ਅੱਜ ਹੈ ਹਰਭਜਨ ਮਾਨ ਦੇ ਵੱਡੇ ਪੁੱਤਰ ਅਵਕਾਸ਼ ਮਾਨ ਦਾ ਬਰਥਡੇਅ, ਤਸਵੀਰ ਸ਼ੇਅਰ ਕਰਕੇ ਕਿਹਾ-‘ਪ੍ਰਮਾਤਮਾ ਅਵਕਾਸ਼ ਦੀ ਹਰ ਕੋਸ਼ਿਸ਼ ਨੂੰ ਭਾਗ ਲਾਵੇ’

written by Lajwinder kaur | September 03, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਉਹ ਆਪਣੇ ਪਰਿਵਾਰ ਦੇ ਨਾਲ ਕੈਨੇਡਾ 'ਚ ਸਮਾਂ ਬਿਤਾ ਰਹੇ ਨੇ। ਅੱਜ ਉਨ੍ਹਾਂ ਦੇ ਵੱਡੇ ਪੁੱਤਰ ਅਵਕਾਸ਼ ਮਾਨ ਦਾ ਬਰਥਡੇਅ (Happy Birthday Avkash Mann)ਹੈ।

ਹੋਰ ਪੜ੍ਹੋ : ਨੀਰੂ ਬਾਜਵਾ ਦੇ ਘਰ ਜਸ਼ਨ ਦਾ ਮਾਹੌਲ, ਆਪਣੀ ਵੱਡੀ ਧੀ ਦੇ ਨਾਲ ਨੱਚਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

Happy Birthday Avkash Mann: Harbhajan Mann Shares Avkash Picture image source- instagram

ਆਪਣੇ ਪੁੱਤਰ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਹੈ- ‘ਸਾਡੀ ਅੱਖੀਆਂ ਦੇ ਤਾਰੇ, ਸੋਹਣੇ ਪੁੱਤ ਅਵਕਾਸ਼ ਜਨਮ ਦਿਨ ਮੁਬਾਰਕ 🎂 🍰...

ਵਾਹਿਗੁਰੂ ਦਾ ਸ਼ੁਕਰਾਨਾ ਜਿਸਨੇ “ਅਵਕਾਸ਼” ਵਰਗਾ ਆਗਿਆਕਾਰ, ਸਲੀਕੇ ਭਰਿਆ ਅਤੇ ਬੇਹੱਦ ਪਿਆਰਾ ਬੇਟਾ ਸਾਡੀ ਝੋਲੀ ਵਿੱਚ ਪਾਇਆ’

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਹਮੇਸ਼ਾ ਅਰਦਾਸ ਹੈ ਕਿ ਅਵਕਾਸ਼ ਆਪਣੀ ਅਣਥੱਕ ਮਿਹਨਤ, ਤੁਹਾਡੇ ਪਿਆਰ ਅਤੇ ਦੁਆਵਾਂ ਸਦਕਾ ਦਿਨ-ਬ-ਦਿਨ ਆਪਣੇ ਹਰ ਸੁਫਨੇ ਨੂੰ ਪੂਰਾ ਕਰੇ ਅਤੇ ਪ੍ਰਮਾਤਮਾ ਅਵਕਾਸ਼ ਦੀ ਹਰ ਕੋਸ਼ਿਸ਼ ਨੂੰ ਭਾਗ ਲਾਵੇ 🙏🏻🙏🏻- ਹਰਮਨ, ਹਰਭਜਨ ਮਾਨ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਅਵਕਾਸ਼ ਮਾਨ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

ਹੋਰ ਪੜ੍ਹੋ : ਸਤਿੰਦਰ ਸਰਤਾਜ ਦੇ ਜਨਮ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਦਿਲੋਂ ਕੀਤਾ ਧੰਨਵਾਦ

harbhajan mann wished happy birthday to his elder son avkash mann-min image source- instagram

ਜੇ ਗੱਲ ਕਰੀਏ ਅਵਕਾਸ਼ ਮਾਨ (Avkash Mann) ਦੇ ਵਰਕ ਫਰੰਟ ਦੀ ਤਾਂ ਉਹ ਹੌਲੀ-ਹੌਲੀ ਪੰਜਾਬੀ ਮਿਊਜ਼ਿਕ ਜਗਤ ‘ਚ ਆਪਣਾ ਮੁਕਾਮ ਬਣਾ ਰਹੇ ਨੇ। ਉਹ ਆਪਣੇ ਪਿਤਾ ਹਰਭਜਨ ਮਾਨ ਵਾਂਗ ਚੰਗੇ ਗੀਤਾਂ ਦੇ ਨਾਲ ਹੀ ਦਰਸ਼ਕਾਂ ਦੇ ਰੁਬਰੂ ਹੋ ਰਹੇ ਨੇ। ਜੇ ਗੱਲ ਕਰੀਏ ਉਨ੍ਹਾਂ ਦੇ ਹੁਣ ਤੱਕ ਦੇ ਕੰਮ ਦੀ ਤਾਂ ਉਹ ‘ਐਨਾ ਸੋਹਣਾ-ਦੀ ਕਲੀ’ , ‘ਤੇਰੇ ਵਾਸਤੇ’ , ‘ਜੱਟ ਦੀ ਸਟਾਰ’, ‘With You- Tere Naal’  ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

0 Comments
0

You may also like