ਹਰਭਜਨ ਮਾਨ ਨੇ ਆਪਣੇ ਭਰਾ ਦੇ ਨਾਲ ਬਚਪਨ ਦੀ ਯਾਦ ਸਾਂਝੀ ਕਰਦੇ ਹੋਏ ਕਿਹਾ- ‘ਮੇਰੀ ਅਤੇ ਗੁਰਸੇਵਕ ਦੀ 1983 'ਚ ਜ਼ਿੰਦਗੀ ਦੀ ਸਭ ਤੋਂ ਪਹਿਲੀ ਟੀ.ਵੀ ਰਿਕਾਰਡਿੰਗ’, ਦੇਖੋ ਵੀਡੀਓ

written by Lajwinder kaur | May 03, 2021

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਚਾਹੁਣ ਵਾਲਿਆਂ ਦੇ ਲਈ ਕੁਝ ਨਾ ਕੁਝ ਨਵਾਂ ਸਾਂਝਾ ਕਰਦੇ ਹੀ ਰਹਿੰਦੇ ਨੇ। ਉਹ ਲੋਕਾਂ ਦੇ ਨਾਲ ਪੁਰਾਣੇ ਗਾਇਕਾਂ ਦੀਆਂ ਅਣਦੇਖੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੀ ਜ਼ਿੰਦਗੀ ਦੀ ਪਹਿਲੀ ਟੀਵੀ ਰਿਕਾਰਡਿੰਗ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ।

gursewak and harbhajan image source- instagram

ਹੋਰ ਪੜ੍ਹੋ :  ਇਹ ਤਸਵੀਰ ਹੈ ਖ਼ਾਸ, ਇੱਕ ਫੋਟੋ ਫਰੇਮ ‘ਚ ਨਜ਼ਰ ਆਏ ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਨਿਰਮਲ ਸਿੱਧੂ, ਹਰਭਜਨ ਮਾਨ ਤੇ ਮਨਮੋਹਨ ਵਾਰਿਸ

inside image of harbhajan mann with brother gursewk mann image source-facebook

ਹਰਭਜਨ ਮਾਨ ਨੇ ਆਪਣੇ ਬਚਪਨ ਦੀ ਵੀਡੀਓ ਆਪਣੇ ਛੋਟੇ ਭਰਾ ਗੁਰਸੇਵਕ ਮਾਨ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਦੇ ਰਾਹੀਂ ਦੱਸਿਆ ਹੈ ਕਿ-‘ ' Bapu Tere Kurrma Ne ' ਮੇਰੀ ਅਤੇ ਗੁਰਸੇਵਕ ਦੀ 1983 'ਚ ਜ਼ਿੰਦਗੀ ਦੀ ਸਭ ਤੋਂ ਪਹਿਲੀ ਟੀ.ਵੀ ਰਿਕਾਰਡਿੰਗ’।

harbhajan mann childhood image image source-facebook

ਉਨ੍ਹਾਂ ਅੱਗੇ ਲਿਖਿਆ ਹੈ- ‘ਸਰੀ, ਬੀ. ਸੀ. ਕੈਨੇਡਾ 'ਚ ਸ਼ਾਅ ਕੇਬਲ ਤੇ ਚਾਰਲੀ ਕੰਗ ਹਫ਼ਤਾਵਰੀ ਸ਼ੋਅ ਕਰਦੇ ਸਨ, ਜਿਸ ਵਿੱਚ ਇਹ ਗੀਤ ਜੋ ਕੈਨੇਡਾ ਨਵੀਂ- ਨਵੀਂ ਗਈ ਸੱਜ ਵਿਆਹੀ ਪੰਜਾਬਣ ਮੁਟਿਆਰ ਦੀ, ਫ਼ਾਰਮ ‘ਤੇ ਕੰਮ ਕਰਦੀ ਦੀ ਮੁਸ਼ਕਲਾਂ ਭਰੀ ਜ਼ਿੰਦਗੀ ਦੀ ਕਹਾਣੀ ਪਾਉਂਦਾ ਹੈ, ਅਸੀਂ ਦੋਵੇਂ ਭਰਾਵਾਂ ਨੇ ਰਿਕਾਰਡ ਕੀਤਾ ਸੀ। ਬਾਪੂ ਤੇਰੇ ਕੁੜਮਾਂ ਨੇ, ਧੀ ਨੂੰ ਬੇਰੀ ਤੋੜਣ ਲਾਤਾ। ਓੁਸ ਵਕਤ ਕੈਨੇਡਾ 'ਚ ਸਾਡਾ ਇਹ ਗੀਤ ਬਹੁਤ ਮਕਬੂਲ ਹੋਇਆ ਅਤੇ ਸਾਡੀ ਪਹਿਚਾਣ ਬਣਿਆ ਸੀ’। ਦੋਵੇਂ ਭਰਾ ‘ਬਾਪੂ ਤੇਰੇ ਕੁੜਮਾਂ ਨੇ’ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਦੇ ਚੁੱਕੇ ਨੇ।

inside image of harbhajan mann and gursewak mann image source- instagram

You may also like