ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਪਤੀ-ਪਤਨੀ ਦਾ ਇਹ ਅੰਦਾਜ਼ ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ

Reported by: PTC Punjabi Desk | Edited by: Lajwinder kaur  |  November 25th 2022 02:14 PM |  Updated: November 25th 2022 02:14 PM

ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਪਤੀ-ਪਤਨੀ ਦਾ ਇਹ ਅੰਦਾਜ਼ ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ

Harbhajan Mann's wife Harman Mann cute video: ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਖ਼ਾਸ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪਤੀ ਹਰਭਜਨ ਮਾਨ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਦਰਸ਼ਕਾਂ ਨੂੰ ਪਤੀ-ਪਤਨੀ ਦਾ ਰੋਮਾਂਟਿਕ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ: ਇਸ ਪੰਜਾਬੀ ਅਦਾਕਾਰਾ ਦਾ ਕੀ ਹੋ ਗਿਆ ਹਾਲ ? ਚੰਡੀਗੜ੍ਹ ਦੇ ਸੈਕਟਰ 17 ‘ਚ ਲੋਕਾਂ ਨੂੰ ਫੁੱਲ ਦਿੰਦੀ ਆਈ ਨਜ਼ਰ  

harbhajan maan wife harman mann Image Source :Instagram

ਹਰਮਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ ਘਰ ‘ਚ ਵੱਡੇ ਸਾਇਜ਼ ਦਾ ਕ੍ਰਿਸਮਸ ਟ੍ਰੀ ਸੱਜਿਆ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਕੁਝ ਕਾਰ ਵਿੱਚ ਖਿੱਚੀਆਂ ਤਸਵੀਰਾਂ ਵੀ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਹਰਭਜਨ ਮਾਨ ਦੇ ਹਾਲ ਵਿੱਚ ਰਿਲੀਜ਼ ਹੋਏ ਗੀਤ ਅੱਖੀਆਂ-2 ਦੇ ਨਾਲ ਅਪਲੋਡ ਕੀਤਾ ਹੈ। ਫੈਨਜ਼ ਵੀ ਇਸ ਪੋਸਟ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ।

harbhajan-maans with -wife-harman-mann-min Image Source :Instagram

ਹਰਮਨ ਮਾਨ ਅਤੇ ਹਰਭਜਨ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਕਿਊਟ ਕਪਲ ਹੈ, ਦਰਸ਼ਕ ਇਸ ਜੋੜੀ ਨੂੰ ਖੂਬ ਪਸੰਦ ਕਰਦੇ ਹਨ। ਭਾਵੇਂ ਹਰਮਨ ਮਾਨ ਫ਼ਿਲਮ ਜਾਂ ਮਿਊਜ਼ਿਕ ਇੰਡਸਟਰੀ ਤੋਂ ਨਹੀਂ ਹੈ ਪਰ ਉਨ੍ਹਾਂ ਨੇ ਲੋਕਾਂ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਹ ਆਪਣੇ ਇੰਸਟਾਗ੍ਰਾਮ 'ਤੇ ਕਾਪੀ ਐਕਟਿਵ ਰਹਿੰਦੀ ਹੈ ਅਤੇ ਲੋਕ ਨੂੰ ਵੀ ਉਨ੍ਹਾਂ ਦੀਆਂ ਪੋਸਟਾਂ ਖੂਬ ਪਸੰਦ ਆਉਂਦੀਆਂ ਹਨ। ਫੈਨਜ਼ ਨੂੰ ਉਨ੍ਹਾਂ ਦਾ ਫੈਸ਼ਨ ਅਤੇ ਸਟਾਈਲ ਖੂਬ ਪਸੰਦ ਆਉਂਦਾ ਹੈ। ਹਰਮਨ ਮਾਨ ਨੂੰ ਪੰਜਾਬੀ ਸਾਹਿਤ ਨਾਲ ਵੀ ਕਾਫੀ ਲਗਾਅ ਹੈ।

Image Source :Instagram

 


Popular Posts