
ਹਰਭਜਨ ਮਾਨ (Harbhajan Mann) ਇਨ੍ਹੀਂ ਦਿਨੀਂ ਆਪਣੀ ਐਲਬਮ ਦੇ ਗੀਤ ਰਿਲੀਜ਼ ਕਰ ਰਹੇ ਹਨ ਅਤੇ ਇੱਕ ਵਾਰ ਮੁੜ ਤੋਂ ਹਰਭਜਨ ਮਾਨ ਆਪਣੇ ਨਵੇਂ ਗੀਤ ‘ਜਦੋਂ ਦੀ ਨਜ਼ਰ’ (Jadon Di Nazar) ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਏ ਹਨ । ਇਸ ਗੀਤ ਦੇ ਖੂਬਸੂਰਤ ਬੋਲ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਨੇ ਲਿਖੇ ਹਨ, ਜਦੋਂਕਿ ਗੀਤ ਨੂੰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਲਾਡੀ ਗਿੱਲ ਨੇ ਅਤੇ ਹਰਭਜਨ ਮਾਨ ਨੇ ਆਪਣੀ ਦਿਲ ਟੁੰਬਵੀਂ ਆਵਾਜ਼ ਦੇ ਨਾਲ ਇਸ ਗੀਤ ਨੂੰ ਚਾਰ ਚੰਨ ਲਾਏ ਹਨ ।

ਹੋਰ ਪੜ੍ਹੋ : ਦੀਪਿਕਾ ਕੱਕੜ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਬਦਲਿਆ ਆਪਣਾ ਨਾਮ, ਦੀਪਿਕਾ ਤੋਂ ਬਣ ਗਈ ਫੈਜ਼ਾ ਇਬ੍ਰਾਹੀਮ !
ਇਸ ਗੀਤ ‘ਚ ਇੱਕ ਮੁੰਡੇ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਨੂੰ ਵੇਖ ਕੇ ਮੁੰਡਾ ਆਪਣੇ ਦਿਲ ਦੇ ਜ਼ਜਬਾਤਾਂ ‘ਤੇ ਕਾਬੂ ਨਹੀਂ ਰੱਖ ਪਾਇਆ ਅਤੇ ਜਦੋਂ ਦਾ ਉਸ ਨੇ ਕੁੜੀ ਨੂੰ ਵੇਖਿਆ ਹੈ, ਉਦੋਂ ਦੀ ਉਸ ਤੋਂ ਪਲਕ ਵੀ ਨਹੀਂ ਝਪਕੀ ਗਈ ਅਤੇ ਉਸ ਕੁੜੀ ਨੂੰ ਵੇਖਦਾ ਹੀ ਰਹਿ ਗਿਆ ।

ਹੋਰ ਪੜ੍ਹੋ : ਵਿਦੇਸ਼ ਤੋਂ ਭਾਰਤ ਪਰਤੇ ਗਾਇਕ ਦਿਲਜੀਤ ਦੋਸਾਂਝ, ਮੰਦਰ ਦੇ ਵੀ ਕੀਤੇ ਦਰਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਗੀਤ ‘ਚ ਅੱਲੜਪੁਣੇ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਆਪਣੀ ਐਲਬਮ ਚੋਂ ਕਈ ਗੀਤ ਰਿਲੀਜ਼ ਕਰ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਇਸ ਨਵੇਂ ਗੀਤ ਨੂੰ ਵੀ ਸਰੋਤਿਆਂ ਦਾ ਭਰਪੂਰ ਪਿਆਰ ਮਿਲਿਆ ਹੈ ।

ਹਰਭਜਨ ਮਾਨ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਹਰਭਜਨ ਮਾਨ ਦੀ ਗਾਇਕੀ ਨੂੰ ਹਰ ਉਮਰ ਦਾ ਸਰੋਤਾ ਪਸੰਦ ਕਰਦਾ ਹੈ ।
View this post on Instagram