ਦੂਜੀ ਵਾਰ ਮੰਮੀ-ਪਾਪਾ ਬਣਨ ਜਾ ਰਹੇ ਨੇ ਕ੍ਰਿਕੇਟਰ ਹਰਭਜਨ ਸਿੰਘ ਤੇ ਐਕਟਰੈੱਸ ਗੀਤਾ ਬਸਰਾ, ਪੋਸਟ ਪਾ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ

written by Lajwinder kaur | March 15, 2021

ਕ੍ਰਿਕੇਟਰ ਹਰਭਜਨ ਸਿੰਘ ਤੇ ਐਕਟਰੈੱਸ ਗੀਤਾ ਬਸਰਾ ਬਹੁਤ ਜਲਦ ਦੂਜੀ ਵਾਰ ਮਾਪੇ ਬਣਨ ਜਾ ਰਹੇ ਨੇ। ਜੀ ਹਾਂ ਅਦਾਕਾਰਾ ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਇਹ ਗੁੱਡ ਨਿਊਜ਼ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

geeta basra with daughter image source-instagram

 

ਹੋਰ ਪੜ੍ਹੋ : ਜਨਮਦਿਨ ‘ਤੇ ਮਾਂ ਨਾਲ ਵੀਡੀਓ ਕਾਲ ਕਰਕੇ ਭਾਵੁਕ ਹੋਏ ਗਾਇਕ ਰਣਜੀਤ ਬਾਵਾ, ਪੋਸਟ ਪਾ ਕੇ ਕਿਹਾ- ‘ਧੰਨਵਾਦ ਮਾਂ ਦੁਨੀਆ ਦਿਖਾਉਣ ਲਈ’

inside image of bhaji and geeta image source-instagram

ਉਨ੍ਹਾਂ ਨੇ ਲਿਖਿਆ ਹੈ- ਬਹੁਤ ਜਲਦ...ਜੁਲਾਈ 2021.. ਨਾਲ ਹੀ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੀ ਬੇਟੀ ਹਿਨਾਇਆ ਹੀਰ ਨੇ ਟੀ-ਸ਼ਰਟ ਫੜੀ ਹੋਈ ਜਿਸ ‘ਤੇ ਲਿਖਿਆ ਹੈ ‘ਬਹੁਤ ਜਲਦ ਵੱਡੀ ਭੈਣ ਬਣਨ ਵਾਲੀ ਹਾਂ’ । ਫੋਟੋਆਂ ‘ਚ ਗੀਤਾ ਬਸਰਾ, ਹਰਭਜਨ ਮਾਨ ਤੇ ਬੇਟੀ ਹਿਨਾਇਆ ਦੇ ਨਾਲ ਨਜ਼ਰ ਆ ਰਹੇ ਨੇ। ਇਸ ਪੋਸਟ ਉੱਤੇ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਨਾਮੀ ਹਸਤੀਆਂ ਤੇ ਫੈਨਜ਼ ਕਮੈਂਟ ਕਰਕੇ ਭੱਜੀ ਤੇ ਗੀਤਾ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।

inside image of harbhajan maan and geeta basra congratulation comments image source-instagram

 

ਜੇ ਗੱਲ ਕਰੀਏ ਦੋਵਾਂ ਦੀ ਲਵ ਸਟੋਰੀ ਦੀ ਤਾਂ ਬਹੁਤ ਹੀ ਦਿਲਚਸਪ ਲਵ ਸਟੋਰੀ ਹੈ। ਭੱਜੀ ਨੇ ਗੀਤਾ ਨੂੰ ਸਭ ਤੋਂ ਪਹਿਲਾਂ ਇੱਕ ਪੋਸਟਰ ਵਿੱਚ ਦੇਖਿਆ ਸੀ । ਇਸ ਜੋੜੀ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੂ ਹੋਈ ਸੀ । ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਜੋੜੀ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ ।

 

 

View this post on Instagram

 

A post shared by Geeta Basra (@geetabasra)

You may also like