ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀ ਕੀਤੀ ਖ਼ਾਸ ਤਸਵੀਰ, ਜੇਠ ਜਸਬੀਰ ਮਾਨ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ

written by Lajwinder kaur | June 09, 2021

ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਜੇਠ ਜਸਬੀਰ ਮਾਨ ਦੀ ਬਰਸੀ ‘ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ।

harman mann shared her hubby harbhajan mann Image Source: instagram
ਹੋਰ ਪੜ੍ਹੋ : ਗੋਲਡੀ ਦਾ ਨਵਾਂ ਗੀਤ ‘ਕਿਸ ਦੇ ਕੋਲ ਗੱਲ ਨਾ ਕਰੀ’ ਹੋਇਆ ਰਿਲੀਜ਼, ਪਰਮੀਸ਼ ਵਰਮਾ ਤੇ ਨਿਕੀਤ ਢਿੱਲੋਂ ਦੀ ਲਵ ਕਮਿਸਟਰੀ ਜਿੱਤ ਰਹੀ ਹੈ ਹਰ ਇੱਕ ਦਾ ਦਿਲ, ਦੇਖੋ ਵੀਡੀਓ
harman maan shared image Image Source: instagram
ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਇਮੋਸ਼ਨਲ ਪੋਸਟ ਪਾ ਕੇ ਲਿਖਿਆ ਹੈ- ‘ਅੱਜ ਮੇਰੇ ਪਿਆਰੇ ਭੋਲਾ ਵੀਰ ਜੀ (ਜੇਠ ਜਸਬੀਰ ਮਾਨ) ਦੀ 8 ਵੀਂ ਬਰਸੀ ਹੈ...ਉਹ ਬਹੁਤ ਦਿਆਲੂ ਇਨਸਾਨ ਸੀ..ਸਾਡੇ ਪਰਿਵਾਰ ਦੀ ਰੌਸ਼ਨੀ ਸੀ...ਉਹ ਮੇਰੇ ਲਈ ਮੇਰੇ ਵੱਡੇ ਭਰਾ ਤੋਂ ਵੀ ਵੱਧ ਸੀ....ਮੇਰੇ ਸਭ ਤੋਂ ਚੰਗੇ ਦੋਸਤ ਸਨ ਜਿਨ੍ਹਾਂ ਨੇ ਮੈਨੂੰ ਆਪਣੀ ਛੋਟੀ ਭੈਣ ਵਾਂਗ ਰੱਖਦੇ ਸੀ...’
singer harman maan shared her brother in law Image Source: instagram
ਉਨ੍ਹਾਂ ਨੇ ਅੱਗੇ ਲਿਖਿਆ ਹੈ-‘ਅਜਿਹਾ ਕੋਈ ਦਿਨ ਨਹੀਂ ਜਿਸ ਦਿਨ ਅਸੀਂ ਤੁਹਾਨੂੰ ਯਾਦ ਨਾ ਕੀਤਾ ਹੋਵੇ...ਤੁਸੀਂ ਸਾਨੂੰ ਬਹੁਤ ਸਾਰੀਆਂ ਅਣਭੁੱਲੀਆਂ ਯਾਦਾਂ ਦੇ ਗਏ ਹੋ’। ਉਨ੍ਹਾਂ ਨੇ ਨਾਲ ਹੀ ਇੱਕ ਕਿਸੇ ਦੀ ਇੱਕ ਕਵਿਤਾ ਵੀ ਪੋਸਟ ਕੀਤੀ ਹੈ। ਹਰਮਨ ਮਾਨ ਨੇ ਆਪਣੇ ਮਰਹੂਮ ਜੇਠ ਦੇ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਸ ਪੋਸਟ ਉੱਤੇ  ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।  

0 Comments
0

You may also like