ਵਿਦੇਸ਼ ‘ਚ ਰਹਿਣ ਦੇ ਬਾਵਜੂਦ ਹਰਭਜਨ ਮਾਨ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜੇ ਰੱਖਣ ‘ਚ ਪਤਨੀ ਹਰਮਨ ਦਾ ਰਿਹਾ ਵੱਡਾ ਯੋਗਦਾਨ, ਗਾਇਕ ਨੇ ਸ਼ੇਅਰ ਕੀਤੀਆਂ ਇਹ ਖ਼ਾਸ ਤਸਵੀਰਾਂ  

written by Lajwinder kaur | November 09, 2020 11:19am

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਆਪਣੀ ਪੋਸਟਾਂ ਦੇ ਰਾਹੀਂ ਫੈਨਜ਼ ਨੂੰ ਖ਼ਾਸ ਸੁਨੇਹੇ ਦਿੰਦੇ ਹੋਏ ਨਜ਼ਰ ਆਉਂਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਹਰਮਨ ਮਾਨ ਦੀਆਂ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ ।

harbhajan maan and his wife harman   ਹੋਰ ਪੜ੍ਹੋ : ਮਾਂ ਦੇ ਨਾਲ ਪਿਆਰ ਜਤਾਉਂਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਮਾਂ-ਧੀ ਦੀਆਂ ਇਹ ਕਿਊਟ ਤਸਵੀਰਾਂ

ਉਨ੍ਹਾਂ ਨੇ ਆਪਣੀ ਪਤਨੀ ਹਰਮਨ ਦੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹਰਮਨ ਬੇਸ਼ੱਕ ਬਹੁਤ ਛੋਟੀ ਉਮਰ ਵਿੱਚ ਹੀ ਕੈਨੇਡਾ ਚਲੀ ਗਈ ਸੀ ਪਰ ਪੰਜਾਬੀ ਜ਼ਬਾਨ ਅਤੇ ਤਹਿਜ਼ੀਬ ਲਈ ਮੋਹ ਉਸ ਦੇ ਅੰਦਰ ਨੱਕੋ-ਨੱਕ ਭਰਿਆ ਹੋਇਆ ਹੈ। ਹਰਮਨ ਨੇ ਹੁਣ ਤੀਕ ਪੰਜਾਬੀ ਨੂੰ ਖ਼ੁਦ ਆਪ ਹੀ ਨਹੀਂ ਸਗੋਂ ਸਾਡੇ ਬੱਚਿਆਂ ਨੂੰ ਵੀ ਦਿਲੋਂ ਪੰਜਾਬੀ ਜ਼ਬਾਨ ਨਾਲ ਜੋੜੀ ਰੱਖਿਆ ਹੈ’।

harbhajan maan post his wife harman pic

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਹਰਮਨ ਦੀ ਅੱਜ ਵਾਲੀ ਇਹ ਪੋਸਟ ਵੀ ਮੈਨੂੰ ਬਹੁਤ ਚੰਗੀ ਲੱਗੀ ਤੇ ਮੈਂ ਆਸ ਕਰਦਾ ਹਾਂ ਕਿ ਪੰਜਾਬੀ ਦੇ ਅਨਮੋਲ ਸਾਹਿਤ ਨੂੰ ਤੁਸੀਂ ਸਾਰੇ ਵੀ ਉਤਸ਼ਾਹਿਤ ਕਰੋਗੇ’।

punjabi books

ਇਨ੍ਹਾਂ ਤਸਵੀਰਾਂ ‘ਚ ਹਰਮਨ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਪੜ੍ਹਦੀ ਹੋਈ ਦਿਖਾਈ ਦੇ ਰਹੀ ਹੈ । ਹਰਭਜਨ ਮਾਨ ਦੇ ਬੱਚੇ ਵੀ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਹੋਏ ਨੇ । ਜਿਸ ਕਰਕੇ ਉਨ੍ਹਾਂ ਦੇ ਵੱਡੇ ਬੇਟੇ ਅਵਕਾਸ਼ ਮਾਨ ਨੇ ਵੀ ਆਪਣਾ ਕਰੀਅਰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਬਣਾ ਰਹੇ ਨੇ । ਅਵਕਾਸ਼ ਪੰਜਾਬੀ ਗੀਤਾਂ ਦੇ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ ।

harman pic

 

You may also like