Trending:
ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਆਪਣੇ ਸਹੁਰੇ ਪਿੰਡ ਖੇਮੂਆਣੇ ਦੀ ਯਾਦ ‘ਚ ਸਾਂਝੀ ਕੀਤੀ ਖ਼ਾਸ ਤਸਵੀਰ
ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਨੇ । ਵਿਦੇਸ਼ ‘ਚ ਰਹਿੰਦੇ ਹੋਏ ਵੀ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਦੇ ਨਾਲ ਜੋੜਿਆ ਹੈ। ਇਸ ਕੰਮ ‘ਚ ਅਹਿਮ ਯੋਗਦਾਨ ਉਹ ਆਪਣੀ ਪਤਨੀ ਹਰਮਨ ਦਾ ਮੰਨਦੇ ਨੇ।
Image Source: instagram
ਹੋਰ ਪੜ੍ਹੋ : ਦਿਲਜੀਤ ਦੋਸਾਂਝ ਆਪਣੇ ਅੰਦਾਜ਼ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਤਾਮਿਲ ਗੀਤ 'Enjoy Enjaami' ‘ਤੇ ਭੰਗੜੇ ਪਾਉਂਦੇ ਆਏ ਨਜ਼ਰ
Image Source: instagram
ਜੀ ਹਾਂ ਹਰਮਨ ਮਾਨ ਨੂੰ ਪੰਜਾਬ ਤੇ ਪੰਜਾਬੀਅਤ ਦੇ ਨਾਲ ਖ਼ਾਸ ਲਗਾਅ ਹੈ। ਉਹ ਅਕਸਰ ਹੀ ਪੰਜਾਬੀ ਭਾਸ਼ਾ ਦੇ ਨਾਵਲਾਂ ਤੇ ਪੰਜਾਬ ਬਾਰੇ ਪੋਸਟ ਪਾ ਕੇ ਗੱਲਾਂ ਕਰਦੇ ਨੇ। ਉਨ੍ਹਾਂ ਨੇ ਆਪਣੇ ਸਹੁਰੇ ਪਿੰਡ ਖੇਮੂਆਣੇ ਤੋਂ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ।
Image Source: instagram
ਇਸ ਤਸਵੀਰ ‘ਚ ਉਹ ਹਰਭਜਨ ਮਾਨ ਦੇ ਨਾਲ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਪੁਰਾਣੀ ਯਾਦ ਨੂੰ ਤਾਜ਼ਾ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ਯਾਦਾਂ ਦਿਲ ਨੂੰ ਉਦਾਸ ਕਰ ਰਹੀਆਂ ਨੇ... ਮੈਨੂੰ ਇੰਡੀਆ ਦੀ ਯਾਦ ਆ ਰਹੀ ਹੈ..ਖੇਮੂਆਣੇ ਵਾਲੇ ਘਰ ਦੀ ਬਹੁਤ ਯਾਦ ਆ ਰਹੀ ਹੈ..ਇਹ ਸਾਡੀ ਪਸੰਦੀਦਾ ਜਗ੍ਹਾ ਹੈ ਜਿੱਥੇ ਇਸ ਤਸਵੀਰ ਨੂੰ ਖਿੱਚਿਆ ਗਿਆ ਹੈ..ਸਾਡਾ ਪਰਿਵਾਰ ਤੇ ਪਿੰਡ ਦੇ ਲੋਕ..ਇਹ ਸਾਡੇ ਹਰ ਸਾਲ ਪੰਜਾਬ ਦੇ ਦੌਰੇ ਦਾ ਖ਼ੂਬਸੂਰਤ ਹਿੱਸਾ ਹੈ..ਕੋਵਿਡ ਜਾਵੇ ਤੇ ਅਸੀਂ ਫਿਰ ਤੋਂ ਇੱਥੇ ਆਈਏ.. ਮੇਰੇ ਪਿੰਡ ਵਿੱਚ ਵਸਦਾ ਰੱਬ...’ । ਪ੍ਰਸ਼ੰਸਕਾਂ ਨੂੰ ਇਹ ਪੋਸਟ ਕਾਫੀ ਪਸੰਦ ਆ ਰਹੀ ਹੈ ।
Image Source: instagram
ਦੱਸ ਦਈਏ ਹਰਭਜਨ ਮਾਨ ਤੇ ਹਰਮਨ ਮਾਨ ਤਿੰਨ ਬੱਚਿਆਂ ਦੇ ਮਾਪੇ ਨੇ। ਉਨ੍ਹਾਂ ਦਾ ਵੱਡੇ ਬੇਟਾ ਅਵਕਾਸ਼ ਮਾਨ ਵੀ ਪੰਜਾਬੀ ਸੰਗੀਤ ਜਗਤ ‘ਚ ਆਪਣਾ ਕਰੀਅਰ ਬਣਾ ਰਿਹਾ ਹੈ। ਹਾਲ ਹੀ ‘ਚ ਅਵਕਾਸ਼ ਦਾ ਨਵਾਂ ਗੀਤ With You Tere Naal ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
View this post on Instagram