ ਤਿਆਰ ਹੈ।  

0 Comments
0

You may also like