ਲੰਬਾ ਸਮਾਂ ਗਾਇਕੀ ਤੋਂ ਦੂਰ ਰਹਿਣ ਤੋਂ ਬਾਅਦ ਹਰਭਜਨ ਸ਼ੇਰਾ ਕਰਨ ਜਾ ਰਹੇ ਨੇ ਨਵੀਂ ਸ਼ੁਰੂਆਤ, ਗੀਤ ਦਾ ਪੋਸਟਰ ਆਇਆ ਸਾਹਮਣੇ

written by Aaseen Khan | July 18, 2019

ਹਰਭਜਨ ਸ਼ੇਰਾ ਪੰਜਾਬੀ ਸੰਗੀਤ ਜਗਤ ਦਾ ਉਹ ਨਾਮ ਜਿਸ ਨੇ ਪੂਰਾ ਇੱਕ ਦਹਾਕਾ ਇਸ ਇੰਡਸਟਰੀ 'ਤੇ ਰਾਜ ਕੀਤਾ ਹੈ।ਕੀ ਕੀ ਤੈਨੂੰ ਦੁੱਖ ਦੱਸੀਏ, ਮੁੱਖ ਮੋੜ ਕੇ, ਦਰਦਾਂ ਦੀ ਦਵਾ, ਗੋਰੀ ਗੋਰੀ ਵੀਣੀ, ਖ਼ਤ ਮੋੜ ਕੇ ਆਦਿ ਅਜਿਹੇ ਬਹੁਤ ਸਾਰੇ ਅਨੇਕਾਂ ਗੀਤ ਹਨ ਜਿਹੜੇ ਹਰਭਜਨ ਸ਼ੇਰਾ ਦੀ ਗਾਇਕੀ ਨੂੰ ਹਰ ਕਿਸੇ ਦੇ ਦਿਲ 'ਚ ਵਸਾ ਗਏ ਸੀ। ਪਰ ਪਿਛਲੇ ਕੁਝ ਸਮੇਂ ਤੋਂ ਹਰਭਜਨ ਸ਼ੇਰਾ ਸੰਗੀਤ ਦੀ ਦੁਨੀਆਂ ਤੋਂ ਦੂਰੀਆਂ ਬਣਾਏ ਹੋਏ ਸਨ। ਉਹ ਲੰਬਾ ਸਮਾਂ ਮਿਊਜ਼ਿਕ ਇੰਡਸਟਰੀ ਤੋਂ ਦੂਰ ਰਹੇ।

 
View this post on Instagram
 

Hello Friends First Look Of My New Song Soulmate This is my Second Inning Of Singing ? Hope For Your Love ❤️ And Support ??????

A post shared by Harbhajan Shera (@harbhajansheraofficial) on

ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ 'ਚ ਹਰਭਜਨ ਸ਼ੇਰਾ ਨੇ ਮੁੜ ਵਾਪਸੀ ਕੀਤੀ ਅਤੇ ਲੋਕਾਂ ਦੀਆਂ ਨਜ਼ਰਾਂ 'ਚ ਆਏ ਹਨ। ਪਰ ਹੁਣ ਹਰਭਜਨ ਸ਼ੇਰਾ ਮਿਊਜ਼ਿਕ ਦੀ ਦੂਸਰੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਜੀ ਹਾਂ ਉਹਨਾਂ ਦੇ ਨਵੇਂ ਗੀਤ 'ਸੋਲਮੇਟ(ਰੂਹਾਂ ਦੇ ਹਾਣੀ)' ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ। ਹਰਭਜਨ ਸ਼ੇਰਾ ਨੇ ਇਸ ਦਾ ਪੋਸਟਰ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਇਹ Hello Friends, First Look Of My New Song Soulmate. This is my Second Inning Of Singing. Hope For Your Love And Support'। ਹੋਰ ਵੇਖੋ : ਹਰਭਜਨ ਸਿੰਘ ਨੇ ਸਾਂਝੀਆਂ ਕੀਤੀਆਂ 21 ਸਾਲ ਪੁਰਾਣੀਆਂ ਯਾਦਾਂ, ਪਹਿਲੀ ਗੱਡੀ ਨਾਲ ਦੇਖੋ ਤਸਵੀਰ
 
View this post on Instagram
 

Sat sri Akal ? Have a happy Sunday ???

A post shared by Harbhajan Shera (@harbhajansheraofficial) on

ਪੰਜਾਬੀ ਇੰਡਸਟਰੀ 'ਚ ਨਵੇਂ ਗਾਇਕਾਂ ਦੀ ਹਰ ਰੋਜ਼ ਹੀ ਗਿਣਤੀ ਜ਼ਰੂਰ ਵਧ ਰਹੀ ਹੈ ਪਰ ਦਰਸ਼ਕ ਅੱਜ ਵੀ ਹਰਭਜਨ ਸ਼ੇਰਾ ਵਰਗੇ ਗਾਇਕਾਂ ਨੂੰ ਸੁਣਨਾ ਪਸੰਦ ਕਰਦੇ ਹਨ। ਹਰਭਜਨ ਸ਼ੇਰਾ ਵਰਗੇ ਗਾਇਕ ਕੁਝ ਸਮੇਂ ਲਈ ਸੰਗੀਤ ਤੋਂ ਦੂਰ ਜ਼ਰੂਰ ਹੁੰਦੇ ਹਨ ਪਰ ਦਰਸ਼ਕਾਂ ਦੇ ਦਿਲਾਂ 'ਚ ਆਪਣੇ ਗੀਤਾਂ ਰਾਹੀਂ ਰਾਜ ਕਰਦੇ ਰਹਿੰਦੇ ਹਨ। ਉਮੀਦ ਹੈ ਹਰਭਜਨ ਸ਼ੇਰਾ ਦੇ ਸੰਗੀਤਕ ਸਫ਼ਰ ਦਾ ਇਹ ਅਗਲਾ ਅਧਿਆਏ ਦਰਸ਼ਕ ਵੀ ਜ਼ਰੂਰ ਮਕਬੂਲ ਕਰਨਗੇ।

0 Comments
0

You may also like