ਕਈ ਮਹੀਨਿਆਂ ਬਾਅਦ ਆਪਣੇ ਛੋਟੇ ਭਰਾ ਗੁਰਸੇਵਕ ਮਾਨ ਨੂੰ ਮਿਲਕੇ ਭਾਵੁਕ ਹੋਏ ਹਰਭਜਨ ਮਾਨ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਦਿਲ ਦਾ ਹਾਲ, ਦੇਖੋ ਵੀਡੀਓ

written by Lajwinder kaur | January 17, 2022

ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਸਭ ਕੁਝ ਤੇਜ਼ੀ ਦੇ ਨਾਲ ਅੱਗੇ ਵੱਧਦਾ ਜਾ ਰਿਹਾ ਹੈ। ਹਰ ਕੋਈ ਆਪੋ ਆਪਣੇ ਕੰਮਾਂ ਚ ਏਨਾ ਰੁੱਝਿਆ ਹੋਇਆ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਆਪਸ ਵਿੱਚ ਮਿਲਣ ਦਾ ਹੀ ਸਮਾਂ ਨਹੀਂ ਮਿਲਦਾ ਹੈ। ਇਹੋ ਦਰਦ ਬਿਆਨ ਕੀਤਾ ਪੰਜਾਬੀ ਗਾਇਕ ਹਰਭਜਨ ਮਾਨ Harbhajan Mann ਨੇ। ਜੀ ਹਾਂ ਹਰਭਜਨ ਮਾਨ ਜੋ ਕਿ ਪੰਜਾਬੀ ਇੰਸਡਟਰੀ ਦੇ ਬਾਕਮਾਲ ਗਾਇਕ ਤੇ ਐਕਟਰ ਨੇ, ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਦਿਲ ਨੂੰ ਛੂਹ ਜਾਣ ਵਾਲਾ ਵੀਡੀਓ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਵਿਰਾਟ ਕੋਹਲੀ ਨੇ ਵੀ ਛੱਡੀ ਟੈਸਟ ਕਪਤਾਨੀ, ਸੋਸ਼ਲ ਮੀਡੀਆ ‘ਤੇ ਲਿਖਿਆ ਆਪਣੇ ਦਿਲ ਦਾ ਹਾਲ, ਪ੍ਰਸ਼ੰਸਕ ਇਸ ਤਰ੍ਹਾਂ ਦੇ ਰਹੇ ਨੇ ਪ੍ਰਤੀਕਿਰਿਆ

ਇਸ ਵੀਡੀਓ ਨੂੰ ਉਨ੍ਹਾਂ ਨੇ ਬਹੁਤ ਹੀ ਭਾਵੁਕ ਕੈਪਸ਼ਨ ਦੇ ਨਾਲ ਪੋਸਟ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਜ਼ਿੰਦਗੀ ਦੇ ਰੰਗ...'ਪੇਟੋਂ ਇੱਕ ਮਾਤਾ ਦਿਉਂ, ਮੁੜਕੇ ਜਨਮ ਨੀ ਲੈਣਾ ਵੀਰਾ...ਬਚਪਨ ਦੇ ਵਿੱਚ ਆਪਾਂ ਸਾਰੇ ਆਪਣੇ ਭਰਾਵਾਂ, ਭੈਣਾਂ ਤੇ ਪਰਿਵਾਰ ਦੇ ਹੋਰ ਜੀਆਂ ਦੇ ਬਾਝੋਂ ਇੱਕ ਪਲ ਨਹੀਂ ਗੁਜ਼ਾਰਦੇ, ਤੇ ਵੱਡੇ ਹੁੰਦਿਆਂ ਈ ਜ਼ਿੰਦਗੀ ਦੀਆਂ ਜ਼ੁੰਮੇਵਾਰੀਆਂ, ਮਜਬੂਰੀਆਂ ਕਾਰਨ ਕਈ ਵਾਰੀ ਬਿਨ ਮਿਲਿਆਂ ਮਹੀਨੇ, ਸਾਲ ਵੀ ਗੁਜ਼ਰ ਜਾਂਦੇ ਨੇ’। ਇਹ ਵੀਡੀਓ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ। ਜਿਸ ਕਰਕੇ ਵੱਡੀ ਗਿਣਤੀ ਵਿਊਜ ਅਤੇ ਕਮੈਂਟ ਇਸ ਪੋਸਟ ਉੱਤੇ ਆਏ ਨੇ।

