ਹਰਭਜਨ ਮਾਨ ਦੀ ਮਾਤਾ ਜੀ ਦਾ ਬਹੁਤ ਹੀ ਛੋਟੀ ਉਮਰ ‘ਚ ਹੋ ਗਿਆ ਸੀ ਦਿਹਾਂਤ, ਹਰਭਜਨ ਮਾਨ ਨੇ ਕੀਤਾ ਖੁਲਾਸਾ

written by Shaminder | May 10, 2021

ਹਰਭਜਨ ਮਾਨ ਅਕਸਰ ਆਪਣੀ ਜ਼ਿੰਦਗੀ ਬਾਰੇ ਆਪਣੇ ਸਰੋਤਿਆਂ ਦੇ ਨਾਲ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ । ਬੀਤੇ ਦਿਨ ਮਦਰਸ ਡੇ ‘ਤੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਗੱਲਬਾਤ ਕਰਨ ਲਈ ਲਾਈਵ ਹੋਏ । ਇਸ ਦੌਰਾਨ ਉਨ੍ਹਾਂ ਨੇ ਆਪਣੇ ਫੈਨਸ ਨੂੰ ਮਦਰਸ ਡੇ ਦੀ ਵਧਾਈ ਦਿੱਤੀ । ਇਸ ਲਾਈਵ ਦੌਰਾਨ ਹਰਭਜਨ ਮਾਨ ਨੇ ਦੱਸਿਆ ਕਿ ‘ਮੈਂ ਅਤੇ ਗੁਰਸੇਵਕ ਬਹੁਤ ਹੀ ਛੋਟੇ ਹੁੰਦੇ ਸੀ, ਉਦੋਂ ਹੀ ਉਨ੍ਹਾਂ ਦੀ ਮਾਂ ਦਿਹਾਂਤ ਹੋ ਗਿਆ ਸੀ ।

harbhajan Maan Image From Harbhajan Mann Instagram
ਹੋਰ ਪੜ੍ਹੋ  : ਗੁਰਲੇਜ ਅਖਤਰ ਨੇ ਮਦਰਸ ਡੇ ‘ਤੇ ਕੀਤਾ ਸੈਲੀਬ੍ਰੇਟ, ਵੀਡੀਓ ਕੀਤਾ ਸਾਂਝਾ
Harbhajan Mann   ਮੈਂ ਅਰਦਾਸ ਕਰਦਾ ਹਾਂ ਉਸ ਪ੍ਰਮਾਤਮਾ, ਵਾਹਿਗੁਰੂ ਅਤੇ ਪਰਵਰਦਿਗਾਰ ਅੱਗੇ ਕਿ ਹਰ ਕਿਸੇ ਦੀ ਮਾਂ ਖੁਸ਼ ਰਹੇ ਅਤੇ ਤੰਦਰੁਸਤ ਰਹੇ ਅਤੇ ਸਭਨਾਂ ਦੇ ਵਿਹੜੇ ਦੀਆਂ ਰੌਣਕਾਂ ਬਣੀਆਂ ਰਹਿਣ’।
harman mann Image From Harbhajan Mann Instagram
ਇਸ ਤੋਂ ਇਲਾਵਾ ਗਾਇਕ ਨੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ । ਹਰਭਜਨ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਤੇ ਹਰ ਕੋਈ ਪ੍ਰਤੀਕਰਮ ਦੇ ਰਿਹਾ ਹੈ ।
ਹਰਭਜਨ ਮਾਨ ਨੇ ਇੱਕ ਗੀਤ ‘ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ’ ਵੀ ਗਾ ਕੇ ਸੁਣਾਇਆ । ਹਰਭਜਨ ਮਾਨ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।  

0 Comments
0

You may also like