ਇਸ ਪੰਜਾਬੀ ਅਦਾਕਾਰਾ ਦਾ ਕੀ ਹੋ ਗਿਆ ਹਾਲ ? ਚੰਡੀਗੜ੍ਹ ਦੇ ਸੈਕਟਰ 17 ‘ਚ ਲੋਕਾਂ ਨੂੰ ਫੁੱਲ ਦਿੰਦੀ ਆਈ ਨਜ਼ਰ  

written by Lajwinder kaur | November 21, 2022 02:56pm

Sara Gurpal news: ਪੰਜਾਬੀ ਫ਼ਿਲਮੀ ਜਗਤ ਦੀ ਮਸ਼ਹੂਰ ਅਦਾਕਾਰਾ ਸਾਰਾ ਗੁਰਪਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਪਰ ਉਨ੍ਹਾਂ ਦੀਆਂ ਨਵੀਆਂ ਤਸਵੀਰਾਂ ਨੇ ਹਰ ਇੱਕ ਹੈਰਾਨ ਕਰ ਦਿੱਤਾ ਹੈ। ਤਸਵੀਰਾਂ ਦੇਖ ਕੇ ਪ੍ਰਸ਼ੰਸਕ ਪ੍ਰੇਸ਼ਾਨ ਹੋ ਗਏ ਨੇ ਕਿ ਅਦਾਕਾਰਾ ਸਾਰਾ ਗੁਰਪਾਲ ਨਾਲ ਹੋ ਕੀ ਗਿਆ ਹੈ। ਇਨ੍ਹਾਂ ਤਸਵੀਰਾਂ ਵਿੱਚ ਖ਼ੂਬਸੂਰਤ ਸਾਰਾ ਨੂੰ ਪਹਿਚਾਣ ਪਾਉਣ ਵੀ ਮੁਸ਼ਕਿਲ ਹੋ ਰਿਹਾ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ:  ਹੋਟਲ ਦੇ ਰੂਮ ਵਿੱਚ ਮਾਂ ਦੇ ਨਾਲ ਪੰਜਾਬੀ ਗੀਤ ਉੱਤੇ ਜੰਮ ਕੇ ਨੱਚਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਵੀਡੀਓ ਹੋਇਆ ਵਾਇਰਲ

actress sara gurpal Image Source: Instagram

ਇਨ੍ਹਾਂ ਤਸਵੀਰਾਂ 'ਚ ਉਸ ਨੂੰ ਪਛਾਣਨਾ ਬਹੁਤ ਮੁਸ਼ਕਲ ਹੈ ਅਤੇ ਉਹ ਇੱਕ ਮਾਰਕੀਟ ਵਿੱਚ ਗੁਲਾਬ ਦੇ ਫੁੱਲ ਵੇਚਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸਾਰਾ ਗੁਰਪਾਲ ਦਾ ਰੂਪ ਬਿਲਕੁਲ ਬਦਲਿਆ ਹੋਇਆ ਹੈ। ਉਹ ਬਿਲਕੁਲ ਦੇਸੀ ਲੁੱਕ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸਾਦੇ ਜਿਹੀ ਸਾੜ੍ਹੀ ਪਾਈ ਹੋਈ ਹੈ, ਪੈਰਾਂ ਵਿੱਚ ਚੱਪਲ ਤੇ ਮੋਢੇ ਉੱਤੇ ਕੱਪੜੇ ਵਾਲੀ ਪੋਟਲੀ ਟੰਗੀ ਹੋਈ ਹੈ ਤੇ ਹੱਥਾਂ ਵਿੱਚ ਕੁਝ ਗੁਲਾਬ ਵਾਲੇ ਫੁੱਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਵਾਲਾਂ ਵਿੱਚ ਰੀਬਨ ਪਾ ਕੇ ਦੋ ਗੁੱਤਾਂ ਕੀਤੀਆਂ ਹੋਈਆਂ ਹਨ। ਉਹ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ, ਸਾਰਾ ਗੁਰਪਾਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਵੀ ਵਧ ਗਈ ਹੈ।

