ਹਰਭਜਨ ਮਾਨ ਨੇ ਪ੍ਰਸ਼ੰਸਕਾਂ ਦੇ ਨਾਲ ਫ਼ਿਲਮ ‘ਪੀ.ਆਰ’ ਦਾ ਮੋਸ਼ਨ ਪੋਸਟਰ ਸ਼ੇਅਰ ਕਰਦੇ ਹੋਏ ਆਖੀ ਇਹ ਖ਼ਾਸ ਗੱਲ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

written by Lajwinder kaur | March 10, 2022

ਪੰਜਾਬੀ ਸਿਨੇਮਾ ਜੋ ਕਿ ਇੱਕ ਵਾਰ ਫਿਰ ਤੋਂ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦੇ ਹੋਏ ਅੱਗੇ ਲਗਾਤਾਰ ਵੱਧ ਰਿਹਾ ਹੈ। ਜੀ ਹਾਂ ਸਿਨੇਮਾ ਘਰ ‘ਚ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮ ਹਰ ਹਫਤੇ ਰਿਲੀਜ਼ ਹੋ ਰਹੀਆਂ ਹਨ। ਪੰਜਾਬੀ ਫ਼ਿਲਮਾਂ ਦਰਸ਼ਕਾਂ ਦੇ ਮਨੋਰੰਜਨ ‘ਚ ਕੋਈ ਵੀ ਕਮੀ ਨਹੀਂ ਛੱਡ ਰਹੀਆਂ ਹਨ। ਵੱਖਰੇ ਤੇ ਸਮਾਜਿਕ ਸੇਧ ਦੇਣ ਵਾਲੇ ਵਿਸ਼ਿਆਂ ਉੱਤੇ ਫ਼ਿਲਮਾਂ ਬਣਨ ਰਹੀਆਂ ਹਨ। ਗਾਇਕ ਤੇ ਐਕਟਰ ਹਰਭਜਨ ਮਾਨ Harbhajan Mann ਆਪਣੀ ਆਉਣ ਵਾਲੀ ਮੋਸਟ ਅਵੇਟਡ ਫ਼ਿਲਮ ਪੀ.ਆਰ ਦਾ ਨਵਾਂ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ। ਦੱਸ ਦਈਏ ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਲੰਬੇ ਸਮੇਂ ਤੋਂ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਇਸ ਪਿਆਰੇ ਜਿਹੇ ਵੀਡੀਓ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਨਿੱਕੀ ਬੱਚੀ ਦੇ ਨਾਲ ਖੇਡਦੇ ਆਏ ਨਜ਼ਰ, ਦੇਖੋ ਵੀਡੀਓ

Harbhajan Mann PR

ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਹੈ- ‘ਆਪਣੀ “ਪੀ ਆਰ” ਆਉਣੀ ਆ ਮਈ 13 ਨੂੰ.....ਯਾਦ ਆ ਨਾ ???....ਪੀ.ਆਰ ਦੁਨੀਆ ਭਰ ਚ 13 ਮਈ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। ਜੀ ਹਾਂ ਇੱਕ  ਵਾਰ ਫਿਰ ਤੋਂ ਮਨਮੋਹਨ ਸਿੰਘ ਤੇ ਹਰਭਜਨ ਮਾਨ ਦੀ ਜੋੜੀ ਵੱਡੇ ਪਰਦੇ ਉੱਤੇ ਕਮਾਲ ਦਿਖਾਉਣ ਲਈ ਤਿਆਰ ਹੈ। ਇਹ ਜੋੜੀ ਪੀ.ਆਰ ਫ਼ਿਲਮ ਲੈ ਕੇ ਆ ਰਹੀ ਹੈ। ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਮਨੂ ਸੰਧੂ, ਕਮਲਜੀਤ ਨੀਰੂ, ਗੁਰਸ਼ਰਨ ਮਾਨ, ਸਰਦੂਲ ਸਿਕੰਦਰ, ਅਮਰ ਨੂਰੀ ਵਰਗੇ ਕਈ ਹੋਰ ਕਈ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਜੀ ਹਾਂ ਇਹ ਫ਼ਿਲਮ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਹ ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਅਖੀਰਲੀ ਫ਼ਿਲਮ ਹੈ, ਜਿਸ ਉਹ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਸਾਰੰਗ ਫ਼ਿਲਮਜ਼ ਅਤੇ ਐੱਚ.ਐੱਮ. ਰਿਕਾਰਡਜ਼ ਦੀ ਪੇਸ਼ਕਸ਼ ਵਾਲੀ ਪੀ.ਆਰ ਫ਼ਿਲਮ 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Harbhajan Mann

ਹੋਰ ਪੜ੍ਹੋ : ਅਦਾਕਾਰਾ ਸ਼ਵੇਤਾ ਤਿਵਾਰੀ ਨੇ ਲਹਿੰਗੇ 'ਚ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਪ੍ਰਸ਼ੰਸਕ ਕਮੈਂਟ ‘ਚ ਕਹਿ ਰਹੇ ਨੇ ਇਨ੍ਹਾਂ ਅਦਾਵਾਂ ਨੇ ਮਾਰ ਹੀ ...

ਦੱਸ ਦਈਏ ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਪੰਜਾਬੀ ਸਿਨੇਮਾ ਕਾਫੀ ਗਿਰਾਵਟ ‘ਚ ਚੱਲ ਰਿਹਾ ਸੀ ਪਰ ਮਨਮੋਹਨ ਸਿੰਘ ਅਤੇ ਹਰਭਜਨ ਮਾਨ ਹੋਰਾਂ ਨੇ ਮਿਲਕੇ ਕੋਸ਼ਿਸ ਕੀਤੀ ਤੇ ਸਾਲ 2003 ‘ਚ ਜੀ ਆਇਆਂ ਨੂੰ ਵਰਗੀ ਸ਼ਾਨਦਾਰ ਫ਼ਿਲਮ ਦਰਸ਼ਕਾਂ ਦੀ ਝੋਲੀ ਪਾਈ। ਜਿਸ ਤੋਂ ਬਾਅਦ ਮਨਮੋਹਨ ਸਿੰਘ ਤੇ ਹਰਭਜਨ ਮਾਨ ਹੋਰਾਂ ਨੇ ਇਕੱਠਿਆਂ ‘ਦਿਲ ਆਪਣਾ ਪੰਜਾਬੀ’, ‘ਮਿੱਟੀ ਵਾਜਾਂ ਮਾਰਦੀ’, ‘ਅਸਾਂ ਨੂੰ ਮਾਣ ਵਤਨਾਂ ਦਾ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਸਨ।

 

You may also like