ਮਰਹੂਮ ਗਾਇਕ ਸਰਦੂਲ ਸਿਕੰਦਰ ਨਾਲ ਆਪਣੀ ਅਣਦੇਖੀ ਵੀਡੀਓ ਸ਼ੇਅਰ ਕਰਦੇ ਭਾਵੁਕ ਹੋਏ ਹਰਭਜਨ ਮਾਨ, ਕਿਹਾ- ' ਯਾਦਾਂ ਰਹਿ ਜਾਣੀਆਂ '

written by Lajwinder kaur | April 06, 2021 03:57pm

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਕਮਾਲ ਦੇ ਗਾਇਕ ਹੋਣ ਦੇ ਨਾਲ ਬਹੁਤ ਹੀ ਖ਼ੂਬਸੂਰਤ ਦਿਲ ਦੇ ਵੀ ਮਾਲਿਕ ਨੇ। ਦਿੱਗਜ ਗਾਇਕ ਸਰਦੂਲ ਸਿਕੰਦਰ ਜੀ ਦੇ ਇਸ ਤਰ੍ਹਾਂ ਅਚਾਨਕ ਇਸ ਦੁਨੀਆ ਤੋਂ ਰੁਖਸਤ ਹੋਣਾ ਹਰ ਕਿਸੇ ਨੂੰ ਸਦਮੇ ‘ਚ ਪਾ ਗਿਆ ਹੈ। ਆਪਣੇ ਭਰਾਵਾਂ ਵਰਗੇ ਦੋਸਤ ਸਰਦੂਲ ਸਿਕੰਦਰ ਦੇ ਨਾਲ ਆਪਣੀ ਅਖੀਰਲੀ ਵੀਡੀਓ ਨੂੰ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

inside image of harbhajan mann Image Source: facebook

ਹੋਰ ਪੜ੍ਹੋ : ਸਿੰਗਰ ਅਖਿਲ ਲੈ ਕੇ ਆ ਰਹੇ ਨੇ ਨਵਾਂ ਟਰੈਕ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

inside image of sardool sikander and harbhajan man Image Source: facebook

ਇਸ ਵੀਡੀਓ ‘ਚ ਗਾਇਕ ਹਰਭਜਨ ਮਾਨ ਅਮਰ ਨੂਰੀ ਤੇ ਸਰਦੂਲ ਸਿਕੰਦਰ ਤੇ ਕਈ ਹੋਰ ਸਾਥੀ ਕਲਾਕਾਰਾਂ ਦੇ ਨਾਲ ਨਜ਼ਰ ਆ ਰਹੇ ਨੇ। ਸਰਦੂਲ ਸਿਕੰਦਰ ਤੇ ਹਰਭਜਨ ਮਾਨ ਇਕੱਠੇ ਗੀਤ ਗਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ। ਵੀਡੀਓ ਦੀ ਸ਼ੁਰੂਆਤ ਚ ਗਾਇਕ ਹਰਭਜਨ ਮਾਨ ਨੇ ਦੱਸਿਆ ਕਿ ਭਾਜੀ ਸਰਦੂਲ ਜੀ ਦੀ ਸਿਹਤ ਠੀਕ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੇ ਪੀ.ਆਰ ਫ਼ਿਲਮ ‘ਚ ਕੰਮ ਕੀਤਾ।

sardool ji singing song with harbhajan mann Image Source: facebook

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ' ਯਾਦਾਂ ਰਹਿ ਜਾਣੀਆਂ ' 'ਪਹਿਲੀ ਵਾਰ 1994 ਚ ਮੈਂ ਪੂਰੇ North America ਚ ਵਿਸਾਖੀ ਟੂਰ darmiyan ਸਰਦੂਲ ਭਾਜੀ ਜੀ ਨਾਲ ਸਟੇਜ ਸਾਂਝਾ ਕੀਤਾ ਸੀ ਤੇ ਅਖਿਰ ਵਾਰ ਮਾਰਚ 2020 ‘ਚ Ashok Bhaura ਸਾਬ ਦੇ ਬੇਟੇ ਦੇ ਵਿਆਹ ਮੌਕੇ। ਮੇਰਾ ਹਮੇਸ਼ਾ ਸੁਪਨਾ ਸੀ ਕਿ ਕੋਈ ਫ਼ਿਲਮ ਅਸੀਂ ਦੋਵੇਂ ਇਕੱਠੇ ਕਰੀਏ, ਫ਼ਿਲਮ ਵੀ ਹੋਗੀ ਪਰ ਅਫਸੋਸ ਵਾਅਦੇ ਮੁਤਾਬਿਕ ਫ਼ਿਲਮ ਪੀ.ਆਰ ਦੀ ਰਿਲੀਜ਼ ਮੌਕੇ ਸਰਦੂਲ ਭਾਜੀ ਜੀ ਨਾਲ ਨਹੀਂ ਹੋਣਗੇ, ਸਿਰਫ ਸਿਲਵਰ ਸਕਰੀਨ ਤੇ ਹੀ ਸਰੂਦਲ ਸਿਕੰਦਰ ਜੀ ਨਜ਼ਰ ਆਉਣਗੇ, ਸੱਚੀ ਜਿਉਂਦਿਆਂ ਦੇ ਹੀ ਮੇਲੇ ਨੇ’ । ਇਹ ਵੀਡੀਓ ਤੇ ਪੋਸਟ ਪੜ੍ਹਕੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਨੇ।

You may also like