ਹਰਭਜਨ ਸਿੰਘ ਨੇ 'ਥੱਪੜ ਕਾਂਡ' 'ਤੇ ਸ੍ਰੀਸੰਥ ਤੋਂ ਫਿਰ ਮੰਗੀ ਮੁਆਫ਼ੀ, ਕਹੀ ਵੱਡੀ ਗੱਲ
Harbhajan Singh And Sreesanth News: ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ 'ਚ ਹਰਭਜਨ ਸਿੰਘ ਨੇ ਐੱਸ. ਸ੍ਰੀਸੰਥ ਨੂੰ ਥੱਪੜ ਮਾਰ ਦਿੱਤਾ ਸੀ। ਇਹ ਸਾਰੀ ਘਟਨਾ ਮਾਮਲਾ ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਏ ਮੈਚ ਦੌਰਾਨ ਵਾਪਰੀ ਸੀ।
ਹਰਭਜਨ ਸਿੰਘ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰ ਰਿਹਾ ਸੀ ਤਾਂ ਪੰਜਾਬ ਟੀਮ ਦੇ ਗੇਂਦਬਾਜ਼ ਸ੍ਰੀਸੰਥ ਨੇ ਮੁੰਬਈ ਇੰਡੀਅਨਜ਼ ਨੇ ਬੱਲੇਬਾਜ਼ ਦੀ ਵਿਕਟ ਲੈਣ ਮਗਰੋਂ ਖੁਸ਼ੀ ਜਤਾਈ ਸੀ। ਉਸ ਤੋਂ ਬਾਅਦ ਹਰਭਜਨ ਸਿੰਘ ਭੜਕ ਗਿਆ ਤੇ ਮੁਕਾਬਲੇ ਦੇ ਅੰਤ ਵਿੱਚ ਉਨ੍ਹਾਂ ਨੇ ਸ੍ਰੀਸੰਥ ਦੇ ਥੱਪੜ ਮਾਰ ਦਿੱਤਾ ਸੀ। ਹਾਲਾਂਕਿ ਹੁਣ ਕਰੀਬ 15 ਸਾਲ ਬਾਅਦ ਹਰਭਜਨ ਸਿੰਘ ਨੇ ਮੁਆਫੀ ਮੰਗ ਲਈ ਹੈ।
image source: twitter
ਦਰਅਸਲ, ਇਹ ਦੂਜੀ ਵਾਰ ਹੈ ਜਦੋਂ ਹਰਭਜਨ ਸਿੰਘ ਨੇ ਇਸ ਘਟਨਾ ਲਈ ਮੁਆਫੀ ਮੰਗਣ ਦੇ ਨਾਲ-ਨਾਲ ਅਫਸੋਸ ਵੀ ਜ਼ਾਹਿਰ ਕੀਤਾ ਹੈ। ਭੱਜੀ ਨੇ ਕਿਹਾ ਕਿ ਜੋ ਹੋਇਆ ਉਹ ਗਲਤ ਸੀ, ਮੇਰੇ ਵਲੋਂ ਗਲਤ ਸੀ, ਮੈਂ ਗਲਤੀ ਕੀਤੀ।
ਉਸ ਨੇ ਕਿਹਾ ਕਿ ਉਸ ਘਟਨਾ ਤੋਂ ਬਾਅਦ ਮੈਨੂੰ ਅਤੇ ਮੇਰੇ ਸਾਥੀ ਖਿਡਾਰੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਅਸਲੀ ਇਨਸਾਨ ਉਹ ਹੈ ਜੋ ਆਪਣੀ ਗਲਤੀ ਸਵੀਕਾਰ ਕਰ ਲਵੇ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਜੇ ਮੈਂ ਇਸ ਬਾਰੇ ਸੋਚਦਾ ਹਾਂ, ਤਾਂ ਮੇਰਾ ਅੰਦਾਜ਼ਾ ਹੈ ਕਿ ਇਸਦੀ ਕੋਈ ਲੋੜ ਨਹੀਂ ਸੀ। CricPK ਨਾਮ ਦੇ ਯੂਟਿਊਬ ਚੈਨਲ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।
image source: twitter
ਖਿਡਾਰੀ ਹਰਭਜਨ ਸਿੰਘ ਨੇ ਕਿਹਾ ਕਿ ਜਦੋਂ ਤੁਸੀਂ ਕਿਸੇ ਖੇਡ ਨਾਲ ਇੰਨੇ ਜੁੜੇ ਹੁੰਦੇ ਹੋ ਅਤੇ ਭਾਵਨਾਤਮਕ ਤੌਰ 'ਤੇ ਜੁੜੇ ਹੁੰਦੇ ਹੋ ਤਾਂ ਕਈ ਵਾਰ ਅਜਿਹਾ ਕਰਦੇ ਹੋ ਪਰ ਅਜਿਹਾ ਨਹੀਂ ਹੋਣਾ ਚਾਹੀਦਾ। ਭੱਜੀ ਅਨੁਸਾਰ ਕੋਈ ਵੀ ਪਰਫੈਕਟ ਨਹੀਂ ਹੁੰਦਾ ਪਰ ਅਸੀਂ ਸਾਰੇ ਸਿੱਖਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਦੂਜੇ ਵਿਅਕਤੀ ਤੋਂ ਦਿਲੋਂ ਮੁਆਫੀ ਮੰਗੋ, ਇਹ ਸਭ ਤੋਂ ਵਧੀਆ ਗੱਲ ਹੈ। ਸਾਬਕਾ ਭਾਰਤੀ ਆਫ ਸਪਿਨਰ ਨੇ ਕਿਹਾ ਕਿ ਜੋ ਹੋਇਆ ਮੈਂ ਅਸਲ ਵਿੱਚ ਬਦਲ ਨਹੀਂ ਸਕਦਾ, ਪਰ ਮੈਂ ਸਿਰਫ ਇਹੀ ਕਹਿ ਸਕਦਾ ਹਾਂ ਕਿ ਇਹ ਮੇਰੀ ਗਲਤੀ ਸੀ ਅਤੇ ਹਰ ਕੋਈ ਗਲਤੀ ਕਰਦਾ ਹੈ। ਹਰਭਜਨ ਸਿੰਘ ਨੇ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ, ਤੇ ਹੁਣ ਉਹ ਕਮੈਂਟਰੀ ਕਰਦੇ ਹੋਏ ਨਜ਼ਰ ਆਉਂਦੇ ਹਨ।
image source: twitter