Gursewak-Mann-Harbhajan-Mann pp-min

ਇਸ ਵੀਡੀਓ 'ਚ ਉਹ ਆਪਣੇ ਛੋਟੇ ਭਰਾ ਗੁਰਸੇਵਕ ਮਾਨ Gursewak Mann ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਚ ਉਨ੍ਹਾਂ ਨੇ ਦੱਸਿਆ ਕਿ ਇੱਕੋ ਸ਼ਹਿਰ 'ਚ ਰਹਿੰਦੇ ਹੋਏ ਵੀ ਉਹ ਆਪਣੇ ਭਰਾ ਨੂੰ ਕਈ ਮਹੀਨਿਆਂ ਬਾਅਦ ਮਿਲ ਰਹੇ ਹਨ। ਦੱਸ ਦਈਏ ਕਿਉਂਕਿ ਗੁਰਸੇਵਕ ਵੀ ਆਪਣੀ ਪਾਇਲਟ ਦੀ ਡਿਊਟੀ ਉੱਤੇ ਜਾਣ ਲਈ ਤਿਆਰ ਸਨ, ਤੇ ਹਰਭਜਨ ਮਾਨ ਜੋ ਕਿ ਅਮਰੀਕਾ ਤੋਂ ਵਾਪਿਸ ਕੈਨੇਡਾ ਆਏ ਸਨ। ਜਿਸ ਕਰਕੇ ਦੋਵੇਂ ਭਰਾ ਸੜਕ ਦੇ ਕੰਢੇ ਹੀ ਜੱਫੀ ਪਾ ਕੇ ਮਿਲਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਏਕਮ ਗਰੇਵਾਲ ਨੇ ਪਿਤਾ ਗਿੱਪੀ ਗਰੇਵਾਲ ਦੇ ਨਾਲ ਸਾਂਝਾ ਕੀਤਾ ਦਿਲ ਨੂੰ ਛੂਹ ਜਾਣ ਵਾਲਾ ਇਹ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਬਾਪ-ਪੁੱਤ ਦਾ ਇਹ ਖ਼ਾਸ ਅੰਦਾਜ਼

 

inside image of harbhajan mann and gursewak mann

ਹਰਭਜਨ ਮਾਨ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜ਼ਿੰਦਗੀ ਦੇ ਰੁਝੇਵਿਆਂ ਕਰਕੇ ਉਹ ਕਈ ਮਹੀਨਿਆਂ ਬਾਅਦ ਆਪਸ ਚ ਮਿਲ ਰਹੇ ਨੇ। ਪਰ ਉਹ ਵੀ ਪੰਜ ਮਿੰਟ ਲਈ, ਜਿਸ ਤੇ ਗੁਰਸੇਵਕ ਮਾਨ ਕਹਿੰਦੇ ਨੇ ਸ਼ੁਕਰ ਆ ਮਿਲ ਤਾਂ ਲਏ ਭਾਵੇਂ ਪੰਜ ਮਿੰਟ ਲਈ। ਦੱਸ ਦਈਏ ਗਾਇਕ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਗਾਇਕ ਹੋਣ ਦੇ ਨਾਲ ਕਮਰਸ਼ੀਅਲ ਪਾਇਲਟ ਵੀ ਹਨ । ਗੁਰਸੇਵਕ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਵੀ ਦੇ ਚੁੱਕੇ ਨੇ । ਦੋਵੇਂ ਭਰਾਵਾਂ ਦੀ ਗਾਇਕ ਨੂੰ ਦੇਸ਼ ਵਿਦੇਸ਼ ‘ਚ ਵੱਸਦੇ ਪੰਜਾਬੀਆਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।

You may also like