ਹਰਭਜਨ ਸਿੰਘ ਅਤੇ ਗੀਤਾ ਬਸਰਾ ਆਪਣੇ ਨਵ-ਜਨਮੇ ਪੁੱਤਰ ਦੇ ਨਾਲ ਆਏ ਨਜ਼ਰ, ਵੀਡੀਓ ਵਾਇਰਲ

written by Shaminder | July 14, 2021

ਹਰਭਜਨ ਸਿੰਘ ਅਤੇ ਗੀਤਾ ਬਸਰਾ ਜਿਨ੍ਹਾਂ ਦੇ ਘਰ ਬੀਤੇ ਸ਼ਨੀਵਾਰ ਨੂੰ ਪੁੱਤਰ ਨੇ ਜਨਮ ਲਿਆ ਹੈ । ਗੀਤਾ ਬਸਰਾ ਅਤੇ ਉਸ ਦਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹਨ । ਜਿਸ ਤੋਂ ਬਾਅਦ ਗੀਤਾ ਬਸਰਾ ਨੂੰ ਹਸਪਤਾਲ ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ । ਹਰਭਜਨ ਸਿੰਘ ਆਪਣੇ ਨਵਜਨਮੇ ਪੁੱਤਰ ਅਤੇ ਧੀ ਦੇ ਨਾਲ ਸਪਾਟ ਕੀਤੇ ਗਏ ।

Image From Instagram
ਹੋਰ ਪੜ੍ਹੋ : ਬਰਸਾਤ ‘ਤੇ ਬਣੇ ਹਨ ਕਈ ਪੰਜਾਬੀ ਗੀਤ, ਤੁਹਾਨੂੰ ਕਿਸ ਗਾਇਕ ਦਾ ਗੀਤ ਹੈ ਸਭ ਤੋਂ ਜ਼ਿਆਦਾ ਪਸੰਦ 
Harbhajan Singh Baby Boy pp Image From Instagram
ਪੂਰੇ ਪਰਿਵਾਰ ਨੇ ਫੋੋਟੋਗ੍ਰਾਫਰਸ ਨੂੰ ਪੋਜ਼ ਵੀ ਦਿੱਤੇ । ਜਿਸ ਦਾ ਇੱਕ ਵੀਡੀਓ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪਰਿਵਾਰ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ ।
harbhajan singh with family Image From Instagram
ਦੱਸ ਦਈਏ ਕਿ ਕਈ ਸਾਲਾਂ ਬਾਅਦ ਗੀਤਾ ਬਸਰਾ ਦੂਜੀ ਵਾਰ ਮਾਂ ਬਣੀ ਹੈ ।ਇਸ ਤੋਂ ਪਹਿਲਾਂ ਦੋਵਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਸੀ । ਜਿਸ ਦਾ ਨਾਮ ਹਿਨਾਇਆ ਹੀਰ ਰੱਖਿਆ ਗਿਆ ਹੈ । ਹਰਭਜਨ ਅਤੇ ਗੀਤਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਨਵੇਂ ਜਨਮੇ ਬੱਚੇ ਲਈ ਵਧਾਈਆਂ ਦੇ ਰਹੇ ਹਨ ।
 
View this post on Instagram
 

A post shared by Viral Bhayani (@viralbhayani)

0 Comments
0

You may also like