ਹਰਭਜਨ ਸਿੰਘ ਨੇ ਸਾਂਝੀਆਂ ਕੀਤੀਆਂ 21 ਸਾਲ ਪੁਰਾਣੀਆਂ ਯਾਦਾਂ, ਪਹਿਲੀ ਗੱਡੀ ਨਾਲ ਦੇਖੋ ਤਸਵੀਰ

Written by  Aaseen Khan   |  March 15th 2019 12:47 PM  |  Updated: March 15th 2019 12:47 PM

ਹਰਭਜਨ ਸਿੰਘ ਨੇ ਸਾਂਝੀਆਂ ਕੀਤੀਆਂ 21 ਸਾਲ ਪੁਰਾਣੀਆਂ ਯਾਦਾਂ, ਪਹਿਲੀ ਗੱਡੀ ਨਾਲ ਦੇਖੋ ਤਸਵੀਰ

ਹਰਭਜਨ ਸਿੰਘ ਨੇ ਸਾਂਝੀਆਂ ਕੀਤੀਆਂ 21 ਸਾਲ ਪੁਰਾਣੀਆਂ ਯਾਦਾਂ, ਪਹਿਲੀ ਗੱਡੀ ਨਾਲ ਦੇਖੋ ਤਸਵੀਰ : ਕ੍ਰਿਕਟ ਜਗਤ ਦਾ ਸ਼ਾਨਦਾਰ ਸਿਤਾਰਾ ਹਰਭਜਨ ਸਿੰਘ ਜਿੰਨ੍ਹਾਂ ਨੇ ਲੰਬਾਂ ਸਮਾਂ ਦੇਸ਼ ਲਈ ਕ੍ਰਿਕਟ ਖੇਡੀ ਅਤੇ ਕਾਫੀ ਵੱਡੀਆਂ ਉਪਲਬਧੀਆਂ ਵੀ ਹਾਸਿਲ ਕੀਤੀਆਂ ਹਨ। ਹਰਭਜਨ ਸਿੰਘ ਹੋਰਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਪਰ ਇਹ ਤਸਵੀਰ ਕੋਈ ਆਮ ਤਸਵੀਰ ਨਹੀਂ ਸਗੋਂ ਉਹਨਾਂ ਦੀ 21 ਸਾਲ ਪੁਰਾਣੀ ਤਸਵੀਰ ਹੈ ਜਿਸ 'ਚ ਹਰਭਜਨ ਸਿੰਘ ਆਪਣੇ ਖਾਸ ਦੋਸਤਾਂ ਨਾਲ ਅਤੇ ਆਪਣੀ ਪਹਿਲੀ ਕਾਰ ਨਾਲ ਖੜੇ ਹਨ। ਇਸ ਸਭ ਬਾਰੇ ਜਾਣਕਾਰੀ ਉਹਨਾਂ ਤਸਵੀਰ ਦੀ ਕੈਪਸ਼ਨ 'ਚ ਦਿੱਤੀ ਹੈ।

ਹਰਭਜਨ ਸਿੰਘ ਦੀ ਆਪਣੀ ਪਹਿਲੀ ਗੱਡੀ ਲਾਲ ਮਾਰੂਤੀ ਅਤੇ ਖਾਸ ਦੋਸਤਾਂ ਨਾਲ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਪ੍ਰਸ਼ੰਸ਼ਕ ਤਸਵੀਰ ਦੇਖਣ ਤੋਂ ਬਾਅਦ ਉਹਨਾਂ ਦੀਆਂ ਤਾਰੀਫਾਂ ਕਰ ਰਹੇ ਹਨ। ਉਹਨਾਂ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।

ਹੋਰ ਵੇਖੋ : ਵੱਡਾ ਗਰੇਵਾਲ ਨੇ ਜਦੋਂ ਵਾਮੀਕਾ ਗੱਬੀ ਤੋਂ ਪੁੱਛਿਆ 'ਕਿੱਦਾਂ ਲੱਗ ਰਿਹਾ ਐ ਮੇਰੇ ਨਾਲ ਫਿਲਮ ਕਰਕੇ' ਤਾਂ ਸੁਣੋ ਵਾਮੀਕਾ ਦਾ ਜਵਾਬ

ਹਰਭਜਨ ਸਿੰਘ ਨੇ ਭਾਰਤ ਲਈ ਖੇਡਦੇ ਹੋਏ ਆਪਣੀ ਸਪਿਨ ਬਾਊਲਿੰਗ ਨਾਲ ਤਾਂ ਦੁਨੀਆਂ ਦੇ ਵੱਡੇ ਵੱਡੇ ਖਿਡਾਰੀਆਂ ਨੂੰ ਆਊਟ ਤਾਂ ਕੀਤਾ ਹੈ ਹੀ ਉੱਥੇ ਹੀ ਆਪਣੀ ਬੱਲੇਬਾਜ਼ੀ ਨਾਲ ਭਾਰਤੀ ਟੀਮ ਨੂੰ ਕਈ ਮੈਚ ਵੀ ਜਿਤਵਾਏ ਹਨ। ਫਿਲਹਾਲ ਹਰਭਜਨ ਮਾਨ ਆਈ ਪੀ ਐਲ 2019 'ਚ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਦੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network