sara gurpal birthday Image Source: Instagram

ਦੱਸ ਦਈਏ ਇਹ ਵੀਡੀਓ ਚੰਡੀਗੜ੍ਹ ਦੇ ਸੈਕਟਰ 17 ਦੀ ਮਾਰਕੀਟ ਦਾ ਹੈ। ਦੱਸ ਦਈਏ ਇਹ ਲੁੱਕ ਦੇਖ ਕੇ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਲੁੱਕ ਉਨ੍ਹਾਂ ਨੇ ਆਪਣੇ ਜਨਮਦਿਨ ਵਾਲੇ ਦਿਨ ਕੀਤੀ ਸੀ। ਇਸ ਤਰ੍ਹਾਂ ਉਹ ਆਮ ਲੋਕਾਂ ਨੂੰ ਖੁਸ਼ੀ ਦੇਣਾ ਚਾਹੁੰਦੀ ਸੀ। ਉਨ੍ਹਾਂ ਨੇ ਆਪਣੇ ਇਸ ਲੁੱਕ ਵਿੱਚ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।

Sara Gurpal looks summery in her denim outfit [See Pictures] Image Source: Instagram
ਜਿਸ ਵਿੱਚ ਉਨ੍ਹਾਂ ਨੇ ਲਿਖਿਆ  ਹੈ- ‘#Sarakehndi Ever since i saw this concept covered by @ansha_mohan it resonated with me so much... ਮੇਰੇ ਅੰਦਰਲਾ ਕਲਾਕਾਰ ਇਹ ਅਨੁਭਵ ਕਰਨਾ ਚਾਹੁੰਦਾ ਸੀ ਅਤੇ ਮੇਰੇ ਜਨਮ ਦਿਨ ਤੋਂ ਇਲਾਵਾ ਹੋਰ ਕਿਹੜਾ ਦਿਨ ਮੇਰੇ ਸ਼ਹਿਰ ਦੇ ਲੋਕਾਂ ਨਾਲ ਮਨਾਉਣਾ ਵਧੀਆ ਹੋਣਾ ਸੀ। ਇਸ ਅਨੁਭਵ ਨੇ ਸੰਸਾਰ ਦੀਆਂ ਵੱਖ-ਵੱਖ ਹਕੀਕਤਾਂ ਅਤੇ ਛੋਟੇ-ਛੋਟੇ ਪਲਾਂ ਦੀਆਂ ਛੁਪੀਆਂ ਖੁਸ਼ੀਆਂ ਲਈ ਮੇਰਾ ਦਿਲ ਖੋਲ੍ਹ ਦਿੱਤਾ ਹੈ। ਤੁਹਾਡੇ ਦਿਲ ਨੂੰ ਖੋਲ੍ਹਣਾ ਬਹੁਤ ਲੰਬਾ ਰਸਤਾ ਹੈ ਅਤੇ ਮੈਂ ਸੜਕ 'ਤੇ ਹਰ ਅਜਨਬੀ ਦਾ ਬਹੁਤ ਧੰਨਵਾਦੀ ਹਾਂ ਜਿਸਨੇ ਮੈਨੂੰ ਦਿਆਲਤਾ ਅਤੇ ਪਿਆਰ ਦਿਖਾਇਆ। ਤੁਸੀਂ ਲੋਕ ਸੰਸਾਰ ਨੂੰ ਇੱਕ ਬਿਹਤਰ ਸਥਾਨ ਬਣਾਉ’। ਦੱਸ ਦਈਏ 19 ਨਵੰਬਰ ਨੂੰ ਅਦਾਕਾਰਾ ਸਾਰਾ ਗੁਰਪਾਲ ਦਾ ਜਨਮਦਿਨ ਸੀ। ਸਾਰਾ ਗੁਰਪਾਲ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਅਦਾਕਾਰਾ ਹੈ। ਉਨ੍ਹਾਂ ਨੇ ਮਿਊਜ਼ਿਕ ਵੀਡੀਓਜ਼ ਤੋਂ ਇਲਾਵਾ ਕਈ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।

 

 

View this post on Instagram

 

A post shared by Sara Gurpal (@saragurpals)

You may also like