ਹਰਭਜਨ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ-‘ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ।।’

written by Lajwinder kaur | October 07, 2020

ਪੰਜਾਬੀ ਗਾਇਕ ਹਰਭਜਨ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ।  harbhajan maan with kisan protest

ਹੋਰ ਪੜ੍ਹੋ :ਕਿਸਾਨਾਂ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਪੰਜਾਬੀ ਗਾਇਕ ਅਮਰਿੰਦਰ ਗਿੱਲ, ਰਿਲੀਜ਼ ਹੋਇਆ ਪੰਜਾਬੀ ਗੀਤ ‘ਸੂਰਜਾਂ ਵਾਲੇ’, ਦਰਸ਼ਕ ਹੋਏ ਭਾਵੁਕ

ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕਦਿਆਂ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ।।’

instagram harbhajan mann visits golden temple

ਸੋਸ਼ਲ ਮੀਡੀਆ ਉੱਤੇ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਕਮੈਂਟ ਕਰਕੇ ਵਾਹਿਗੁਰੂ ਜੀ ਅੱਗੇ ਸਭ ਠੀਕ ਕਰਨ ਤੇ ਸਰਬੱਤ ਦੇ ਭੱਲੇ ਦੇ ਲਈ ਅਰਦਾਸ ਕਰ ਰਹੇ ਨੇ ।

harbhajan maan message

ਹਰਭਜਨ ਮਾਨ ਜੋ ਕਿ ਏਨੀਂ ਦਿਨੀਂ ਬਤੌਰ ਪੰਜਾਬੀ ਹੋਣ ਦੇ ਨਾਤੇ ਆਪਣਾ ਫ਼ਰਜ਼ ਨਿਭਾ ਰਹੇ ਨੇ । ਉਹ ਕਿਸਾਨ ਵੀਰਾਂ ਦੇ ਨਾਲ ਖੜ੍ਹੇ ਹੋਏ ਨਜ਼ਰ ਆ ਰਹੇ ਨੇ । ਹਰਭਜਨ ਮਾਨ ਖੇਤੀ ਬਿੱਲਾਂ ਦੇ ਖਿਲਾਫ਼ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ‘ਚ ਪੂਰਾ ਸਾਥ ਦੇ ਰਹੇ ਨੇ ।

kisan da putt han -harbhajan mann

You may also like